
ਫਾਇਰ ਬ੍ਰਿਗੇਡ ਦੀ ਟੀਮ ਨੇ ਇਸ 'ਤੇ ਕਾਬੂ ਪਾਇਆ
ਕੁੱਲੂ - ਜ਼ਿਲ੍ਹਾ ਹੈੱਡਕੁਆਰਟਰ ਕੁੱਲੂ ਦੇ ਢਾਲਪੁਰ ਵਿਚ ਰਾਤ ਕਰੀਬ 12:45 ਵਜੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਅੱਗ ਬੁਝਾਊ ਵਿਭਾਗ ਨੂੰ ਸੂਚਿਤ ਕੀਤਾ। ਅੱਗ ਸਬਜ਼ੀ ਦੀ ਦੁਕਾਨ ਨੂੰ ਲੱਗੀ ਅਤੇ ਉੱਥੇ ਹੀ ਇੱਕ ਚਾਹ ਅਤੇ ਆਂਡਿਆਂ ਦੀ ਦੁਕਾਨ ਸੀ, ਜਿਸ ਵਿਚ ਗੈਸ ਸਿਲੰਡਰ ਰੱਖੇ ਹੋਏ ਸਨ। ਅੱਗ ਲੱਗਦੇ ਹੀ ਗੈਸ ਸਿਲੰਡਰ ਫਟ ਗਿਆ। ਇਸ ਦੇ ਧਮਾਕੇ ਕਾਰਨ ਆਸ-ਪਾਸ ਦੇ ਲੋਕ ਡਰ ਗਏ।
ਮੌਕੇ 'ਤੇ ਕਰੀਬ ਚਾਰ ਗੈਸ ਸਿਲੰਡਰ ਮਿਲੇ, ਜਿਨ੍ਹਾਂ 'ਚੋਂ ਇਕ ਸਿਲੰਡਰ ਠੀਕ ਪਾਇਆ ਗਿਆ। ਸਬਜ਼ੀਆਂ ਦੀਆਂ ਦੁਕਾਨਾਂ ਦੇ ਨਾਲ ਹੀ ਇਕ ਅਖ਼ਬਾਰ ਦੀ ਏਜੰਸੀ ਵੀ ਹੈ ਜੋ ਕਿ ਸੜ ਕੇ ਸੁਆਹ ਹੋ ਗਈ ਹੈ। ਨੇੜੇ ਹੀ ਇਕ ਇਲੈਕਟ੍ਰਾਨਿਕ ਦੀ ਦੁਕਾਨ ਸੀ ਜਦਕਿ ਇਕ ਹੋਰ ਦੁਕਾਨ ਵੀ ਸੜ ਗਈ। ਇਸ ਘਟਨਾ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਐਸਡੀਐਮ ਕੁੱਲੂ ਵਿਕਾਸ ਸ਼ੁਕਲਾ ਮੌਕੇ ’ਤੇ ਪੁੱਜੇ ਅਤੇ ਫਾਇਰ ਵਿਭਾਗ ਦੀ ਟੀਮ ਨੇ ਅੱਗ ’ਤੇ ਕਾਬੂ ਪਾਇਆ। ਐਸਡੀਐਮ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪ੍ਰਭਾਵਿਤ ਲੋਕਾਂ ਨੂੰ ਸਵੇਰੇ ਤੁਰੰਤ ਰਾਹਤ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।