
ਕਿਹਾ ਕਿ ਮੋਦੀ ਸਰਕਾਰ ਜੁਮਲਿਆਂ ਦੀ ਸਰਕਾਰ ਹੈ, ਹੁਣ ਕਿਸਾਨ ਸਰਕਾਰ ਦੇ ਜੁਮਲੇਬਾਜ਼ੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ
ਨਵੀਂ ਦਿੱਲੀ, ਚਰਨਜੀਤ ਸਿੰਘ ਸੁਰਖ਼ਾਬ : ਕੁੰਡਲੀ ਬਾਰਡਰ ‘ਤੇ ਮੌਜੂਦ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਅਸੀਂ ਇੱਥੇ ਜੰਗ ਜਿੱਤਣ ਆਏ ਹਾਂ ਅਤੇ ਕਾਨੂੰਨ ਰੱਦ ਕਰਾ ਕੇ ਵਾਪਸ ਮੁੜਾਂਗੇ । ਇਸ ਮੌਕੇ ਕਿਸਾਨਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਜੁਮਲਿਆਂ ਦੀ ਸਰਕਾਰ ਹੈ, ਹੁਣ ਕਿਸਾਨ ਸਰਕਾਰ ਦੇ ਜੁਮਲੇਬਾਜ਼ੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਅਤੇ ਸਰਕਾਰ ਦੀਆਂ ਇਨ੍ਹਾਂ ਜੁਮਲੇਬਾਜ਼ੀਆਂ ਦੇ ਵਿਚ ਕਿਸਾਨ ਆਉਣ ਵਾਲੇ ਨਹੀਂ ।
photoਕਿਸਾਨਾਂ ਨੇ ਕਿਹਾ ਕਿ ਅੱਜ ਸਵੇਰੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਿੱਲੀ ਦੀ ਰਕਾਬ ਗੰਜ ਗੁਰਦੁਆਰੇ ਵਿੱਚ ਮੱਥਾ ਟੇਕਣ ਗਿਆ , ਗੁਰਦੁਆਰਾ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨੂੰ ਦਿੱਤੇ ਗਏ ਸਰੋਪੇ ਦਾ ਉਨ੍ਹਾਂ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਜੋ ਪ੍ਰਧਾਨ ਮੰਤਰੀ ਦੇਸ਼ ਦੀ ਕਿਸਾਨ ਅੰਨਦਾਤਾ ਨੂੰ ਸੜਕਾਂ ਤੇ ਰੋਲ ਰਿਹਾ ਹੈ ਉਸ ਨੂੰ ਸਿਰੋਪਾ ਨਹੀਂ ਸੀ ਦੇਣਾ ਚਾਹੀਦਾ। ਉਨ੍ਹਾਂ ਗੁਰਦੁਆਰਾ ਕਮੇਟੀ ਦੀ ਆਲੋਚਨਾ ਕੀਤੀ ਅਤੇ ਇਸ ਗੱਲ ਦੀ ਨਿੰਦਾ ਕਰਨੀ ਚਾਹੀਦੀ ਹੈ।
photoਕਿਸਾਨਾਂ ਦੇ ਸੰਘਰਸ਼ ਦੇ ਸਮਰਥਣ ਵਿਚ ਆਏ ਨੌਜਵਾਨਾਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਇੱਕ ਧਰਮ ਵਿਸ਼ੇਸ਼ ਦਾ ਨਹੀਂ ਹੈ ,ਇਹ ਸੰਘਰਸ਼ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਹੈ, ਇਸ ਲਈ ਅਸੀਂ ਵੀ ਇਸ ਸੰਘਰਸ਼ ਦੀ ਹਮਾਇਤ ਕਰਨ ਵਿਚ ਆਏ ਹਾਂ , ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਜਲਦੀ ਪ੍ਰਵਾਨ ਕਰੇ ।
farmerਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿਚ ਪੁੱਜੇ ਇਕ ਹੋਰ ਨੌਜਵਾਨ ਨੇ ਕਿਹਾ ਕਿ ਅਸੀਂ ਬੇਸ਼ੱਕ ਦੀ ਕਿਸਾਨੀ ਪਰਿਵਾਰ ਨਾਲ ਸਬੰਧ ਨਹੀਂ ਰੱਖਦੇ ਪਰ ਸਾਡੀ ਹਮਦਰਦੀ ਕਿਸਾਨਾਂ ਨਾਲ ਹੈ ਕਿਉਂਕਿ ਕਿਸਾਨ ਹੀ ਦੇਸ਼ ਦਾ ਅੰਨਦਾਤਾ ਹੈ ਅਤੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ।ਬਜ਼ੁਰਗ ਕਿਸਾਨ ਆਗੂ ਨੇ ਕਿਹਾ ਸੰਘਰਸ਼ ਜਿੰਨਾ ਮਰਜ਼ੀ ਲੰਬਾ ਚੱਲ ਜਾਵੇ ਪਰ ਅਸੀਂ ਕੇਂਦਰ ਸਰਕਾਰ ਦੇ ਗੋਡਣੀਆਂ ਲਵਾ ਕੇ ਸੰਘਰਸ਼ੀ ਜਿੱਤ ਕੇ ਹੀ ਵਾਪਸ ਮੁੜਾਂਗੇ।