
ਮਾਮਲੇ ਨੂੰ ਹਾਈਕੋਰਟ ਦੀ ਕਮੇਟੀ ਕੋਲ ਭੇਜਿਆ ਗਿਆ
ਨਵੀਂ ਦਿੱਲੀ : ਜਾਮੀਆ ਹਿੰਸਾ ਮਾਮਲੇ ਵਿਚ ਵੀਰਵਾਰ ਨੂੰ ਦਿੱਲੀ ਹਾਈਕੋਰਟ ਵਿਚ ਹੋਈ ਸੁਣਵਾਈ ਤੋਂ ਬਾਅਦ ਅਦਾਲਤ ਵਿਚ ਸ਼ੇਮ-ਸ਼ੇਮ ਦੇ ਨਾਅਰੇ ਲਗਾਉਣ ਵਾਲੇ ਵਕੀਲ ਮੁਸੀਬਤ ਵਿਚ ਫਸਦੇ ਹੋਏ ਨਜ਼ਰ ਆ ਰਹੇ ਹਨ। ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਡੀਐਨ ਪਟੇਲ ਨੇ ਮਾਮਲੇ ਦੀ ਗੰਭੀਰਤਾ ਨੂੰ ਮੰਨਦੇ ਹੋਏ ਕਾਰਵਾਈ ਦਾ ਗੱਲ ਕਹੀ ਹੈ।
HC said it will refer the issue of lawyers using derogatory words to committee concerned which would deliberate on it
— Press Trust of India (@PTI_News) December 20, 2019
ਮਾਮਲੇ ਵਿਚ ਸੀਜੇ ਨੇ ਕਿਹਾ ਕਿ ਇਸ ਮਾਮਲੇ 'ਤੇ ਕੋਈ ਵੀ ਕਾਰਵਾਈ ਕਰਨ ਦੇ ਲਈ ਇਸ ਨੂੰ ਹਾਈਕੋਰਟ ਦੀ ਕਮੇਟੀ ਦੇ ਕੋਲ ਭੇਜਿਆ ਜਾਵੇਗਾ। ਨਾਲ ਹੀ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਨੂੰ ਵੀ ਮੰਗਿਆ ਹੈ ਜਿਸ ਨਾਲ ਨਾਅਰੇਬਾਜ਼ੀ ਕਰਨ ਵਾਲੇ ਵਕੀਲਾਂ ਦੀ ਪਹਿਚਾਣ ਹੋ ਸਕੇ। ਹਾਈਕੋਰਟ ਨੇ ਕਿਹਾ ਕਿ ਉਹ ਵਕੀਲਾਂ ਦੇ ਅਪਮਾਨਜਨਕ ਸ਼ਬਦਾ ਦੀ ਵਰਤੋਂ ਕਰਨ ਦੇ ਮਾਮਲੇ ਨੂੰ ਸਬੰਧਤ ਕਮੇਟੀ ਨੂੰ ਭੇਜੇਗੀ ਜੋ ਇਸ 'ਤੇ ਵਿਚਾਰ-ਵਟਾਂਦਰਾ ਕਰੇਗੀ।
Senior advocates seek contempt action against lawyers who used derogatory words after HC declined interim protection to protesting students
— Press Trust of India (@PTI_News) December 20, 2019
ਦਰਅਸਲ ਜਾਮੀਆ ਹਿੰਸਾ ਨੂੰ ਲੈ ਕੇ ਵੀਰਵਾਰ ਨੂੰ ਦਿੱਲੀ ਹਾਈਕੋਰਟ ਵਿਚ ਸੁਣਵਾਈ ਦੇ ਦੌਰਾਨ ਵਿਦਿਆਰਥੀਆਂ ਦਾ ਪੱਖ ਰੱਖਣ ਵਾਲੇ ਵਕੀਲਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੋ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਇਸ ਮਾਮਲੇ ਵਿਚ ਜਵਾਬ ਦੇਣ ਲਈ ਕਿਹਾ ਸੀ। ਕੋਰਟ ਨੇ ਇਸ ਮਾਮਲੇ ਵਿਚ ਚਾਰ ਫਰਵਰੀ 2020 ਨੂੰ ਸੁਣਵਾਈ ਦੀ ਅਗਲੀ ਮਿਤੀ ਤੈਅ ਕੀਤੀ ਸੀ । ਜਿਸ ਤੋਂ ਬਾਅਦ ਵਿਦਿਆਰਥੀ ਪੱਖ ਦੇ ਵਕੀਲ ਨੇ ਸੁਣਵਾਈ ਦੀ ਮਿਤੀ ਜਲਦੀ ਤੈਅ ਕਰਨ ਦੀ ਅਪੀਲ ਕੀਤੀ ਸੀ ਪਰ ਕੋਰਟ ਨੇ ਇਸ ਨੂੰ ਨਹੀਂ ਮੰਨਿਆ। ਉਦੋਂ ਜੱਜ ਦੇ ਬੈਂਚ ਤੋਂ ਚੱਲੇ ਜਾਣ ਤੋਂ ਬਾਅਦ ਕੁੱਝ ਵਕੀਲਾਂ ਨੇ ਕੋਰਟ ਵਿਚ ਨਾਅਰੇਬਾਜ਼ੀ ਕੀਤੀ ਅਤੇ ਸ਼ੇਮ-ਸ਼ੇਮ ਬੋਲਿਆ ਸੀ।
Photo
ਸੁਣਵਾਈ ਦੌਰਾਨ ਵਿਦਿਆਰਥੀਆਂ ਦਾ ਪੱਖ ਰੱਖਣ ਵਾਲੇ ਵਕੀਲਾਂ ਨੇ ਮੰਗ ਕੀਤੀ ਸੀ ਕਿ ਵਿਦਿਆਰਥੀਆਂ ਦੇ ਵਿਰੁੱਧ ਪੁਲਿਸ ਦੀ ਕਾਰਵਾਈ 'ਤੇ ਰੋਕ ਲਗਾਈ ਜਾਵੇ ਇਸ 'ਤੇ ਕੋਰਟ ਨੇ ਉਨ੍ਹਾਂ ਦੀ ਮੰਗ ਨੂੰ ਖਾਰਜ਼ ਕਰ ਦਿੱਤਾ ਨਾਲ ਹੀ ਵਿਦਿਆਰਥੀਆਂ ਦੀ ਗਿਰਫ਼ਤਾਰੀ 'ਤੇ ਰੋਕ ਦੀ ਮੰਗ ਨੂੰ ਵੀ ਸਿਰੇ ਤੋਂ ਖਾਰਜ਼ ਕਰ ਦਿੱਤਾ ਸੀ।