BJP Sikh leaders on Kamal Nath: ਕਮਲਨਾਥ ’ਤੇ ਭਾਜਪਾ ’ਚ ਹੰਗਾਮਾ, ਸਿੱਖ ਆਗੂਆਂ ਨੇ ਪ੍ਰਗਟਾਇਆ ਇਤਰਾਜ਼
Published : Feb 19, 2024, 8:33 am IST
Updated : Feb 19, 2024, 8:33 am IST
SHARE ARTICLE
Sikh leaders in BJP expressed objection to Kamal Nath
Sikh leaders in BJP expressed objection to Kamal Nath

ਸਿੱਖ ਆਗੂਆਂ ਦਾ ਕਹਿਣਾ ਹੈ ਕਿ ਹੁਣ ਤਕ ਉਹ ਇਹ ਕਹਿ ਕੇ ਅਪਣੇ ਭਾਈਚਾਰੇ ਦੇ ਲੋਕਾਂ ਤੋਂ ਵੋਟਾਂ ਮੰਗਦੇ ਆ ਰਹੇ ਹਨ ਕਿ ਭਾਜਪਾ ਉਨ੍ਹਾਂ ਨੂੰ ਇਨਸਾਫ਼ ਦਿਵਾਏਗੀ

BJP Sikh leaders on Kamal Nath: ਕਮਲਨਾਥ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਣ ਦੇ ਮੁੱਦੇ ’ਤੇ ਪਾਰਟੀ ’ਚ ਹੰਗਾਮਾ ਹੋ ਗਿਆ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਕਮਲਨਾਥ ਨੂੰ ਪਾਰਟੀ ’ਚ ਸ਼ਾਮਲ ਕਰਨ ਨਾਲ ਸਿੱਖਾਂ ’ਚ ਗ਼ਲਤ ਸੰਦੇਸ਼ ਜਾਵੇਗਾ। ਇਸ ਨਾਲ ਦਿੱਲੀ ਅਤੇ ਪੰਜਾਬ ਸਮੇਤ ਕਈ ਸੂਬਿਆਂ ’ਚ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਪਾਰਟੀ ਦੇ ਸਿੱਖ ਆਗੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਾਰਟੀ ਦੇ ਉਚਿਤ ਮੰਚ ’ਤੇ ਅਪਣੀ ਗੱਲ ਉਠਾਈ ਹੈ ਅਤੇ ਕਮਲਨਾਥ ਨੂੰ ਪਾਰਟੀ ’ਚ ਲੈਣ ’ਤੇ ਅਪਣੀ ਅਸਹਿਮਤੀ ਦਰਜ ਕਰਵਾਈ ਹੈ।

ਪਾਰਟੀ ਦੇ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਹੁਣ ਤਕ ਉਹ ਇਹ ਕਹਿ ਕੇ ਅਪਣੇ ਭਾਈਚਾਰੇ ਦੇ ਲੋਕਾਂ ਤੋਂ ਵੋਟਾਂ ਮੰਗਦੇ ਆ ਰਹੇ ਹਨ ਕਿ ਭਾਜਪਾ ਉਨ੍ਹਾਂ ਨੂੰ ਇਨਸਾਫ਼ ਦਿਵਾਏਗੀ। ਕਮਲਨਾਥ, ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਉਨ੍ਹਾਂ ਕਾਂਗਰਸੀ ਨੇਤਾਵਾਂ ’ਚੋਂ ਇਕ ਸਨ ਜਿਨ੍ਹਾਂ ਨੇ ਕਥਿਤ ਤੌਰ ’ਤੇ 1984 ਦੇ ਸਿੱਖ ਕਤਲੇਆਮ ਦੌਰਾਨ ਦੰਗਾਕਾਰੀਆਂ ਦੀ ਅਗਵਾਈ ਕੀਤੀ ਸੀ। 1984 ਦੇ ਸਿੱਖ ਕਤਲੇਆਮ ’ਚ ਹਜ਼ਾਰਾਂ ਸਿੱਖ ਮਾਰੇ ਗਏ ਸਨ।

ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੰਗਿਆਂ ’ਚ ਸ਼ਾਮਲ ਹੋਣ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਦਕਿ ਜਗਦੀਸ਼ ਟਾਈਟਲਰ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ। ਕਮਲਨਾਥ ਹੁਣ ਤਕ ਸਬੂਤਾਂ ਅਤੇ ਗਵਾਹਾਂ ਦੀ ਘਾਟ ਕਾਰਨ ਬਚੇ ਹਨ, ਪਰ ਭਾਜਪਾ ਆਗੂ ਸਿੱਖ ਕਤਲੇਆਮ ਦੀ ਜਾਂਚ ਮੁੜ ਸ਼ੁਰੂ ਕਰਨ ਅਤੇ ਇਨਸਾਫ ਦੇਣ ਦੀ ਮੰਗ ਕਰ ਰਹੇ ਹਨ। ਅਜਿਹੇ ’ਚ ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਕਮਲਨਾਥ ਨੂੰ ਪਾਰਟੀ ’ਚ ਲੈਣ ਨਾਲ ਨਕਾਰਾਤਮਕ ਸੰਦੇਸ਼ ਜਾਵੇਗਾ, ਜਿਸ ਤੋਂ ਬਚਣਾ ਚਾਹੀਦਾ ਹੈ।

ਕਮਲ ਨਾਥ ਦੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ’ਤੇ ਪਾਰਟੀ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਕਿਹਾ, “ਸਿੱਖਾਂ ਦੇ ਕਾਤਲ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਨੂੰ ਸਾੜਨ ਵਾਲੇ ਕਮਲ ਨਾਥ ਲਈ ਭਾਜਪਾ ਦੇ ਦਰਵਾਜ਼ੇ ਨਾ ਕਦੇ ਖੁੱਲ੍ਹੇ ਸੀ ਅਤੇ ਨਾ ਹੀ ਖੁੱਲ੍ਹਣਗੇ। ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੁੰਦਿਆਂ ਅਜਿਹਾ ਕਦੇ ਵੀ ਸੰਭਵ ਨਹੀਂ ਹੋ ਸਕੇਗਾ”।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭਾਜਪਾ ਦੇ ਕੌਮੀ ਬੁਲਾਰੇ ਅਤੇ ਸਿੱਖ ਭਾਈਚਾਰੇ ਦੇ ਪ੍ਰਭਾਵਸ਼ਾਲੀ ਆਗੂ ਸਰਦਾਰ ਆਰ.ਪੀ. ਸਿੰਘ ਨੇ ਇਕ ਹਿੰਦੀ ਅਖ਼ਬਾਰ ਨੂੰ ਦਸਿਆ ਕਿ ਜਗਦੀਸ਼ ਟਾਈਟਲਰ ਨੂੰ ਪਾਰਟੀ ’ਚ ਸ਼ਾਮਲ ਕਰਨ ਨਾਲ ਸਿੱਖ ਭਾਈਚਾਰੇ ਦੇ ਲੋਕਾਂ ’ਚ ਭੰਬਲਭੂਸੇ ਦੀ ਸਥਿਤੀ ’ਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੇ ਉਚਿਤ ਮੰਚ ’ਤੇ ਅਪਣੀ ਗੱਲ ਰੱਖੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਸਾਰੀਆਂ ਚੀਜ਼ਾਂ ਨੂੰ ਧਿਆਨ ’ਚ ਰਖਦੇ ਹੋਏ ਪਾਰਟੀ ਲੀਡਰਸ਼ਿਪ ਢੁਕਵਾਂ ਫ਼ੈਸਲਾ ਲਵੇਗੀ।    

(For more Punjabi news apart from Sikh leaders in BJP expressed objection to Kamal Nath, stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

14 Nov 2024 12:22 PM

AAP ਉਮੀਦਵਾਰ Harinder Dhaliwal ਦਾ ਵਿਰੋਧੀਆਂ ਨੂੰ ਚੈਂਲੇਂਜ

14 Nov 2024 12:11 PM

Big Breaking: Gangster Arsh Dalla ਦੀ ਗ੍ਰਿਫ਼ਤਾਰੀ 'ਤੇ ਵੱਡੀ ਖ਼ਬਰ

13 Nov 2024 12:23 PM

Dalvir Goldy ਪਾਰਟੀ 'ਚ ਕਦੇ ਸ਼ਾਮਿਲ ਨਹੀਂ ਹੋਵੇਗਾ, ਗਦਾਰਾਂ ਦੀ ਪਾਰਟੀ 'ਚ ਕੋਈ ਥਾਂ ਨਹੀਂ

13 Nov 2024 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Nov 2024 12:33 PM
Advertisement