COVID-19 sub-variant JN.1: ਭਾਰਤ ਦੇ ਤਿੰਨ ਸੂਬਿਆਂ ’ਚ ਕੋਵਿਡ ਸਬ-ਵੇਰੀਐਂਟ ਜੇ.ਐੱਨ.1 ਦੇ 20 ਨਵੇਂ ਮਾਮਲੇ ਆਏ ਸਾਹਮਣੇ
Published : Dec 20, 2023, 5:26 pm IST
Updated : Dec 20, 2023, 5:26 pm IST
SHARE ARTICLE
20 cases of COVID-19 sub-variant JN.1 found in India (File Image)
20 cases of COVID-19 sub-variant JN.1 found in India (File Image)

ਆਈ.ਐਨ.ਐਸ.ਏ.ਸੀ.ਓ.ਜੀ. ਵਲੋਂ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ।

COVID-19 sub-variant JN.1:  ਦੇਸ਼ ਭਰ ’ਚ ਕੋਵਿਡ-19 ਦੇ ਕੋਵਿਡ ਉਪ-ਸਰੂਪ ਜੇ.ਐੱਨ.1 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 18 ਮਾਮਲੇ ਗੋਆ ਤੋਂ ਸਾਹਮਣੇ ਆਏ ਹਨ, ਜਦਕਿ ਕੇਰਲ ਅਤੇ ਮਹਾਰਾਸ਼ਟਰ ’ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਆਈ.ਐਨ.ਐਸ.ਏ.ਸੀ.ਓ.ਜੀ. ਵਲੋਂ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ।

ਇੰਡੀਅਨ ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ (ਆਈ.ਐਨ.ਐਸ.ਏ.ਸੀ.ਓ.ਜੀ.) 25 ਦਸੰਬਰ 2020 ਨੂੰ ਭਾਰਤ ਸਰਕਾਰ ਦੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਗਠਿਤ 10 ਰਾਸ਼ਟਰੀ ਪ੍ਰਯੋਗਸ਼ਾਲਾਵਾਂ ਦਾ ਇਕ ਸਮੂਹ ਹੈ। ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ-19 ਦੇ ਮਾਮਲਿਆਂ ’ਚ ਵਾਧੇ ਅਤੇ ਦੇਸ਼ ’ਚ ਨਵੇਂ ਜੇ.ਐਨ.1 ਵੇਰੀਐਂਟ ਦੇ ਉਭਰਨ ਦੇ ਮੱਦੇਨਜ਼ਰ ਨਿਗਰਾਨੀ ਬਣਾਈ ਰੱਖਣ ਲਈ ਕਿਹਾ ਹੈ।

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੁਧਵਾਰ ਨੂੰ ਦੇਸ਼ ਭਰ ’ਚ ਸਿਹਤ ਸਹੂਲਤਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਕੋਰੋਨਾ ਵਾਇਰਸ ਦੇ ਉੱਭਰ ਰਹੇ ਰੂਪਾਂ ਤੋਂ ਸੁਚੇਤ ਰਹਿਣ ’ਤੇ ਜ਼ੋਰ ਦਿਤਾ। ਕੇਂਦਰੀ ਸਿਹਤ ਮੰਤਰਾਲੇ ਦੇ ਬੁਧਵਾਰ ਨੂੰ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ ’ਚ ਕੋਰੋਨਾਵਾਇਰਸ ਲਾਗ ਦੇ 614 ਨਵੇਂ ਮਾਮਲੇ ਦਰਜ ਕੀਤੇ ਗਏ, ਜੋ 21 ਮਈ ਤੋਂ ਬਾਅਦ ਇਕ ਦਿਨ ’ਚ ਸਭ ਤੋਂ ਵੱਧ ਹਨ। ਇਸ ਦੇ ਨਾਲ ਹੀ ਦੇਸ਼ ’ਚ ਸਰਗਰਮ ਕੇਸਾਂ ਦੀ ਗਿਣਤੀ 2,311 ਹੋ ਗਈ ਹੈ। ਹਾਲ ਹੀ ਦੇ ਹਫਤਿਆਂ ’ਚ ਕਈ ਦੇਸ਼ਾਂ ਅੰਦਰ ਜੇ.ਐਨ.1 ਦੇ ਮਾਮਲੇ ਸਾਹਮਣੇ ਆਏ ਹਨ ਅਤੇ ਵਿਸ਼ਵ ਪੱਧਰ ’ਤੇ ਇਸ ਦਾ ਫੈਲਣਾ ਤੇਜ਼ੀ ਨਾਲ ਵਧਿਆ ਹੈ।

WHO ਨੇ ਕੋਰੋਨਾ ਵਾਇਰਸ ਦੇ ‘ਜੇ.ਐਨ.1’ ਵੇਰੀਐਂਟ ਨੂੰ ਚਿੰਤਾ ਦਾ ਵਿਸ਼ਾ ਨਹੀਂ ਦਸਿਆ

ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਦੇ ‘ਜੇ.ਐੱਨ.1’ ਵੇਰੀਐਂਟ ਨੂੰ ‘ਵੈਰੀਐਂਟ ਆਫ ਇੰਟਰਸਟ’ ਦੇ ਰੂਪ ’ਚ ਸ਼੍ਰੇਣੀਬੱਧ ਕੀਤਾ ਹੈ। WHO ਨੇ ਇਹ ਵੀ ਕਿਹਾ ਕਿ ਇਸ ਨਾਲ ਵਿਸ਼ਵਵਿਆਪੀ ਜਨਤਕ ਸਿਹਤ ਲਈ ਜ਼ਿਆਦਾ ਖਤਰਾ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਨੇ ਮੰਗਲਵਾਰ ਨੂੰ ਕਿਹਾ ਕਿ WHO ਨੇ 2020 ਦੇ ਅਖੀਰ ਵਿਚ ਵਿਸ਼ਵਵਿਆਪੀ ਜਨਤਕ ਸਿਹਤ ਲਈ ਖਤਰਾ ਪੈਦਾ ਕਰਨ ਵਾਲੇ ਰੂਪਾਂ ਦੇ ਉਭਰਨ ਤੋਂ ਬਾਅਦ ਹਲਕੇ ਰੂਪ ਨੂੰ ‘ਵੈਰੀਐਂਟ ਆਫ ਇੰਟਰਸਟ’ ਅਤੇ ਗੰਭੀਰ ਰੂਪ ਨੂੰ ‘ਵੈਰੀਐਂਟ ਆਫ ਕੰਸਰਨ’ ਦੇ ਰੂਪ ਵਜੋਂ ਸ਼੍ਰੇਣੀਬੱਧ ਕਰਨਾ ਸ਼ੁਰੂ ਕਰ ਦਿਤਾ ਹੈ।

ਜੇ.ਐਨ.1 ਵੇਰੀਐਂਟ ਦੇ ਮਾਮਲੇ ਹਾਲ ਹੀ ’ਚ ਕਈ ਦੇਸ਼ਾਂ ਅੰਦਰ ਸਾਹਮਣੇ ਆਏ ਹਨ ਅਤੇ ਵਿਸ਼ਵ ਪੱਧਰ ’ਤੇ ਇਸ ਵੇਰੀਐਂਟ ਦੇ ਮਾਮਲੇ ਵੱਧ ਰਹੇ ਹਨ। ਭਾਰਤ ’ਚ ਵੀ ਇਸ ਵੈਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ। WHO ਅਨੁਸਾਰ, ਇਹ ਹੁਣ ਬੀ.ਏ.2.86 ਵੰਸ਼ ਨਾਲ ਸਬੰਧਤ ਹੈ ਜੋ ਸਾਰੇ ਇਨਫਲੂਐਂਜ਼ਾ ਡਾਟਾ ਸਾਂਝਾ ਕਰਨ ਬਾਰੇ ਆਲਮੀ ਪਹਿਲ (ਜੀ.ਆਈ.ਐਸ.ਏ.ਆਈ.ਡੀ.) ਨਾਲ ਜੁੜਿਆ ਹੋਇਆ ਹੈ।

ਇਸ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮਾਮਲਿਆਂ ਵਿਚ ਤੇਜ਼ੀ ਨਾਲ ਵਾਧੇ ਕਾਰਨ, WHO ਜੇ.ਐਨ.1 ਨੂੰ ਮੂਲ ਵੰਸ਼ ਬੀ.ਏ.2.86 ਤੋਂ ਵਖਰੇ ਦਿਲਚਸਪੀ ਦੇ ਰੂਪ ਵਜੋਂ ਸ਼੍ਰੇਣੀਬੱਧ ਕਰ ਰਿਹਾ ਹੈ।’’ ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ, ਅਮਰੀਕਾ, ਚੀਨ, ਸਿੰਗਾਪੁਰ ਅਤੇ ਭਾਰਤ ’ਚ 1 ਜੂਨ ਦੇ ਮਾਮਲੇ ਪਾਏ ਗਏ ਹਨ। ਚੀਨ ’ਚ ਇਸ ਵੈਰੀਐਂਟ ਦੇ 7 ਮਾਮਲੇ ਸਾਹਮਣੇ ਆਏ ਹਨ। ਨਵੀਂ ਦਿੱਲੀ-ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਬੁਧਵਾਰ ਨੂੰ ਸਿਹਤ ਅਦਾਰਿਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸੂਬਿਆਂ ਨੂੰ ਚੌਕਸੀ ਵਰਤਣ ਅਤੇ ਨਿਗਰਾਨੀ ਵਧਾਉਣ ਦੀ ਅਪੀਲ ਕੀਤੀ।

(For more news apart from 20 cases of COVID-19 sub-variant JN.1 found in India, stay tuned to Rozana Spokesman)

Tags: covid-19

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement