
ਜੇ ਵਾਕਈ ਕਿਸਾਨਾਂ ਦਾ ਅੰਦੋਲਨ ਹੁੰਦਾ ਤਾਂ ਪੂਰੇ ਦੇਸ਼ ‘ਚ ਅੱਗ ਲੱਗੀ ਹੋਣੀ ਸੀ- ਅਮਰਿੰਦਰ ਪ੍ਰਤਾਪ ਸਿੰਘ
ਪਟਨਾ: ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਬਿਹਾਰ ਦੇ ਖੇਤੀਬਾੜੀ ਮੰਤਰੀ ਅਮਰਿੰਦਰ ਪ੍ਰਤਾਪ ਸਿੰਘ ਨੇ ਵਿਵਾਦਤ ਬਿਆਨ ਦਿੱਤਾ ਹੈ। ਉਹਨਾਂ ਨੇ ਐਤਵਾਰ ਨੂੰ ਵੈਸ਼ਾਲੀ ਦੇ ਸੋਨਪੁਰ ਵਿਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੁੱਠੀ ਭਰ ਦਲਾਲ ਕਿਸਾਨ ਬਣ ਕੇ ਦਿੱਲੀ ਵਿਚ ਅੰਦੋਲਨ ਕਰ ਰਹੇ ਹਨ।
Farmer Protest
ਅਮਰਿੰਦਰ ਪ੍ਰਤਾਪ ਸਿੰਘ ਨੇ ਕਿਹਾ, ‘ਕੀ ਕਿਸਾਨ ਸਿਰਫ਼ ਦਿੱਲੀ ਤੇ ਹਰਿਆਣਾ ਬਾਰਡਰ ‘ਤੇ ਹੀ ਹਨ ? ਇਸ ਦੇਸ਼ ਵਿਚ 5.5 ਲੱਖ ਪਿੰਡ ਹਨ। ਕਿਸ ਪਿੰਡ ਦਾ ਕਿਸਾਨ ਅੰਦੋਲਨ ਕਰ ਰਿਹਾ ਹੈ? ਕੀ ਬਿਹਾਰ ਦੇ ਕਿਸਾਨ ਅੰਦੋਲਨ ਕਰ ਰਹੇ ਹਨ? 5 ਲੱਖ ਪਿੰਡਾਂ ਦੇ ਕਿਸਾਨਾਂ ਨੂੰ ਕੋਈ ਮਤਲਬ ਨਹੀਂ, ਉਹ ਸਭ ਬੋਲ ਰਹੇ ਹਨ ਕਿ ਖੇਤੀ ਕਾਨੂੰਨ ਉਹਨਾਂ ਦੇ ਹੱਕ ਵਿਚ ਹਨ’।
Bihar agriculture minister
ਉਹਨਾਂ ਅੱਗੇ ਕਿਹਾ, ‘ਦਿੱਲੀ ਵਿਚ ਮੁੱਠੀ ਭਰ ਦਲਾਲ ਕਿਸਾਨ ਬਣ ਕੇ ਅੰਦੋਲਨ ਕਰ ਰਹੇ ਹਨ ਤੇ ਮੀਡੀਆ ਉਸ ਦਾ ਨੋਟਿਸ ਲੈ ਰਹੀ ਹੈ। ਜੇ ਵਾਕਈ ਵਿਚ ਕਿਸਾਨਾਂ ਦਾ ਅੰਦੋਲਨ ਹੁੰਦਾ ਤਾਂ ਪੂਰੇ ਭਾਰਤ ਵਿਚ ਅੱਗ ਲੱਗੀ ਹੋਣੀ ਸੀ’।
Farmer Protest
ਦੱਸ ਦਈਏ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਹਨ। ਸੰਘਰਸ਼ ਵਿਚ ਪੰਜਾਬ-ਹਰਿਆਣਾ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼, ਗੁਰਜਾਰ, ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਤੋਂ ਵੀ ਕਿਸਾਨ ਸ਼ਾਮਲ ਹੋ ਰਹੇ ਹਨ।