
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਰੁਪਏ ਦੀ ਕਟੌਤੀ
ਕੋਲਕਾਤਾ : ਪਛਮੀ ਬੰਗਾਲ ਸਰਕਾਰ ਨੇ ਐਤਵਾਰ ਨੂੰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਇਕ ਰੁਪਏ ਪ੍ਰਤੀ ਲੀਟਰ ਦੀ ਕਟੌਤੀ ਦਾ ਐਲਾਨ ਕੀਤੀ ਹੈ ਜੋ ਰਾਤ ਤੋਂ ਪ੍ਰਭਾਵੀ ਹੋਵੇਗਾ। ਰਾਜ ਦੇ ਵਿੱਤ ਮੰਤਰੀ ਅਮਿਤ ਮਿਤਰਾ ਨੇ ਕਿਹਾ ਕਿ ਇਸ ਕਦਮ ਨਾਲ ਲੋਕਾਂ ਨੂੰ ਤੇਲ ਦੀਆਂ ਕੀਮਤਾਂ ’ਚ ਹੋ ਰਹੇ ਵਾਧੇ ਤੋਂ ਕੁੱਝ ਰਾਹਤ ਮਿਲੇਗੀ।
Oil prices
ਮਿਤਰਾ ਨੇ ਕਿਹਾ, ‘‘ਕੇਂਦਰ ਤੋਂ ਟੈਕਸ ਦੇ ਤੌਰ ’ਤੇ 32.90 ਰੁਪਏ ਪ੍ਰਤੀ ਲੀਟਰ ਕਮਾਊਂਦਾ ਹੈ, ਜਦਕਿ ਰਾਜ ਨੂੰ ਸਿਰਫ਼ 18.46 ਰੁਪਏ ਮਿਲਦੇ ਹਨ। ਡੀਜ਼ਲ ਦੇ ਮਾਮਲੇ ’ਚ ਕੇਂਦਰ ਸਰਕਾਰ ਦੀ ਕਮਾਈ 31.80 ਰੁਪਏ ਪ੍ਰਤੀ ਲੀਟਰ ਹੈ ਜਦਕਿ ਰਾਜ ਲਈ 12.77 ਰੁਪਏ ਹੈ।’’
Oil prices
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਕੇਂਦਰ ਨੇ ਸੈੱਸ ਲਾਇਆ ਹੈ ਤਾਕਿ ਰਾਜਾਂ ਨੂੰ ਉਨ੍ਹਾਂ ਦਾ ਹਿੱਸਾ ਨਹੀਂ ਦੇਣਾ ਪਏ, ਇਹ ‘‘ਸੰਘਵਾਦ ਦੀ ਵਿਸ਼ੇਸ਼ਤਾਵਾਂ ਦੇ ਵਿਰੁਧ’’ ਹੈ। ਮਿਤਰਾ ਨੇ ਇਕ ਸਵਾਲ ’ਤੇ ਕਿਹਾ ਕਿ ਕੇਂਦਰ ਸਰਕਾਰ ਨੂੰ ਯੋਜਨਾ ਆਯੋਗ ਨੂੰ ਫਿਰ ਤੋਂ ਲਿਆਉਣਾ ਚਾਹੀਦਾ ਹੈ।
Oil price
ਦੂਜੇ ਪਾਸੇ ਵਧਦੀਆਂ ਤੇਲ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਦਬਾਅ ਵਧਦਾ ਜਾ ਰਿਹਾ ਹੈ। ਤੇਲ ਕੀਮਤਾਂ ਵਿਚ ਹੋਏ ਅਥਾਹ ਕਰੋਨਾ ਕਾਲ ਦੇ ਸਤਾਏ ਲੋਕਾਂ ਦੇ ਨੱਕ ਵਿਚ ਦਮ ਕਰ ਦਿੱਤਾ ਹੈ। ਇਸ ਕਾਰਨ ਬਾਕੀ ਵਸਤਾਂ ਦੇ ਰੇਟਾਂ ਵਿਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਲੋਕ ਕੇਂਦਰ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢ ਰਹੇ ਹਨ। ਵਿਰੋਧੀ ਧਿਰਾਂ ਵੀ ਸਰਕਾਰ 'ਤੇ ਨਿਸ਼ਾਨੇ ਸਾਧ ਰਹੀਆਂ ਹਨ।