ਵਿਆਹ ਤੋਂ ਵਾਪਿਸ ਪਰਤ ਰਹੀ ਬਾਰਾਤੀਆਂ ਦੀ ਗੱਡੀ ਨਹਿਰ 'ਚ ਡਿੱਗੀ, 7 ਬੱਚੇ ਲਾਪਤਾ 
Published : Jun 20, 2019, 1:29 pm IST
Updated : Jun 20, 2019, 1:50 pm IST
SHARE ARTICLE
fell into the canal
fell into the canal

ਉੱਤਰ ਪ੍ਰਦੇਸ਼ ਵਿਚ ਲਖਨਊ ਦੇ ਨਗਰਾਮ ਖੇਤਰ ਵਿਚ ਵੀਰਵਾਰ ਸਵੇਰੇ ਬਾਰਾਤੀਆਂ ਨਾਲ ਭਰੀ ਪਿਕਅੱਪ ਨਹਿਰ ਵਿਚ ਡਿੱਗ...

ਲਖਨਊ: ਉੱਤਰ ਪ੍ਰਦੇਸ਼ ਵਿਚ ਲਖਨਊ ਦੇ ਨਗਰਾਮ ਖੇਤਰ ਵਿਚ ਵੀਰਵਾਰ ਸਵੇਰੇ ਬਾਰਾਤੀਆਂ ਨਾਲ ਭਰੀ ਪਿਕਅੱਪ ਨਹਿਰ ਵਿਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਪਿਕਅੱਪ ਵਿਚ 29 ਬਾਰਾਤੀ ਸਵਾਰ ਸਨ। ਹਾਦਸਾ ਵੀਰਵਾਰ ਸਵੇਰੇ ਹੋਇਆ, ਜਦੋਂ ਬਾਰਾਤੀ ਵਿਆਹ ਤੋਂ ਵਾਪਿਸ ਆ ਰਹੇ ਸਨ। ਘਟਨਾ ਦੀ ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਰਾਹਤ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ 7 ਬੱਚੇ ਹਾਲੇ ਵੀ ਲਾਪਤਾ ਹਨ।

car fell into the canalcar fell into the canal

ਪੁਲਿਸ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ (ਲਗਪਗ ਢਾਈ ਵਜੇ) ਇਹ ਲੋਕ ਵਾਪਿਸ ਆ ਰਹੇ ਸਨ। ਸੱਜੇ ਪਾਸੇ ਮੋੜ ਸੀ ਪਰ ਡਰਾਇਵਰ ਨੇ ਗੱਡੀ ਖੱਬੇ ਪਾਸੇ ਮੋੜ ਦਿੱਤੀ, ਜਿਸ ਨਾਲ ਗੱਡੀ ਸਿੱਧੇ ਨਹਿਰ ਵਿਚ ਜਾ ਡਿੱਗੀ। ਬੱਸ ‘ਚ ਔਰਤਾਂ ਅਤੇ ਬੱਚਿਆਂ ਸਮੇਤ 29 ਲੋਕ ਸਵਾਰ ਸਨ। 22 ਲੋਕਾਂ ਨੂੰ ਬਚਾ ਲਿਆ ਗਿਆ, ਹਾਲੇ ਵੀ 7 ਬੱਚੇ ਲਾਪਤਾ ਹਨ। ਹਾਦਸਾ ਨਗਰਾਮ ਕੋਲ ਇੰਦਰਾ ਨਹਿਰ ‘ਤੇ ਹੋਇਆ। ਬਾਰਾਤੀਆਂ ਨਾਲ ਭਰੀ ਪਿਕਅੱਪ ਵਾਹਨ ਨੇ ਕੰਟਰੋਲ ਗਵਾ ਦਿੱਤਾ ਅਤੇ ਸਿੱਧੇ ਨਹਿਰ ਵਿਚ ਜਾ ਡਿੱਗੀ।

car fell into the canalcar fell into the canal

ਬਾਰਾਤੀਆਂ ਦੀ ਚੀਕ ਸੁਣ ਕੇ ਨੇੜੇ-ਤੇੜੇ ਦੇ ਲੋਕ ਮੌਕੇ ‘ਤੇ ਪੁੱਜੇ ਅਤੇ ਰਾਹਤ ਕੰਮ ਸ਼ੁਰੂ ਕੀਤਾ। ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਅਤੇ ਐਨਡੀਆਰਐਫ਼ ਦੀ ਟੀਮ ਨਹਿਰ ਵਿਚ ਉੱਤਰ ਕੇ ਬਾਰਾਤੀਆਂ ਨੂੰ ਲੱਭਣ ਵਿਚ ਜੁਟੀ ਹੈ। ਇਸ ਘਟਨਾ ਨੂੰ ਮੁੱਖ ਮੰਤਰੀ ਯੋਗੀ ਆਦਿਤਿਯਨਾਥ ਨੇ ਨੋਟਿਸ ਵਿਚ ਲਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਰਵਾਉਣ ਅਤੇ ਬਾਰਾਤੀਆਂ ਨੂੰ ਰੈਸਕਿਊ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM
Advertisement