Fact Check : ਕਿਸਾਨਾਂ ਹੱਥੋ ਮਾਰ ਖਾ ਰਿਹਾ ਵਿਅਕਤੀ ਨਹੀਂ ਹੈ ਭਾਜਪਾ ਲੀਡਰ
Published : Dec 20, 2020, 3:25 pm IST
Updated : Dec 20, 2020, 4:16 pm IST
SHARE ARTICLE
No, BJP leader ‘Umesh Singh’ wasn’t beaten for raising pro-Pak slogans at farmers’ protest
No, BJP leader ‘Umesh Singh’ wasn’t beaten for raising pro-Pak slogans at farmers’ protest

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਸ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ ਉਹ ਭਾਜਪਾ ਨੇਤਾ ਨਹੀਂ ਬਲਕਿ ਦਿੱਲੀ ਦਾ ਰਹਿਣ ਵਾਲਾ ਅਰੁਣ ਕੁਮਾਰ ਹੈ। 

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸ਼ੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵਿਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਕਰ ਕੇ ਭਾਜਪਾ ਨੇਤਾ ਦੀ ਕਿਸਾਨਾਂ ਵੱਲੋਂ ਕੁੱਟਮਾਰ ਕੀਤੀ ਗਈ। 
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਸ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ ਉਹ ਭਾਜਪਾ ਨੇਤਾ ਨਹੀਂ ਬਲਕਿ ਦਿੱਲੀ ਦਾ ਰਹਿਣ ਵਾਲਾ ਅਰੁਣ ਕੁਮਾਰ ਹੈ। 

ਵਾਇਰਲ ਪੋਸਟ ਦਾ ਦਾਅਵਾ 
ਟਵਿੱਟਰ ਯੂਜ਼ਰ Tabish Khan ਨੇ ਵਾਇਰਲ ਵੀਡੀਓ 16 ਦਸੰਬਰ ਨੂੰ ਭਾਰਤ ਸਮਾਚਾਰ ਦੀ ਇਕ ਵੀਡੀਓ ਅਪਲੋਡ ਕੀਤੀ ਸੀ ਤੇ ਕੈਪਸ਼ਨ ਵਿਚ ਲਿਖਿਆ ਸੀ #किसान आंदोलन में शामिल होकर #पाकिस्तान #जिन्दाबाद के नारे लगते "#भाजपा नेता #उमेश सिंह" को किसानों ने पकड़कर #जूतों से मारा, किसना आंदोलन को #बदनाम करने की साज़िश कर रही है #भाजपा सरकार'' ਇਸ ਵੀਡੀਓ ਨੂੰ ਹੋਰ ਵੀ ਕਈ ਯੂਜ਼ਰਸ ਨੇ ਫਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਹੈ। 

ਸਪੋਕਸਮੈਨ ਵੱਲੋਂ ਕੀਤੀ ਪੜਤਾਲ 
ਸਭ ਤੋਂ ਪਹਿਲਾਂ ਅਸੀਂ ਵਾਇਰਲ ਵੀਡੀਓ ਨਾਲ ਦੀਆਂ ਹੋਰ ਵੀ ਵੀਡੀਓਜ਼ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਇਹ ਵਾਇਰਲ ਵੀਡੀਓ ਭਾਰਤ ਸਮਾਚਾਰ ਦੇ ਟਵਿੱਟਰ ਹੈਂਡਲ 'ਤੇ 14 ਦਸੰਬਰ ਨੂੰ ਅਪਲੋਡ ਕੀਤੀ ਹੋਈ ਮਿਲੀ ਜਿਸ ਦੀ ਡਿਸਕਰਿਪਸ਼ਨ ਵਿਚ ਲਿਖਿਆ ਸੀ ਕਿ  “#Ghaziabad धरने पर आए किसानों ने शख्स को पीटा , मीडिया में इंटरव्यू देने पर की गई पिटाई , दिल्ली निवासी शख्स को किसानों ने पीटा , अरूण नाम के शख्स की जमकर पिटाई, पिटाई का वीडियो हो रहा जमकर वायरल, दिल्ली यूपी बॉर्डर पर किसानों ने की पिटाई.।

 

ਇਸ ਵਾਇਰਲ ਵੀਡੀਓ ਬਾਰੇ ਅਸੀਂ ਭਾਜਪਾ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਮੇਸ਼ ਸਿੰਘ ਨਾਮ ਦਾ ਕੋਈ ਵੀ ਲੀਡਰ ਭਾਜਪਾ ਨਾਲ ਸਬੰਧ ਨਹੀਂ ਰੱਖਦਾ ਤੇ ਹਾਲ ਹੀ ਵਿਚ ਕਿਸੇ ਵੀ ਭਾਜਪਾ ਲੀਡਰ ਨੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਨਹੀਂ ਕੀਤੀ ਤੇ ਨਾ ਹੀ ਕਿਸੇ ਵੀ ਲੀਡਰ ਨਾਲ ਅਜਿਹੀ ਕੋਈ ਕੁੱਟਮਾਰ ਦੀ ਘਟਨਾ ਵਾਪਰੀ ਹੈ। 

File Photo

ਵੀਡੀਓ ਦੀ ਡਿਸਕਰਿਪਸ਼ਨ ਮੁਤਾਬਿਕ ਇਹ ਵੀਡੀਓ ਦਿੱਲੀ ਯੂਪੀ ਬਾਰਡਰ ਦੀ ਹੈ ਅਤੇ ਜਿਸ ਵਿਅਕਤੀ ਦੀ ਕੁੱਟਮਾਰ ਹੋਈ ਹੈ ਉਸ ਦਾ ਨਾਮ ਅਰੁਣ ਹੈ ਤੇ ਉਹ ਦਿੱਲੀ ਦਾ ਰਹਿਣ ਵਾਲਾ ਹੈ ਨਾ ਕਿ ਉਮੇਸ਼ ਸਿੰਘ। ਉਸ ਵਿਅਕਤੀ ਦੀ ਕੁੱਟਮਾਰ ਮੀਡੀਆ ਨੂੰ ਇੰਟਰਵਿਊ ਦੇਣ ਕਰ ਕੇ ਕੀਤੀ ਗਈ ਸੀ। ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਦੇ ਦਾਅਵੇ ਮੁਤਾਬਿਕ ਉਮੇਸ਼ ਸਿੰਘ ਨਾਮ ਦੇ ਭਾਜਪਾ ਨੇਤਾ ਬਾਰੇ ਸਰਚ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ Myneta.info 'ਤੇ Umesh Singh BJP ਸਰਚ ਕੀਤਾ ਤਾਂ ਸਾਨੂੰ ਉਮੇਸ਼ ਸਿੰਘ ਨਾਮ ਦਾ ਕੋਈ ਵੀ ਭਾਜਪਾ ਨੇਤਾ ਨਹੀਂ ਮਿਲਿਆ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓਵਿਚ ਕੀਤਾ ਗਿਆ ਦਾਅਵਾ ਗਲਤ ਹੈ ਵੀਡੀਓ ਵਿਚ ਜਿਸ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ ਉਸ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ ਤੇ ਉਸ ਵਿਅਕਤੀ ਦੀ ਕੁੱਟਮਾਰ ਮੀਡੀਆ ਨੂੰ ਗਲਤ ਸਟੇਟਮੈਂਟ ਦੇਣ ਕਰ ਕੇ ਕੀਤੀ ਗਈ ਸੀ ਨਾ ਕਿ ਪਾਕਿਸਤਾਨ ਜ਼ਿੰਦਾਬਦ ਬੋਲਣ ਕਰ ਕੇ। 
Claimed By -  Tabish Khan 
Claim  - ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement