
ਦੇਸ਼ ਭਰ ਦੇ ਲੋਕ ਰਾਮਲਲਾ ਲਈ ਕਈ ਤੋਹਫ਼ੇ ਵੀ ਭੇਜ ਰਹੇ ਹਨ।
Ram Mandir Inauguration: ਅਯੁੱਧਿਆ 'ਚ 22 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਰ ਦੇ ਉਦਘਾਟਨ ਅਤੇ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਇਸ ਸਮੇਂ ਪੂਰੇ ਦੇਸ਼ 'ਚ ਉਤਸ਼ਾਹ ਦਾ ਮਾਹੌਲ ਹੈ। ਇਸ ਤੋਂ ਪਹਿਲਾਂ ਦੇਸ਼ ਭਰ ਵਿਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਦੇਸ਼ ਭਰ ਦੇ ਲੋਕ ਰਾਮਲਲਾ ਲਈ ਕਈ ਤੋਹਫ਼ੇ ਵੀ ਭੇਜ ਰਹੇ ਹਨ। ਇਸ ਦੌਰਾਨ ਕਿਤੇ ਪੈਨਸਿਲ ਦੀ ਨੋਕ 'ਤੇ ਭਗਵਾਨ ਰਾਮ ਦੀ ਕਲਾਕ੍ਰਿਤੀ ਬਣਾਈ ਗਈ ਹੈ ਅਤੇ ਕਿਤੇ ਰੇਤ ਕਲਾਕਾਰ ਨੇ ਰਾਮ ਮੰਦਰ ਦੀ ਕਲਾਕ੍ਰਿਤੀ ਬਣਾਈ ਹੈ। ਉਥੇ ਹੀ ਗੁਜਰਾਤ ਦੇ ਸੂਰਤ 'ਚ ਇਕ ਕਲਾਕਾਰ ਨੇ ਹੀਰੇ ਦੀ ਵਰਤੋਂ ਕਰਕੇ ਅਯੁੱਧਿਆ ਦੇ ਰਾਮ ਮੰਦਰ ਦੀ ਕਲਾਕ੍ਰਿਤੀ ਬਣਾਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸੂਰਤ ਦੇ ਕਲਾਕਾਰ ਨੇ ਰਾਮ ਮੰਦਰ ਦੀ ਕਲਾਕ੍ਰਿਤੀ ਬਣਾਉਣ ਲਈ 9,999 ਹੀਰਿਆਂ ਦੀ ਵਰਤੋਂ ਕੀਤੀ ਹੈ। ਇਸ ਦੀ ਵੀਡੀਉ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਧਾਰਕ ਮੂਰਤੀਕਾਰ ਨਵਰਤਨ ਪ੍ਰਜਾਪਤੀ ਨੇ ਪੈਨਸਿਲ ਦੀ ਨੋਕ 'ਤੇ ਭਗਵਾਨ ਰਾਮ ਦੀ ਕਲਾਕ੍ਰਿਤੀ ਬਣਾਈ ਹੈ।
#WATCH | Gujarat: An artist from Surat created artwork of Ayodhya's Ram temple, using 9,999 diamonds. (20.01) pic.twitter.com/kSRte0uhsA
ਰਾਜਸਥਾਨ ਦੇ ਕਲਾਕਾਰ ਨੇ ਵੀ ਰਾਮ ਮੰਦਰ ਦੀ ਕਲਾਕ੍ਰਿਤੀ ਬਣਾਈ ਹੈ। ਅਜੈ ਰਾਵਤ ਨੇ ਹਰ ਰੋਜ਼ ਇਸ 'ਤੇ ਦੋ ਤੋਂ ਚਾਰ ਘੰਟੇ ਕੰਮ ਕੀਤਾ ਅਤੇ ਰਾਮ ਮੰਦਰ ਦੀ ਇਸ ਕਲਾਕ੍ਰਿਤੀ ਨੂੰ ਬਣਾਉਣ ਲਈ 1000 ਟਨ ਤੋਂ ਵੱਧ ਰੇਤ ਦੀ ਵਰਤੋਂ ਕੀਤੀ।ਅਜਿਹੀਆਂ ਕਲਾਕ੍ਰਿਤੀ ਬਣਾ ਕੇ ਇਨ੍ਹਾਂ ਲੋਕਾਂ ਵਲੋਂ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਅਪਣਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ।
(For more Punjabi news apart from Ram Mandir Inauguration: Surat Artist Makes Ram Temple Artwork Using 9,999 Diamonds, stay tuned to Rozana Spokesman)