
ਇਲਾਹਾਬਾਦ, 18 ਅਗੱਸਤ : ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿਚ ਹੋਈ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਇਲਾਹਾਬਾਦ ਹਾਈ ਕੋਰਟ ਨੇ ਅੱਜ ਯੂਪੀ ਸਰਕਾਰ ਕੋਲੋਂ ਜਵਾਬ ਮੰਗਿਆ।
ਇਲਾਹਾਬਾਦ, 18 ਅਗੱਸਤ : ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿਚ ਹੋਈ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਇਲਾਹਾਬਾਦ ਹਾਈ ਕੋਰਟ ਨੇ ਅੱਜ ਯੂਪੀ ਸਰਕਾਰ ਕੋਲੋਂ ਜਵਾਬ ਮੰਗਿਆ।
ਅਦਾਲਤ ਨੇ ਸਰਕਾਰ ਕੋਲੋਂ ਬੱਚਿਆਂ ਦੀ ਮੌਤ ਦਾ ਅਸਲ ਕਾਰਨ ਪੁਛਿਆ ਹੈ। ਯੂਪੀ ਸਰਕਾਰ ਨੇ ਇਸ ਵਾਸਤੇ ਵਕਤ ਮੰਗਿਆ ਹੈ। ਅਦਾਲਤ ਇਸ ਮਾਮਲੇ ਦੀ ਸੁਣਵਾਈ ਹੁਣ 29 ਅਗੱਸਤ ਨੂੰ ਕਰੇਗੀ। ਹਾਈ ਕੋਰਟ ਨੇ ਕਿਹਾ, 'ਇਹ ਘਟਨਾ ਮੰਦਭਾਗੀ ਹੈ। ਇਸ ਵਿਚ ਸਹੀ ਤੱਥ ਸਾਹਮਣੇ ਆਉਣੇ ਚਾਹੀਦੇ ਹਨ ਤਾਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।'
ਚੀਫ਼ ਜਸਟਿਸ ਡੀਬੀ ਭੋਸਲੇ ਅਤੇ ਜਸਟਿਸ ਯਸ਼ਵੰਤ ਵਰਮਾ ਨੇ ਕਿਹਾ, 'ਅਦਾਲਤ ਦੇ ਹੁਕਮ ਤੋਂ ਪਹਿਲਾਂ ਮੌਤ ਦੇ ਕਾਰਨਾਂ ਬਾਰੇ ਸਰਕਾਰ ਦਾ ਜਵਾਬ ਆਉਣਾ ਜ਼ਰੂਰੀ ਹੈ।' ਮੌਤਾਂ ਦੇ ਮਾਮਲੇ ਸਬੰਧੀ ਹਾਈ ਕੋਰਟ ਵਿਚ ਕਈ ਜਨਹਿੱਤ ਪਟੀਸ਼ਨਾਂ ਦਾਖ਼ਲ ਕੀਤੀਆਂ ਗਈਆਂਹਨ। ਪਟੀਸ਼ਨਾਂ 'ਤੇ ਬਹਿਸ ਦੌਰਾਨ ਪਟੀਸ਼ਨਕਾਰਾਂ ਦੇ ਵਕੀਲਾਂ ਨੇ ਕਿਹਾ, 'ਏਨੀ ਵੱਡੀ ਘਟਨਾ ਤੋਂ ਬਾਅਦ ਤਕ ਮ੍ਰਿਤਕ ਬੱਚਿਆਂ ਦਾ ਪੋਸਟਮਾਰਟਮ ਨਹੀਂ ਕਰਾਇਆ ਗਿਆ, ਨਾ ਹੀ ਕੋਈ ਐਫ਼ਆਈਆਰ ਦਰਜ ਕਰਾਈ ਗਈ।
ਦੋਸ਼ ਲਾਇਆ ਗਿਆ ਕਿ ਸਰਕਾਰ ਗ਼ਲਤ ਬਿਆਨਬਾਜ਼ੀ ਕਰ ਕੇ ਘਟਨਾ 'ਤੇ ਪਰਦਾ ਪਾ ਰਹੀ ਹੈ। ਆਈਪੀਐਸ ਅਧਿਕਾਰੀ ਅਮਿਤਾਭ ਠਾਕੁਰ ਦੀ ਪਤਨੀ ਅਤੇ ਸੋਸ਼ਲ ਕਾਰਕੁਨ ਡਾ. ਨੁਤਨ ਠਾਕੁਰ ਦੀ ਪਟੀਸ਼ਨ 'ਤੇ ਵੀ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਸੁਣਵਾਈ ਕੀਤੀ। ਜਸਟਿਸ ਬਿਕਰਮ ਨਾਥ ਅਤੇ ਜਸਟਿਸ ਦਇਆ ਸ਼ੰਕਰ ਤਿਵਾੜੀ ਦੇ ਬੈਂਚ ਨੇ ਯੂਪੀ ਸਰਕਾਰ ਅਤੇ ਡਾਇਰੈਕਟਰੋਰੇਟ ਆਫ਼ ਮੈਡੀਕਲ ਐਜੂਕੇਸ਼ਨ ਨੂੰ 6 ਹਫ਼ਤਿਆਂ ਵਿਚ ਜਵਾਬ ਦੇਣ ਦਾ ਹੁਕਮ ਦਿਤਾ। ਮਾਮਲੇ ਦੀ ਸੁਣਵਾਈ 9 ਅਕਤੂਬਰ 2017 ਨੂੰ ਹੋਵੇਗੀ। (ਏਜੰਸੀ)