
ਲਾੜੀ ਨਿਕਿਤਾ ਬਿਲਲੋਰੇ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ...
ਮੱਧਪ੍ਰਦੇਸ਼: ਅੱਜ ਕੱਲ੍ਹ ਜਿੱਥੇ ਲੋਕ ਵੱਡੀਆਂ ਵੱਡੀਆਂ ਗੱਡੀਆਂ ਵਿਚ ਬਾਰਾਤ ਲਿਜਾਣਾ ਪਸੰਦ ਕਰਦੇ ਹਨ ਉੱਥੇ ਹੀ ਕਈ ਲੋਕ ਅਜਿਹੇ ਵੀ ਹਨ ਜੋ ਇਸ ਤੋਂ ਪਰੇ ਕੁੱਝ ਨਵਾਂ ਸੋਚਦੇ ਹਨ। ਕੋਈ ਅਪਣੀ ਲਾੜੀ ਨੂੰ ਬਾਈਕ ਤੇ ਵਿਆਹ ਕੇ ਲਿਆਉਣਾ ਪਸੰਦ ਕਰਦਾ ਹੈ ਤੇ ਕੋਈ ਸਾਈਕਲ, ਕੋਈ ਟਰੱਕ ਤੇ ਅਤੇ ਕੋਈ ਬੱਸ ਤੇ। ਪਰ ਕਈ ਲੋਕ ਅਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਅਜਿਹੇ ਤਰੀਕੇ ਵੀ ਅਪਣਾਉਂਦੇ ਹਨ ਜਿਹਨਾਂ ਨੂੰ ਜਾਣ ਕੇ ਹੋਰਨਾਂ ਨੂੰ ਹੈਰਾਨੀ ਹੁੰਦੀ ਹੈ।
Marriage
ਜੀ ਹਾਂ, ਇਕ ਅਜਿਹਾ ਵਿਆਹ ਵੀ ਹੋਇਆ ਹੈ ਜਿਸ ਦੇ ਚਰਚੇ ਚਾਰੇ ਪਾਸੇ ਹੋ ਰਹੇ ਹਨ। ਮੱਧਪ੍ਰਦੇਸ਼ ਦੇ ਇੰਦੌਰ ਵਿਚ ਸੋਮਵਾਰ ਨੂੰ ਬਿਨਾਂ ਬੈਂਡ ਵਾਜਿਆਂ ਨਾਲ ਇਕ ਅਨੋਖੀ ਬਾਰਾਤ ਨਿਕਲੀ। ਲਾੜਾ ਸ਼ੇਰਵਾਨੀ ਵਿਚ ਦੌੜਦਾ ਦਿੱਸਿਆ ਅਤੇ ਉਸ ਦੇ ਪਿੱਛੇ 50 ਤੋਂ ਜ਼ਿਆਦਾ ਬਰਾਤੀ ਵੀ ਅਜਿਹਾ ਹੀ ਕਰ ਰਹੇ ਸਨ। ਇਹ ਬਾਰਾਤ ਗਣੇਸ਼ ਨਗਰ ਵਿਚ ਰਹਿਣ ਵਾਲੇ ਫਿਜ਼ਿਕਲ ਟ੍ਰੇਨਰ ਨੀਰਜ ਮਾਲਦੀਵ ਦੀ ਸੀ। ਉਹਨਾਂ ਨੇ ਸ਼ਹਿਰ ਦੇ ਮਾਲਦੀਵ ਦੁਸਹਿਰਾ ਮੈਦਾਨ ਵਿਚ ਸੰਗਮ ਨਗਰ ਤਕ 11 ਕਿਲੋਮੀਟਰ ਦੌੜ ਕੇ ਬਾਰਾਤ ਪਹੁੰਚੀ।
Marriage
ਲਾੜੀ ਨਿਕਿਤਾ ਬਿਲਲੋਰੇ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਬਾਰਾਤ ਇਸ ਤਰ੍ਹਾਂ ਜਾਵੇਗੀ। ਲਾੜੇ ਨੇ ਦਸਿਆ ਕਿ ਉਹ ਅਪਣੇ ਵਿਆਹ ਨੂੰ ਖਾਸ ਬਣਾਉਣਾ ਚਾਹੁੰਦਾ ਸੀ ਇਸ ਲਈ ਵਿਆਹ ਲਈ ਬਾਰਾਤ ਦੌੜ ਕੇ ਲੈਜਾਣ ਦਾ ਪਲਾਨ ਬਣਾਇਆ। ਉੱਥੇ ਹੀ ਲਾੜੀ ਨਿਕਿਤਾ ਬਿਲਲੋਰੇ ਵੀ ਅਪਣੇ ਪਤੀ ਦੇ ਇਸ ਸਰਪ੍ਰਾਈਜ਼ ਤੋਂ ਕਾਫੀ ਖੁਸ਼ ਨਜ਼ਰ ਆਈ। ਨੀਰਜ ਦਸਦੇ ਹਨ ਕਿ ਉਹਨਾਂ ਨੇ ਵਿਆਹ ਵਿਚ ਕੁੱਝ ਅਲੱਗ ਕਰਨ ਦਾ ਵਿਚਾਰ ਬਣਾਇਆ ਸੀ।
Marriage
ਸ਼ੁਰੂ ਵਿਚ ਪਰਵਾਰ ਦੇ ਕੁੱਝ ਮੈਂਬਰਾਂ ਨੇ ਵਿਰੋਧ ਵੀ ਕੀਤਾ ਪਰ ਜਦੋਂ ਉਹਨਾਂ ਨੇ ਲਾੜੇ ਦੀ ਸਾਰੀ ਗੱਲ ਸੁਣੀ ਤਾਂ ਉਹਨਾਂ ਨੇ ਲਾੜੇ ਦਾ ਫ਼ੈਸਲਾ ਮਨਜ਼ੂਰ ਕਰ ਲਿਆ। ਬਾਰਾਤ ਜਦੋਂ ਘਰ ਤੋਂ ਨਿਕਲੀ ਸੀ ਤਾਂ ਲਾੜਾ ਘੋੜੀ ਤੇ ਬੈਠਾ ਸੀ। ਇਸ ਤੋਂ ਬਾਅਦ ਸਾਰਿਆਂ ਨੇ ਦੌੜ ਲਗਾਈ। 18 ਤੋਂ 70 ਸਾਲ ਦੇ ਸਾਰੀ ਉਮਰ ਦੇ ਲੋਕ ਬਾਰਾਤ ਵਿਚ ਸਨ। ਸਾਰਿਆਂ ਨੇ ਸਾਥ ਦਿੱਤਾ ਅਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਹੋਈ। ਉਹਨਾਂ ਨੇ ਬਾਰਾਤ ਦਾ ਡ੍ਰੈਸ ਕੋਟ ਪੀਲੀ ਟੀ-ਸ਼ਰਟ ਰੱਖਿਆ।
Marriage
ਦਸ ਦਈਏ ਕਿ ਸੰਗਰੂਰ ਦੇ ਪਿੰਡ ਜਨਾਲ ਦਾ ਲਾੜਾ ਨਵਜੋਤ ਸਿੰਘ ਆਪਣੇ ਸਹੁਰੇ ਪਿੰਡ ਖਡਿਆਲ ਤੋਂ ਸਕੂਟਰ ‘ਤੇ ਡੋਲੀ ਲੈ ਕੇ ਆਇਆ ਹੈ। ਇਸ ਦੌਰਾਨ ਲਾੜੇ ਨਵਜੋਤ ਦੀ ਪਤਨੀ ਸੁਖਵੀਰ ਕੌਰ ਨੇ ਦੱਸਿਆ ਕਿ ਜਦੋਂ ਨਵਜੋਤ ਨੇ ਸਕੂਟਰ ‘ਤੇ ਬਾਰਾਤ ਲਿਆਉਣ ਦੀ ਗੱਲ ਕੀਤੀ ਤਾਂ ਉਸ ਨੂੰ ਵੀ ਅਜੀਬ ਲੱਗਾ ਸੀ ਅਤੇ ਬਾਅਦ ਵਿਚ ਉਹ ਵੀ ਮੰਨ ਗਈ ਅਤੇ ਬੁੱਧਵਾਰ ਨੂੰ ਉਸ ਦੀ ਡੋਲੀ ਸਕੂਟਰ ‘ਤੇ ਹੀ ਗਈ ਸੀ।
ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਬਠਿੰਡਾ ਵਿਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇਕ ਲਾੜਾ ਵਿਆਹ ਤੋਂ ਬਾਅਦ ਨਵ-ਵਿਆਹੀ ਨੂੰ ਸਾਈਕਲ ‘ਤੇ ਲੈ ਕੇ ਘਰ ਪਹੁੰਚਿਆ ਸੀ। ਹਰ ਕੋਈ ਨਵ-ਵਿਆਹੀ ਜੋੜੀ ਨੂੰ ਸਾਈਕਲ ‘ਤੇ ਆਉਂਦੀ ਦੇਖ ਖੜ੍ਹ-ਖੜ੍ਹ ਕੇ ਵੇਖਦਾ ਨਜ਼ਰ ਆਇਆ ਸੀ। ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।