ਪੁਲਿਸ ਕਰਮਚਾਰੀ ਨਾਲ ਵਾਪਰੀ ਅਜਿਹੀ ਘਟਨਾ, ਸਾਰੇ ਲੋਕ ਦੇਖ ਹੋ ਗਏ ਹੈਰਾਨ
Published : Dec 20, 2018, 11:01 am IST
Updated : Dec 20, 2018, 11:01 am IST
SHARE ARTICLE
Police
Police

ਗੁੜਗਾਓ ਸੈਕਟਰ-29 ਜਿੰਮਖਾਨਾ ਕਲੱਬ ਦੇ ਕੋਲ ਗਲਤ ਦਿਸ਼ਾ......

ਨਵੀਂ ਦਿੱਲੀ (ਭਾਸ਼ਾ): ਗੁੜਗਾਓ ਸੈਕਟਰ-29 ਜਿੰਮਖਾਨਾ ਕਲੱਬ ਦੇ ਕੋਲ ਗਲਤ ਦਿਸ਼ਾ ਵਿਚ ਆ ਰਹੀ ਇਕ ਈਕੋ ਸਪੋਰਟਸ ਗੱਡੀ ਨੂੰ ਰੋਕਣਾ ਟ੍ਰੈਫਿਕ ਪੁਲਿਸ ਕਰਮਚਾਰੀ ਨੂੰ ਭਾਰੀ ਪੈ ਗਿਆ। ਚਾਲਕ ਨੇ ਮੌਕੇ ਉਤੇ ਮੌਜੂਦ ਟ੍ਰੈਫਿਕ ਪੁਲਿਸ ਕਰਮਚਾਰੀ ਨੂੰ ਟੱਕਰ ਮਾਰ ਦਿਤੀ। ਪੁਲਿਸ ਕਰਮਚਾਰੀ ਬੋਨਟ ਉਤੇ ਆ ਡਿਗਿਆ ਤਾਂ ਚਾਲਕ ਨੇ ਗੱਡੀ ਦੀ ਰਫ਼ਤਾਰ ਤੇਜ ਕਰ ਦਿਤੀ। ਕਰੀਬ 200 ਮੀਟਰ ਤੱਕ ਆਰੋਪੀ ਗੱਡੀ ਅੱਗੇ ਲੈ ਗਿਆ।

PolicePolice

ਇਸ ਦੌਰਾਨ ਟ੍ਰੈਫਿਕ ਪੁਲਿਸ ਕਰਮਚਾਰੀ ਬੋਨਟ ਫੜਕੇ ਲਟਕਦਾ ਰਿਹਾ। ਮੌਕੇ ਉਤੇ ਮੌਜੂਦ ਹੋਰ ਪੁਲਿਸ ਕਰਮਚਾਰੀ ਗੱਡੀ ਦਾ ਪਿੱਛਾ ਕਰਨ ਲੱਗੇ ਤਾਂ ਮੁਲਜ਼ਮ ਨੇ ਗੱਡੀ ਰੋਕ ਦਿਤੀ। ਇਸ ਦੀ ਸ਼ਿਕਾਇਤ ਸੈਕਟਰ-29 ਥਾਣਾ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ ਕੇਸ਼ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮੁਲਜ਼ਮ ਦੀ ਪਹਿਚਾਣ ਦਿੱਲੀ ਦੁਆਰਕਾ ਦੇ ਸੈਕਟਰ-22 ਨਿਵਾਸੀ ਕਰਨ ਕੰਠਵਾਲ ਦੇ ਰੂਪ ਵਿਚ ਹੋਈ ਹੈ ।

PolicePolice

ਡੀਐਲਐਫ ਸੈਕਟਰ-29 ਥਾਣਾ ਪੁਲਿਸ ਨੂੰ ਸ਼ਿਕਾਇਤ ਦਿਤੀ ਗਈ। ਆਰੋਪੀ ਦੀ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।  ਗੱਡੀ ਉਤੇ ਦਿੱਲੀ ਪੁਲਿਸ ਦਾ ਸਟੀਕਰ ਵੀ ਲੱਗਿਆ ਹੋਇਆ ਹੈ। ਥਾਣਾ ਪ੍ਰਭਾਰੀ ਇੰਸਪੈਕਟਰ ਅਜੈਬੀਰ ਦਾ ਕਹਿਣਾ ਹੈ ਕਿ ਮਾਮਲੇ ਵਿਚ ਜਾਂਚ ਜਾਰੀ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement