
ਉੱਥੇ ਹੀ ਫਾਸਟੈਗ ਨਾ ਲੱਗਿਆ ਹੋਣ ਕਰ ਕੇ ਜ਼ੁਰਮਾਨੇ ਦੀ ਗੱਲ ਨੇ ਤਾਂ ਲੋਕਾਂ ਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ ਹੈ।
ਜੈਤੋ: ਕੇਂਦਰ ਸਰਕਾਰ ਨੇ ਟੋਲ ਟੈਕਸ ਦੇ ਨਾਮ ’ਤੇ ਆਮ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਇਕ ਹੀ ਸੜਕ ’ਤੇ ਥੋੜੀ-ਥੋੜੀ ਦੂਰੀ ’ਤੇ ਟੋਲ ਪਲਾਜ਼ਾ ਸਥਾਪਤ ਕਰ ਵਾਹਨ ਮਾਲਕਾਂ ਤੋਂ ਮੋਟੀ ਰਕਮ ਵਸੂਲਣੀ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਕਾਰਨ ਵਾਹਨ ਚਾਲਕ ਪਰੇਸ਼ਾਨ ਸਨ ਅਤੇ ਹੁਣ ਫਾਸਟੈਗ ਸਿਸਟਮ ਲਾਗੂ ਕਰ ਲੋਕਾਂ ਦੀ ਪਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ।
Toll Plaza ਉੱਥੇ ਹੀ ਫਾਸਟੈਗ ਨਾ ਲੱਗਿਆ ਹੋਣ ਕਰ ਕੇ ਜ਼ੁਰਮਾਨੇ ਦੀ ਗੱਲ ਨੇ ਤਾਂ ਲੋਕਾਂ ਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ ਹੈ। ਟੈਕਸੀ ਅਤੇ ਵਹੀਕਲ ਮਾਲਕਾਂ ਨੇ ਦਸਿਆ ਕਿ ਕਈ ਟੋਲ ਪਲਾਜ਼ਾ ’ਤੇ ਤਾਂ ਲੋਕਾਂ ਨੂੰ 2-2 ਵਾਰ ਵੀ ਟੋਲ ਟੈਕਸ ਅਦਾ ਕਰਨਾ ਪੈ ਰਿਹਾ ਹੈ। ਫਾਸਟੈਗ ਸਿਸਟਮ ਕਾਰਨ ਉਹਨਾਂ ਖਾਤਿਆਂ ਵਿਚੋਂ ਵੀ ਪੈਸੇ ਕੱਟ ਲਏ ਜਾਂਦੇ ਹਨ ਅਤੇ ਟੋਲ ਪਲਾਜ਼ਾ ’ਤੇ ਬੈਠੇ ਕਰਮਚਾਰੀ ਵੀ ਗੱਡੀਆਂ ਦੀ ਟੋਲ ਟੈਕਸ ਦੀ ਪਰਚੀ ਕੱਟ ਦਿੰਦੇ ਹਨ।
Toll Plaza ਜੈਤੋ ਨਿਵਾਸੀ ਲਵਿਸ਼ ਨੇ ਦਸਿਆ ਕਿ ਅੰਮ੍ਰਿਤਸਰ ਜਾਂਦੇ ਹੋਏ ਉਹਨਾਂ ਦੀ ਗੱਡੀ ਦਾ ਟੋਲ ਉਸ ਦੇ ਖਾਤੇ ਵਿਚੋਂ ਵੀ ਕੱਟ ਲਿਆ ਗਿਆ ਅਤੇ ਟੋਲ ਪਲਾਜ਼ਾ ’ਤੇ ਬੈਠੇ ਕਰਮਚਾਰੀ ਨੇ ਵੀ ਟੋਲ ਦੀ ਪਰਚੀ ਕੱਟ ਦਿੱਤੀ, ਜਿਸ ਕਾਰਨ ਪਰੇਸ਼ਾਨ ਲੋਕ ਟੋਲ ਪਲਾਜ਼ਾ ਸਮਾਪਤ ਕਰਨ ਦੀ ਮੰਗ ਕਰ ਰਹੇ ਹਨ। ਪਰ ਕੇਂਦਰ ਸਰਕਾਰ ਨੇ ਫਾਸਟੈਗ ਸਿਸਟਮ ਲਾਗੂ ਕਰ ਕੇ ਉਹਨਾਂ ਨੂੰ ਹੋਰ ਪਰੇਸ਼ਾਨ ਕਰ ਦਿੱਤਾ ਹੈ।
Toll Plazaਦਸ ਦਈਏ ਕਿ ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਰਨਾਲਾ ਤੇ ਪਠਾਨਕੋਟ ਦੇ ਅਧੀਨ ਆਉਦੇਂ 6 ਟੋਲ ਪਲਾਜ਼ਿਆਂ 'ਤੇ 15 ਦਸੰਬਰ ਤੋਂ ਫਾਸਟੈਗ ਲਾਗੂ ਹੁੰਦੇ ਹੀ ਕਈ ਗੱਡੀ ਮਾਲਕਾਂ ਨੂੰ ਦੁੱਗਣਾ ਚਾਰਜ ਲੱਗਿਆ ਹੈ।
Toll Plazaਇਸ ਲਈ ਜੇਕਰ ਤੁਸੀਂ ਕਿਸੇ ਵੀ ਟੋਲ ਪਲਾਜ਼ੇ ਤੋਂ ਗੱਡੀ 'ਚ ਨਿਕਲਣ ਵਾਲੇ ਹੋ ਤਾਂ ਫਾਸਟੈਗ ਲਗਵਾ ਕੇ ਅਤੇ ਇਸ ਨੂੰ ਰਿਚਾਰਜ ਕਰਵਾ ਕੇ ਹੀ ਚੱਲੋ। ਇਸ ਦੌਰਾਨ ਇਹ ਵੀ ਧਿਆਨ ਰੱਖੋ ਕਿ ਜੇਕਰ ਤੁਸੀਂ ਬਿਨਾਂ ਫਾਸਟੈਗ ਲੱਗਾ ਵਾਹਨ ਫਾਸਟੈਗ ਲੇਨ ਵਿਚੋਂ ਕੱਢਦੇ ਹੋ ਤਾਂ ਤੁਹਾਡੇ ਕੋਲੋਂ ਦੁੱਗਣਾ ਚਾਰਜ ਵਸੂਲਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।