
ਕਿਹਾ, ਪੈਸਿਆਂ ਦੀ ਲਾਲਚੀ ਹੈ ਹਸੀਨ
ਨਵੀਂ ਦਿੱਲੀ, 20 ਮਾਰਚ: ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਉਸ ਦੀ ਪਤਨੀ ਵਿਚਾਲੇ ਜਾਰੀ ਵਿਵਾਦ ਵਿਚ ਹੁਣ ਸ਼ਮੀ ਦੇ ਚਾਚੇ ਨੇ ਹਸੀਨ 'ਤੇ ਗੰਭੀਰ ਦੋਸ਼ ਲਗਾਏ ਹਨ।ਸ਼ਮੀ ਦੇ ਚਾਚੇ ਖੁਰਸ਼ੀਦ ਅਹਿਮਦ ਮੁਤਾਬਕ ਹਸੀਨ ਪੈਸੇ ਅਤੇ ਪ੍ਰਾਪਰਟੀ ਦੇ ਪਿੱਛੇ ਪਾਗਲ ਸੀ ਅਤੇ ਉਹ ਚਾਹੁੰਦੀ ਸੀ ਕਿ ਜਲਦੀ ਹੀ ਉਸ ਦੇ ਨਾਂ 'ਤੇ ਪ੍ਰਾਪਰਟੀ ਖ਼ਰੀਦੀ ਜਾਵੇ। ਖੁਰਸ਼ੀਦ ਅਹਿਮਦ ਨੇ ਕਿਹਾ,''ਹਸੀਨ ਸਿਰਫ਼ ਪੈਸਾ ਚਾਹੁੰਦੀ ਸੀ, ਹਰ ਮਹੀਨੇ ਲੱਖਾਂ ਦੀ ਖ਼ਰੀਦਦਾਰੀ ਕਰਦੀ ਸੀ। ਅਸੀਂ ਹਸੀਨ ਨੂੰ ਕਿਹਾ ਕਿ ਅਸੀਂ ਉਨ੍ਹਾਂ ਦੇ ਵਕੀਲਾਂ ਅਤੇ ਉਸ ਨਾਲ ਗੱਲ ਕਰ ਕੇ ਮਾਮਲੇ ਨੂੰ ਹੱਲ ਕਰ ਲਵਾਂਗੇ ਪ੍ਰੰਤੂ ਉਹ ਅਪਣੇ ਨਾਮ 'ਤੇ ਜਲਦ ਤੋਂ ਜਲਦ ਪ੍ਰਾਪਰਟੀ ਖ਼ਰੀਦਣਾ ਚਾਹੁੰਦੀ ਸੀ। ਇਹ ਵੀ ਹੋ ਸਕਦਾ ਸੀ ਕਿ ਉਹ ਸ਼ਮੀ ਤੋਂ ਛੇਤੀ ਹੀ ਅਲੱਗ ਵੀ ਹੋ ਜਾਂਦੀ।''
Mohammed Shamiਸ਼ਮੀ ਦੀ ਘਰਵਾਲੀ ਨੇ ਅਪਣੇ ਫੇਸਬੁੱਕ ਅਕਾਊਂਟ 'ਤੇ ਲਗਾਤਾਰ ਕਈ ਪੋਸਟ ਕਰਦੇ ਹੋਏ ਕਥਿਤ ਰੂਪ ਨਾਲ ਸ਼ਮੀ ਦੀ ਹੋਰ ਕੁੜੀਆਂ ਨਾਲ ਅਸ਼ਲੀਲ ਚੈਟ ਪੋਸਟ ਕੀਤੀਆਂ ਸੀ। ਇਸ 'ਤੇ ਸ਼ਮੀ ਦਾ ਕਹਿਣਾ ਹੈ ਕਿ ਹਸੀਨ ਕੋਲ ਉਨ੍ਹਾਂ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਦੇ ਪਾਸਵਰਡ ਹਨ, ਉਹ ਜੋ ਚਾਹੇ ਕਰ ਸਕਦੀ ਹੈ। ਇਸ ਵਿਵਾਦ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਸ਼ਮੀ ਨੂੰ ਕੇਂਦਰੀ ਕੰਟਰੈਕਟ ਵਿਚ ਜਗ੍ਹਾਂ ਨਹੀਂ ਦਿਤੀ ਹੈ। ਉਥੇ ਹੀ ਸੀ.ਓ.ਏ. ਨੇ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਇਕਾਈ ਨੂੰ ਹਸੀਨ ਦੁਆਰਾ ਸ਼ਮੀ 'ਤੇ ਲਗਾਏ ਗਏ ਫਿਕਸਿੰਗ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ। (ਪੀ.ਟੀ.ਆਈ)