FASTag ਲਗਵਾਉਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਲਿਆ ਇਕ ਹੋਰ ਵੱਡਾ ਫ਼ੈਸਲਾ
Published : Dec 15, 2019, 9:56 am IST
Updated : Dec 15, 2019, 9:56 am IST
SHARE ARTICLE
File Photo
File Photo

ਪਹਿਲਾ 15 ਤਰੀਕ ਤੱਕ FASTag ਕਰ ਦਿੱਤਾ ਗਿਆ ਸੀ ਲਾਜ਼ਮੀ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੂਰੇ ਦੇਸ਼ 'ਚ 15 ਦਸੰਬਰ ਤੋਂ ਫ਼ਾਸਟੈਗ ਜ਼ਰੀਏ ਟੋਲ ਟੈਕਸ ਦੀ ਵਸੂਲੀ ਨੂੰ ਲਾਜ਼ਮੀ ਕਰ ਦਿਤਾ ਸੀ। ਇਸ ਲਈ ਫ਼ਾਸਟੈਗ਼ ਦੇ ਹੁਕਮ ਅੱਜ ਰਾਤ 12 ਵਜੇ ਤੋਂ ਲਾਜ਼ਮੀ ਹੋ ਜਾਣੇ ਸਨ। ਪਰ ਸਰਕਾਰ ਨੇ ਇਕ ਦਿਨ ਪਹਿਲਾਂ ਆਪਣੇ ਫ਼ੈਸਲੇ 'ਤੇ ਯੂ-ਟਰਨ ਲੈ ਲਿਆ ਹੈ। ਹੁਣ ਫ਼ਾਸਟੈਗ਼ ਦੀ ਆਖਰੀ ਮਿਤੀ 15 ਦਸੰਬਰ ਤੋਂ ਬਦਲ ਕੇ 30 ਦਿਨ ਲਈ ਵਧਾ ਦਿਤੀ ਹੈ। ਇਹ ਸਹੂਲਤ ਸ਼ੁਰੂ ਕਰਨ ਲਈ ਸਰਕਾਰ ਕੋਲ ਹਾਲੇ ਫ਼ਾਸਟੈਗ਼ ਸਟਿੱਕਰਾਂ ਦੀ ਪੂਰਤੀ ਨਹੀਂ ਹੋ ਸਕੀ ਜਿਸ ਕਾਰਨ ਇਹ ਫ਼ੈਸਲਾ ਲੈਣਾ ਪਿਆ।

PhotoPhoto


ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐਚਏਆਈ) ਨੇ ਸੜਕ ਆਵਾਜਾਈ ਅਤੇ ਰਾਜਮਾਰਗਾਂ ਦੇ ਮੰਤਰਾਲੇ ਨੂੰ ਭੇਜੇ ਇਕ ਪੱਤਰ ਵਿਚ, ਜਿਸ ਦੀ ਇਕ ਨਕਲ ਦੀ ਹਿੰਦੁਸਤਾਨ ਟਾਈਮਜ਼ ਦੁਆਰਾ ਸਮੀਖਿਆ ਕੀਤੀ ਗਈ ਹੈ, ਨੇ ਸਾਰੀਆਂ ਲੇਨਾਂ ਨੂੰ ਐਫਐਸਟੀਗ ਲੇਨਾਂ ਵਿਚ ਤਬਦੀਲ ਕਰਨ ਲਈ 45 ਦਿਨਾਂ ਦਾ ਵਾਧਾ ਕਰਨ ਦੀ ਮੰਗ ਕੀਤੀ ਹੈ। ਐਨਐਚਏਆਈ ਦੇ ਪੱਤਰ ਦੇ ਜਵਾਬ ਵਿਚ, ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਉਹ 30 ਦਿਨਾਂ ਦੀ ਮਿਆਦ ਦੇਵੇਗਾ। ਅਥਾਰਟੀ ਨੇ ਕਿਹਾ ਕਿ 15 ਦਸੰਬਰ ਤੱਕ ਕੇਂਦਰ ਵਲੋਂ ਉਨ੍ਹਾਂ ਨੂੰ ਮੁਫਤ ਦੇਣ ਦੇ ਐਲਾਨ ਤੋਂ ਬਾਅਦ ਟੈਗਾਂ ਦੀ ਪੂਰਤੀ ਵਿਚ ਘਾਟ ਆਈ ਹੈ।  

PhotoPhoto


ਟੋਲ ਪਲਾਜ਼ਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ। ਫ਼ਾਸਟੈਗ਼ ਨੂੰ ਐਸਬੀਆਈ, ਐਚਡੀਐਫਸੀ, ਆਈ ਸੀ ਆਈ ਸੀ ਆਈ ਸਮੇਤ ਕਈ ਬੈਂਕ, ਆਨਲਾਈਨ, ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ ਦਾ ਪੈਟਰੋਲ ਪੰਪ, ਨੈਸ਼ਨਲ ਹਾਈਵੇ ਅਥਾਰਟੀ  ਦਾ ਮਾਈ ਫ਼ਾਸਟ ਐਪ ਤੋਂ ਖਰੀਦਿਆ ਜਾ ਸਕਦਾ ਹੈ। ਇਹ ਇਕ ਰੇਡਿਓ ਫ੍ਰੀਕਵੈਂਸੀ ਆਇਡੈਂਟੀਫਿਕੇਸ਼ਨ ਟੈਗ ਹੈ ਜਿਸ ਨੂੰ ਵਾਹਨ ਦੀ ਵਿੰਡਸ਼ੀਲਡ 'ਤੇ ਲਗਾਇਆ ਜਾਂਦਾ ਹੈ।

PhotoPhoto

ਜਦੋਂ ਵਾਹਨ ਟੋਲ ਪਲਾਜ਼ਾ ਤੋਂ ਲੰਘਦੇ ਹਨ ਤਾਂ ਪਲਾਜ਼ਾ 'ਤੇ ਮੌਜੂਦ ਸੈਂਸਰ ਫਾਸਟੈਗ ਨੂੰ ਰੀਡ ਕਰ ਲੈਂਦੇ ਹਨ। ਉਥੇ ਲੱਗੇ ਉਪਕਰਣ ਆਟੋਮੈਟਿਕ ਤਰੀਕੇ ਨਾਲ ਟੋਲ ਟੈਕਸ ਦੀ ਵਸੂਲੀ ਕਰ ਲੈਂਦੇ ਹਨ। ਇਸ ਤਰੀਕੇ ਨਾਲ ਵਾਹਨ ਚਲਾਉਣ ਵਾਲਿਆਂ ਦੇ ਸਮੇਂ ਦੀ ਬਚਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ 'ਤੇ ਫਾਸਟੈਗ ਸ਼ੁਰੂ ਹੋਣ ਨਾਲ ਹਰ ਸਾਲ ਕਰੀਬ 75,000 ਕਰੋੜ ਰੁਪਏ ਦੇ ਈਂਧਣ ਦੀ ਬਚਤ ਹੋਵੇਗੀ ਅਤੇ ਪ੍ਰਦੂਸ਼ਣ 'ਚ ਵੀ ਕਮੀ ਆਵੇਗੀ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement