
ਭਾਰਤੀ ਪਰੰਪਰਾ ਦੇ ਅਨੁਸਾਰ ਹੁਣ ਤੱਕ ਲਾੜਾ ਹੀ ਵਿਆਹ ਕਰਵਾਉਣ ਲਈ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਲਾੜੀ ਦੇ ਘਰ ਜਾਂਦਾ ਸੀ
ਨਵੀਂ ਦਿੱਲੀ : ਭਾਰਤੀ ਪਰੰਪਰਾ ਦੇ ਅਨੁਸਾਰ ਹੁਣ ਤੱਕ ਲਾੜਾ ਹੀ ਵਿਆਹ ਕਰਵਾਉਣ ਲਈ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਲਾੜੀ ਦੇ ਘਰ ਜਾਂਦਾ ਸੀ ਪਰ ਕੁਝ ਦਿਨ ਪਹਿਲਾ ਬੰਗਲਾਦੇਸ਼ ਵਿਚ ਇਸਦੇ ਉਲਟ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਸਭ ਕੁਝ ਉਲਟ ਹੋਇਆ ਹੈ, ਜਿਸ ਵਿੱਚ ਇੱਕ ਦੁਲਹਨ ਜੰਞ ਲੈ ਕੇ ਨਿਕਾਹ ਕਰਾਉਣ ਲਈ ਲਾੜੇ ਦੇ ਘਰ ਪਹੁੰਚੀ। 19 ਸਾਲਾ ਖਦੀਜਾ ਅਖ਼ਤਰ ਖ਼ੁਸ਼ੀ ਨੇ ਅਜਿਹਾ ਆਪਣੇ ਮਹਿਮਾਨਾਂ ਲਈ ਨਹੀਂ ਕੀਤਾ, ਬਲਕਿ ਇਸ ਉਮੀਦ ਵਿੱਚ ਕੀਤਾ ਹੈ ਕਿ ਬੰਗਲਾਦੇਸ਼ ਦੀਆਂ ਸਾਰੀਆਂ ਮਹਿਲਾਵਾਂ ਉਸ ਦਾ ਪਾਲਣ ਕਰਨਗੀਆਂ।
Bangladesh bride took barat to the groom house
ਇਸ ਤੋਂ ਪਹਿਲਾਂ ਇਸ ਦੇਸ਼ ਵਿੱਚ ਸਦੀਆਂ ਤੋਂ ਲਾੜਾ ਹੀ ਵਿਆਹ ਲਈ ਦੁਲਹਨ ਦੇ ਘਰ ਜਾਂਦਾ ਹੈ। ਖਦੀਜਾ ਨੇ ਆਪਣੇ ਵਿਆਹ ਦੀ ਘਟਨਾ ਵਾਇਰਲ ਹੋਣ ਤੋਂ ਕੁਝ ਦਿਨਾਂ ਬਾਅਦ ਮੀਡੀਆ ਨੂੰ ਕਿਹਾ ਕਿ ਜੇ ਲੜਕੇ ਨਿਕਾਹ ਕਰਕੇ ਲੜਕੀਆਂ ਨੂੰ ਲਿਆ ਸਕਦੇ ਹਨ ਤਾਂ ਲੜਕੀਆਂ ਕਿਉਂ ਨਹੀਂ? ਖਦੀਜਾ ਨੇ ਤਾਰਿਕੁਲ ਇਸਲਾਮ ਨਾਲ ਵਿਆਹ ਕਰਾਇਆ ਹੈ। ਹਾਲਾਂਕਿ ਇਹ ਘਟਨਾ ਪ੍ਰੇਰਿਤ ਕਰਨ ਵਾਲੀ ਤੇ ਡਰਾਵਨੀ ਵੀ ਹੈ, ਫਿਰ ਵੀ ਇੱਕ ਵਿਅਕਤੀ ਨੇ ਇਸ ਦਾ ਰੋਸ ਕਰਦਿਆਂ ਕਿਹਾ ਕਿ ਇਸ ਜੋੜੇ ਤੇ ਇਨ੍ਹਾਂ ਦੇ ਪਰਿਵਾਰ ਦੀ ਚੱਪਲਾਂ ਨਾਲ ਕੁੱਟਮਾਰ ਹੋਣੀ ਚਾਹੀਦੀ ਹੈ।
Bangladesh bride took barat to the groom house
ਖਦੀਜਾ ਤੇ ਉਸ ਦੇ ਸ਼ੌਹਰ ਦੋਵਾਂ ਲਈ ਇਹ ਕਾਫੀ ਆਮ ਗੱਲ ਨਹੀਂ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਚੰਗਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਪਰੰਪਰਾ ਕੋਈ ਮੁੱਦਾ ਨਹੀਂ, ਇਹ ਮਹਿਲਾਵਾਂ ਦੇ ਅਧਿਕਾਰਾਂ ਦਾ ਮਾਮਲਾ ਹੈ। ਅੱਜ ਜੇ ਇੱਕ ਲੜਕੀ ਇੱਕ ਲੜਕੇ ਨਾਲ ਨਿਕਾਹ ਕਰਨ ਜਾਂਦੀ ਹੈ ਤਾਂ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ। ਇਸ ਨਾਲ ਮਹਿਲਾ ਨਾਲ ਦੁਰਵਿਹਾਰ ਘਟੇਗਾ। ਕੋਈ ਵੀ ਸ਼ਖ਼ਸ ਕਿਸੇ ਤੋਂ ਘੱਟ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ