FASTag ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਹਨ ਦਿੱਕਤਾਂ ! ਪਰ ਸਰਕਾਰ ਕਮਾ ਰਹੀ ਹੈ ਕਰੋੜਾ ਰੁਪਏ
Published : Dec 20, 2019, 8:44 am IST
Updated : Dec 20, 2019, 8:44 am IST
SHARE ARTICLE
Photo
Photo

ਗਡਕਰੀ ਨੇ 'ਫਾਸਟੈਗ ਜਾਗਰੂਕਤਾ' ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ : ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਿਆਂ 'ਤੇ ਜਾਮ ਦੀ ਸਮੱਸਿਆ ਤੋਂ ਹੌਲੀ-ਹੌਲੀ ਮੁਕਤੀ ਮਿਲ ਰਹੀ ਹੈ ਅਤੇ ਫਾਸਟੈਗ ਰਾਹੀਂ ਰੋਜ਼ਾਨਾ 80 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਜਾ ਰਹੀ ਹੈ।

PhotoPhoto

ਗਡਕਰੀ ਨੇ 'ਫਾਸਟੈਗ ਜਾਗਰੂਕਤਾ' ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਮੰਗਲਵਾਰ ਦੇਰ ਰਾਤ ਕਿਹਾ ਕਿ ਇਹ ਪ੍ਰਣਾਲੀ ਰਾਜਮਾਰਗਾਂ 'ਤੇ ਸਿਰਫ ਜਾਮ ਤੋਂ ਮੁਕਤੀ ਦਿਵਾਉਣ ਵਾਲੀ ਨਹੀਂ ਹੈ, ਸਗੋਂ ਇਸ ਨਾਲ ਟੋਲ ਪਲਾਜ਼ਿਆਂ 'ਤੇ ਬੇਵਜ੍ਹਾ ਬਰਬਾਦ ਹੋਣ ਵਾਲਾ ਈਂਧਣ ਬਚੇਗਾ ਅਤੇ ਸਮੇਂ ਦੀ ਬੱਚਤ ਹੋਵੇਗੀ।

PhotoPhoto

ਇਸ ਪ੍ਰੋਗਰਾਮ 'ਚ ਸੜਕ ਸੁਰੱਖਿਆ ਲਈ ਮੰਤਰਾਲਾ ਦੇ ਅੰਬੈਸਡਰ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਵੀ ਮੌਜੂਦ ਸਨ। ਇਸ ਦੌਰਾਨ ਫਾਸਟੈਗ ਸਬੰਧੀ ਲੋਕ ਜਾਗਰੂਕਤਾ ਵਧਾਉਣ ਵਾਲੀ ਇਕ ਐਡ ਫਿਲਮ ਵੀ ਲਾਂਚ ਕੀਤੀ ਗਈ। ਅਕਸ਼ੈ ਨੇ ਕੁਝ ਮਹੀਨੇ ਪਹਿਲਾਂ ਸੜਕ ਸੁਰੱਖਿਆ ਨੂੰ ਲੈ ਕੇ ਵੀ ਇਕ ਐਡ ਤਿਆਰ ਕੀਤੀ ਸੀ।ਉਨ੍ਹਾਂ ਕਿਹਾ ਕਿ ਫਾਸਟੈਗ ਪ੍ਰਤੀ ਲੋਕਾਂ 'ਚ ਜਾਗਰੂਕਤਾ ਵਧ ਰਹੀ ਹੈ ਅਤੇ 20 ਲੱਖ ਵਾਹਨਾਂ ਵਲੋਂ ਡਿਜੀਟਲ ਮਾਧਿਅਮ ਨਾਲ ਟੋਲ ਪਲਾਜ਼ਿਆਂ 'ਤੇ ਭੁਗਤਾਨ ਕੀਤਾ ਜਾ ਰਿਹਾ ਹੈ।

PhotoPhoto

ਉਨ੍ਹਾਂ ਮੁਤਾਬਕ ''ਕਈ ਥਾਵਾਂ ਉੱਤੇ ਕੁਝ ਦਿੱਕਤਾਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਖੇਤਰੀ ਪ੍ਰਬੰਧਨ ਨੂੰ ਕਿਹਾ ਗਿਆ ਹੈ ਕਿ ਉਹ ਸੁਚਾਰੂ ਵਿਵਸਥਾ ਹੋਣ ਤੱਕ ਕੁਲ ਲੇਨ ਦਾ 25 ਫੀਸਦੀ ਹਿੱਸਾ ਅਸਥਾਈ ਤੌਰ 'ਤੇ ਨਕਦੀ ਲਈ ਇਸਤੇਮਾਲ ਕਰ ਸਕਦੇ ਹਨ। ਇਹ ਵਿਵਸਥਾ ਅਸਥਾਈ ਹੈ ਅਤੇ ਇਸ ਨੂੰ ਕਦੇ ਵੀ ਬੰਦ ਕੀਤਾ ਜਾ ਸਕਦਾ ਹੈ। ਇਸ ਲਈ ਵਾਹਨਾਂ ਦੇ ਮਾਲਕ ਜਲਦ ਤੋਂ ਜਲਦ ਆਪਣੇ ਵਾਹਨਾਂ 'ਤੇ ਫਾਸਟੈਗ ਲਵਾ ਲੈਣ''। ਅਕਸ਼ੈ ਕੁਮਾਰ ਨੇ ਫਾਸਟੈਗ ਪ੍ਰਣਾਲੀ ਦੇ ਸੰਚਾਲਨ 'ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਵਿਦੇਸ਼ਾਂ 'ਚ ਇਸ ਤਰ੍ਹਾਂ ਦੀ ਵਿਵਸਥਾ ਆਮ ਹੈ। ਉਨ੍ਹਾਂ ਦੇਸ਼ਵਾਸੀਆਂ ਨੂੰ ਇਸ ਪ੍ਰਣਾਲੀ ਨਾਲ ਜੁੜਨ ਦੀ ਅਪੀਲ ਕੀਤੀ ਹੈ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement