ਰਾਹੁਲ ਦੇ ਕਰੀਬੀ ਆਸ਼ੀਸ਼ ਕੁਲਕਰਨੀ ਨੇ ਛੱਡੀ ਕਾਂਗਰਸ
Published : Aug 18, 2017, 6:06 pm IST
Updated : Mar 21, 2018, 6:48 pm IST
SHARE ARTICLE
Ashish Kulkarni
Ashish Kulkarni

ਕਾਂਗਰਸ ਦੇ ਕੋਆਰਡੀਨੇਸ਼ਨ ਸੈਂਟਰ ਦੇ ਮੈਂਬਰ ਅਤੇ ਰਾਹੁਲ ਗਾਂਧੀ ਦੇ ਕਰੀਬੀ ਰਹੇ ਆਸ਼ੀਸ਼ ਕੁਲਕਰਨੀ ਨੇ ਪਾਰਟੀ ਛੱਡ ਦਿਤੀ ਹੈ।

ਨਵੀਂ ਦਿੱਲੀ, 18 ਅਗੱਸਤ : ਕਾਂਗਰਸ ਦੇ ਕੋਆਰਡੀਨੇਸ਼ਨ ਸੈਂਟਰ ਦੇ ਮੈਂਬਰ ਅਤੇ ਰਾਹੁਲ ਗਾਂਧੀ ਦੇ ਕਰੀਬੀ ਰਹੇ ਆਸ਼ੀਸ਼ ਕੁਲਕਰਨੀ ਨੇ ਪਾਰਟੀ ਛੱਡ ਦਿਤੀ ਹੈ। ਪਾਰਟੀ ਤੋਂ ਅਸਤੀਫ਼ਾ ਦੇਣ ਦੇ ਨਾਲ ਹੀ ਉਨ੍ਹਾਂ ਪ੍ਰਿਯੰਕਾ ਗਾਂਧੀ ਨੂੰ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਦੀ ਚਰਚਾ ਬਾਰੇ ਵੀ ਸਵਾਲ ਖੜੇ ਕੀਤੇ ਹਨ। ਆਸ਼ੀਸ਼ ਨੇ ਅਸਤੀਫ਼ਾ ਪੱਤਰ ਵਿਚ ਕਿਹਾ ਹੈ ਕਿ ਪ੍ਰਿਯੰਕਾ ਨੂੰ ਪ੍ਰਧਾਨ ਬਣਾਉਣ ਦੀਆਂ ਅਫ਼ਵਾਹਾਂ ਪਾਰਟੀ ਦੇ ਹੀ ਕੁੱਝ ਵੱਡੇ ਨੇਤਾ ਫੈਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਅਜਿਹੇ ਲੋਕ 2014 ਦੀ ਹਾਰ ਦਾ ਸਾਰਾ ਦੋਸ਼ ਰਾਹੁਲ ਗਾਂਧੀ 'ਤੇ ਮੜ੍ਹਨਾ ਚਾਹੁੰਦੇ ਹਨ। ਉਨ੍ਹਾਂ ਕਾਂਗਰਸ ਪਾਰਟੀ ਵਿਚ ਵੰਸ਼ਵਾਦ ਵਧਣ ਦੇ ਵੀ ਦੋਸ਼ ਲਾਏ। ਕੁਲਕਰਨੀ ਨੇ ਕਿਹਾ ਕਿ ਪਾਰਟੀ ਮੱਧਮਾਰਗੀ ਵਿਚਾਰਧਾਰਾ ਤੋਂ ਭਟਕ ਗਈ ਹੈ। ਕਾਂਗਰਸ ਹੁਣ ਕਸ਼ਮੀਰ ਮੁੱਦੇ 'ਤੇ ਵੱਖਵਾਦੀਆਂ ਨਾਲ ਖੜੀ ਦਿਸ ਰਹੀ ਹੈ। ਉਨ੍ਹਾਂ ਕਿਹਾ ਕਿ ਜੇਐਨਯੂ ਮਾਮਲੇ ਵਿਚ ਕਾਂਗਰਸ ਇਕ ਤਰ੍ਹਾਂ ਨਾਲ ਅਲਟਰਾ ਲੈਫ਼ਟ ਨਾਲ ਹਮਦਰਦੀ ਵਿਖਾਉਂਦੀ ਨਜ਼ਰ ਆਈ। ਆਸ਼ੀਸ਼ ਨੇ ਲਿਖਿਆ ਕਿ ਪਾਰਟੀ ਨੇ ਜ਼ਮੀਨੀ ਹਕੀਕਤ ਤੋਂ ਦੂਰੀ ਬਣਾ ਲਈ ਹੈ ਅਤੇ ਮੌਜੂਦਾ ਸਥਿਤੀਆਂ ਨੂੰ ਸਮਝਣ ਅਤੇ ਕਾਰਕੁਨਾਂ ਨਾਲ ਜੁੜਨ ਵਿਚ ਅਸਫ਼ਲ ਸਾਬਤ ਹੋ ਰਹੀ ਹੈ। (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

BIG BREAKING : BSP ਉਮੀਦਵਾਰ Surinder Singh Kamboj 'ਤੇ ਹੋਇਆ Action, ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਕੰਬੋਜ..

01 Jun 2024 3:45 PM

Big Breaking : 5 ਪਿੰਡਾਂ ਨੇ ਕਰ ਦਿੱਤਾ ਚੋਣਾਂ ਦਾ Boycott, ਪੋਲਿੰਗ ਬੂਥਾਂ ਨੂੰ ਲਗਾ ਦਿੱਤੇ ਤਾਲੇ, ਪ੍ਰਸ਼ਾਸਨ ਨੂੰ..

01 Jun 2024 3:38 PM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 10:19 AM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 9:49 AM

Punjab Weather Upadate: ਗਰਮੀ ਤੋਂ ਅੱਕੇ ਮਜ਼ਦੂਰਾਂ ਨੇ ਕੈਮਰੇ ਅੱਗੇ ਸੁਣਾਏ ਆਪਣੇ ਦੁੱਖ!Live"

01 Jun 2024 8:55 AM
Advertisement