ਸਿੱਖਾਂ ਅਤੇ ਮੁਸਲਮਾਨਾਂ ’ਚ ਫ਼ਰਕ ਨਾ ਸਮਝ ਸਕਣ ਕਾਰਨ ਯੂਨੀਵਰਸਿਟੀ ’ਤੇ ਲੱਗਾ ‘ਅਗਿਆਨੀ’ ਹੋਣ ਦਾ ਠੱਪਾ 
Published : Feb 19, 2024, 8:48 pm IST
Updated : Feb 19, 2024, 8:48 pm IST
SHARE ARTICLE
UOB
UOB

ਸਿੱਖਾਂ ਦੇ ਤਿੱਖੇ ਵਿਰੋਧ ਮਗਰੋਂ ‘ਸ਼ਰਮਨਾਕ ਭੁੱਲ’ ਲਈ ਬਰਮਿੰਘਮ ’ਵਰਸਿਟੀ ਨੇ ਮੰਗੀ ਮੁਆਫ਼ੀ

ਬਰਮਿੰਘਮ: ਇੰਗਲੈਂਡ ’ਚ ਸਥਿਤ ਬਰਮਿੰਘਮ ਯੂਨੀਵਰਸਿਟੀ (ਯੂ.ਓ.ਬੀ.) ਨੂੰ ਉਸ ਸਮੇਂ ਭਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਸੋਸ਼ਲ ਮੀਡੀਆ ’ਤੇ ਉਹ ਇਕ ਬੱਜਰ ਗ਼ਲਤੀ ਕਰ ਬੈਠੀ। ’ਵਰਸਿਟੀ ’ਚ 5 ਫ਼ਰਵਰੀ ਨੂੰ ਸਿੱਖਾਂ ਵਲੋਂ ਲੰਗਰ ਲਾਇਆ ਗਿਆ ਸੀ। ਪਰ ਇਸ ਬਾਰੇ ਇਕ ਸੋਸ਼ਲ ਮੀਡੀਆ ਪੋਸਟ ਜਾਰੀ ਕਰਨ ਵੇਲੇ ’ਵਰਸਿਟੀ ਨੇ ਲੰਗਰ ਪ੍ਰੋਗਰਾਮ ਨੂੰ ਗਲਤ ਤਰੀਕੇ ਨਾਲ ‘ਇਸਲਾਮਿਕ ਜਾਗਰੂਕਤਾ ਹਫਤਾ’ ਲਿਖ ਦਿਤਾ। ਇਹ ਗ਼ਲਤੀ ਇਸ ਤੱਥ ਦੇ ਬਾਵਜੂਦ ਹੋਈ ਹੈ ਕਿ ਇਥੇ ਪਿਛਲੇ 20 ਸਾਲਾਂ ਤੋਂ ਸਿੱਖ ਵਿਦਿਆਰਥੀਆਂ ਵਲੋਂ ਲੰਗਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ।

ਫਿਰ ਵੀ ’ਵਰਸਿਟੀ ਗਲਤੀ ਕਰ ਬੈਠੀ ਅਤੇ ਇਸ ਦੇ ਇੰਸਟਾਗ੍ਰਾਮ ਅਕਾਊਂਟ ਦਾ ਪ੍ਰਬੰਧਨ ਕਰ ਰਹੇ ਇਕ ਸਟਾਫ ਮੈਂਬਰ ਨੇ ਸਿੱਖਾਂ ਦੀ ਤਸਵੀਰ ’ਤੇ ‘ਡਿਸਕਵਰ ਇਸਲਾਮ ਵੀਕ’ ਲਿਖ ਦਿਤਾ, ਜੋ ’ਵਰਸਿਟੀ ਦੀ ਇਸਲਾਮਿਕ ਸੁਸਾਇਟੀ ਵਲੋਂ ਚਲਾਈ ਜਾ ਰਹੀ ਸਾਲਾਨਾ ਜਾਗਰੂਕਤਾ ਮੁਹਿੰਮ ਦਾ ਨਾਂ ਹੈ। ਇਸ ਗ਼ਲਤੀ ’ਤੇ ਸਿੱਖਾਂ ਨੇ ਨਿਰਾਸ਼ਾ ਪ੍ਰਗਟਾਈ ਅਤੇ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ’ਚ ਵੰਨ-ਸੁਵੰਨਤਾ ਨੂੰ ਸਮਝਣ ਅਤੇ ਮਾਨਤਾ ਦੇਣ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਇਸ ਮਾਮਲੇ ’ਚ ’ਵਰਸਿਟੀ ਦੇ ਸਟਾਫ਼ ਨੂੰ ‘ਅਗਿਆਨੀ’ ਦਸਿਆ ਹੈ। 

ਯੂਨੀਵਰਸਿਟੀ ਨੇ ਅਪਣੀ ਗਲਤੀ ਸਮਝਦਿਆਂ ਹੀ ਮੁਆਫੀ ਮੰਗੀ ਅਤੇ ਪੋਸਟ ਨੂੰ ਡਿਲੀਟ ਕਰ ਦਿਤਾ। ਹਾਲਾਂਕਿ, ਸਿੱਖ ਪ੍ਰੈਸ ਐਸੋਸੀਏਸ਼ਨ ਦੇ ਸੀਨੀਅਰ ਪ੍ਰੈਸ ਅਧਿਕਾਰੀ ਜਸਵੀਰ ਸਿੰਘ ਸਮੇਤ ਸਿੱਖਾਂ ਨੇ ’ਵਰਸਿਟੀ ਦੇ ਸਟਾਫ ਤੋਂ ਵਿਆਪਕ ਮੁਆਫੀ ਅਤੇ ਸਟਾਫ਼ ਦੀ ਸਿਖਲਾਈ ਬਾਰੇ ਪਾਰਦਰਸ਼ਤਾ ਦੀ ਮੰਗ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਗਲਤੀਆਂ 2024 ’ਚ ਨਹੀਂ ਹੋਣੀਆਂ ਚਾਹੀਦੀਆਂ। 

ਜਸਵੀਰ ਸਿੰਘ ਨੇ ਕਿਹਾ, ‘‘ਯੂ.ਓ.ਬੀ. ਸਟਾਫ ਨੂੰ ਦਿਤੀ ਜਾਣ ਵਾਲੀ ਸਿਖਲਾਈ ਅਤੇ ਸਿੱਖਿਆ ਸਪੱਸ਼ਟ ਤੌਰ ’ਤੇ ਇਕ ਮਸਲਾ ਹੈ। ਸਿੱਖ ਦਹਾਕਿਆਂ ਤੋਂ ਬਰਮਿੰਘਮ ਯੂਨੀਵਰਸਿਟੀ ਭਾਈਚਾਰੇ ਦਾ ਇਕ ਪ੍ਰਮੁੱਖ ਹਿੱਸਾ ਰਹੇ ਹਨ। ਸਿੱਖੀ ਦੇ ਪਹਿਲੂ ਯੂ.ਓ.ਬੀ. ’ਚ ਪੜ੍ਹਾਏ ਜਾਂਦੇ ਹਨ। ਇਸ ’ਚ ਸਿੱਖ ਲੈਕਚਰਾਰ ਹਨ ਅਤੇ ਨਿਯਮਤ ਤੌਰ ’ਤੇ ਸਿੱਖ ਸਮਾਗਮਾਂ ਦੀ ਮੇਜ਼ਬਾਨੀ ਕਰਦੇ ਹਨ। ਫਿਰ ਵੀ ਯੂ.ਓ.ਬੀ. ਦੀ ਨੁਮਾਇੰਦਗੀ ਕਰਨ ਲਈ ਆਉਣ ਵਾਲੇ ਲੋਕ ਸਿੱਖੀ ਦੀਆਂ ਬੁਨਿਆਦੀ ਗੱਲਾਂ ਤੋਂ ਵੀ ਜਾਣੂ ਨਹੀਂ ਹੋ ਸਕੇ। ਯੂ.ਓ.ਬੀ. ਨੇ ਤੁਰਤ ਪੋਸਟ ਨੂੰ ਹਟਾ ਦਿਤਾ ਪਰ ਉਨ੍ਹਾਂ ਨੂੰ ਗਲਤੀ ਲਈ ਦੋਹਾਂ ਧਰਮਾਂ ਤੋਂ ਵਿਆਪਕ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਵੀ ਪਾਰਦਰਸ਼ੀ ਹੋਣਾ ਚਾਹੀਦਾ ਹੈ ਕਿ ਸਟਾਫ ਨੂੰ ਕਿਵੇਂ ਸਿਖਲਾਈ ਦਿਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਯੂਨੀਵਰਸਿਟੀ ਵਿਚ ਵੰਨ-ਸੁਵੰਨਤਾ ਨੂੰ ਪਛਾਣਦੇ ਹਨ।’’ ਇਸ ਘਟਨਾ ਦੀ ਸੋਸ਼ਲ ਮੀਡੀਆ ’ਤੇ ਵੀ ਸਖ਼ਤ ਆਲੋਚਨਾ ਹੋਈ ਹੈ।  

SHARE ARTICLE

ਏਜੰਸੀ

Advertisement

Punjab 'ਚ BJP ਦਾ ਵੱਡਾ ਧਮਾਕਾ, Rozana Spokesman ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ | LIVE

02 Jun 2024 5:33 PM

Punjab 'ਚ BJP ਦਾ ਵੱਡਾ ਧਮਾਕਾ, Rozana Spokesman ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ | LIVE

02 Jun 2024 5:12 PM

ਤੱਪਦੀ ਗਰਮੀ 'ਚ ਪੰਛੀਆਂ ਨੂੰ ਬਚਾਉਣ ਨੇ ਲੋਕਾਂ ਨੂੰ ਵੰਡ ਰਹੇ ਕੁੱਜੇ ਤੇ ਦਾਣੇ, ਤੁਸੀਂ ਵੀ ਦਿਓ ਨੌਜਵਾਨਾਂ ਨੂੰ ....

02 Jun 2024 4:07 PM

Punjab Exit poll 'ਚ Khadur Sahib, Ludhiana ਤੋਂ ਜਿੱਤ ਰਹੇ ਆਹ Leader! BJP ਦੀ ਵੀ ਵੱਡੀ ਟੱਕਰ, ਵੱਡੀ ਡਿਬੇਟ

02 Jun 2024 2:29 PM

ਵਧਦਾ ਜਾ ਰਿਹਾ ਗਰਮੀ ਦਾ ਕਹਿਰ, Transformers ਅੱਗੇ ਵੀ ਲਗਾਉਣੇ ਪੈ ਰਹੇ ਨੇ ਕੂਲਰ

02 Jun 2024 12:58 PM
Advertisement