
ਕੈਥਲ ਤੋਂ ਭਾਜਪਾ ਵਿਧਾਇਕ ਲੀਲਾਰਾਮ ਇਸ ਤੋਂ ਪਹਿਲਾਂ ਵੀ ਵਿਵਾਦਪੂਰਨ ਭਾਸ਼ਣ ਨੂੰ ਲੈ ਕੇ ਚਰਚਾ ਵਿੱਚ ਰਹੇ ਹਨ।
ਨਵੀਂ ਦਿੱਲੀ: ਕਿਸਾਨ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਸਰਹੱਦ ‘ਤੇ ਅੰਦੋਲਨ ਕਰ ਰਹੇ ਹਨ। ਸਰਕਾਰ ਨੂੰ ਕਿਸਾਨਾਂ ਨੂੰ ਯਕੀਨ ਦਿਵਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਸਾਬਤ ਹੋਈਆਂ। ਇਸ ਦੌਰਾਨ ਭਾਜਪਾ ਵਿਧਾਇਕ ਲੀਲਾ ਰਾਮ ਦੇ ਆਪਣੇ ਬਿਆਨ ਨੂੰ ਲੈ ਕੇ ਹਰਿਆਣਾ ਦੇ ਕੈਥਲ ਤੋਂ ਭਾਜਪਾ ਵਿਧਾਇਕ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦਿੱਲੀ ਸਰਹੱਦ 'ਤੇ ਵਿਰੋਧ ਪ੍ਰਦਰਸ਼ਨਾਂ ਬਾਰੇ ਭਾਜਪਾ ਵਿਧਾਇਕ ਨੇ ਕਿਹਾ "ਦਿੱਲੀ ਵਿੱਚ ਕੋਈ ਕਿਸਾਨ ਨਹੀਂ ਹਨ ... ਖਾਲਿਸਤਾਨ ਅਤੇ ਪਾਕਿਸਤਾਨ ਜ਼ਿੰਦਾਬਾਦ ਵਾਲੇ ਲੋਕ ਬੈਠੇ ਹਨ,ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਠੋਕਿਆ ਹੈ,ਮੋਦੀ ਨੂੰ ਠੋਕ ਦੇਣਗੇ।"
photoਭਾਜਪਾ ਵਿਧਾਇਕ ਲੀਲਾਰਾਮ ਨੇ ਕਿਹਾ "ਇਮਰਾਨ ਖਾਨ ਜ਼ਿੰਦਾਬਾਦ,ਪਾਕਿਸਤਾਨ ਜ਼ਿੰਦਾਬਾਦ ਅਤੇ ਭਾਰਤ ਮਾਤਾ ਮੁਰਦਾਬਾਦ ਦੇ ਨਾਅਰੇ ਲੱਗੇ ਹਨ। ਬੇਅੰਤ ਸਿੰਘ ਨੂੰ ਮਾਰਨ ਵਾਲਾ ਵਿਅਕਤੀ ਉਥੇ 20 ਫੁੱਟ ਕੱਟ ਆਉਟ ਲਾ ਕੇ ਬੈਠਾ ਹੈ।" ਸਤਲੁਜ ਯਮੁਨਾ ਲਿੰਕ (SYL) ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਚੁਟਕੀ ਲੈਂਦਿਆਂ ਕਿਹਾ "ਕੀ ਤੁਹਾਡੇ ਬਾਪ ਦਾ ਪਾਣੀ ਹੈ ... ਪੰਜਾਬ ਵਿਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਸਾਡਾ ਪਾਣੀ ਦੇਵੇ।"
Narinder modiਕੈਥਲ ਤੋਂ ਭਾਜਪਾ ਵਿਧਾਇਕ ਲੀਲਾਰਾਮ ਇਸ ਤੋਂ ਪਹਿਲਾਂ ਵੀ ਵਿਵਾਦਪੂਰਨ ਭਾਸ਼ਣ ਨੂੰ ਲੈ ਕੇ ਚਰਚਾ ਵਿੱਚ ਰਹੇ ਹਨ। ਉਸਨੇ ਸਿਟੀਜ਼ਨਸ਼ਿਪ ਸੋਧ ਐਕਟ (ਸੀਏਏ) ਦੇ ਵਿਰੋਧ ਬਾਰੇ ਵਿਵਾਦਪੂਰਨ ਬਿਆਨ ਵੀ ਦਿੱਤਾ ਸੀ । ਵਿਧਾਇਕ ਨੇ ਇਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਸੀ ਕਿ ਜਿਹੜੇ ਲੋਕ ਸੋਧੇ ਹੋਏ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਦਾ ਵਿਰੋਧ ਕਰ ਰਹੇ ਹਨ,ਉਨ੍ਹਾਂ ਨੂੰ ਇਕ ਘੰਟੇ ਵਿਚ ‘ਖ਼ਤਮ’ਕੀਤਾ ਜਾ ਸਕਦਾ ਹੈ।