
ਭਾਰਤ ਵਿਚ ਭਾਵੇਂ ਕਿ ਹਾਲੇ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਬਾਕੀ ਦੇਸ਼ਾਂ ਦੇ ਮੁਕਾਬਲੇ ਘੱਟ ਹੈ
ਭਾਰਤ ਵਿਚ ਭਾਵੇਂ ਕਿ ਹਾਲੇ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਬਾਕੀ ਦੇਸ਼ਾਂ ਦੇ ਮੁਕਾਬਲੇ ਘੱਟ ਹੈ ਪਰ ਭਾਰਤ ਵਿਚ ਕਈ ਲੋਕਾਂ ਦੀ ਲਾਪ੍ਰਵਾਹੀ ਦੇ ਕਾਰਨ ਇਹ ਵਾਇਰਸ ਭਾਰਤ ਵਿਚ ਵੀ ਦਿਨੋਂ-ਦਿਨ ਤੇਜ਼ੀ ਨਾਲ ਵਧਦਾ ਹੀ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਲਾਪ੍ਰਵਾਹੀ ਦਾ ਕੇਸ ਮਸ਼ਹੂਰ ਬਾਲੀਵੁੱਡ ਸਿੰਗਰ ਕਨੀਕਾ ਕਪੂਰ ਦੇ ਵੱਲ਼ੋਂ ਵੀ ਦੇਖਣ ਨੂੰ ਮਿਲ ਰਿਹਾ ਜਿਨ੍ਹਾਂ ਨੇ ਇਸ ਸਬੰਧੀ ਲਾਪ੍ਰਵਾਹੀ ਵਰਤ ਕੇ ਬਹੁਤ ਸਾਰੇ ਲੋਕਾਂ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ।
Photo
ਦੱਸ ਦੱਈਏ ਕਿ ਕਨੀਕਾ ਕਪੂਰ ਵਿਚ ਕਰੋਨਾ ਵਾਇਰਸ ਦੇ ਲੱਛਣ ਮਿਲਣ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਪੰਜ ਤਾਰਾ ਤਾਜ ਹੋਟਲ ਨੂੰ ਬੰਦ ਕਰਨ ਦੇ ਨਾਲ-ਨਾਲ ਲਖਨੂਊ ਦੇ ਕਈ ਵੱਡੇ ਖੇਤਰ ਨੂੰ ਬੰਦ ਕਰ ਦਿੱਤਾ ਗਿਆ ਹੈ। ਕਿਉਂਕਿ ਕਨੀਕਾ ਤਾਜ ਹੋਟਲ ਵਿਚ ਰੁੱਕੀ ਸੀ ਅਤੇ ਉੱਥੇ ਹੀ ਉਸ ਨੇ ਇਕ ਪਾਰਟੀ ਵਿਚ ਵੀ ਹਿੱਸਾ ਲਿਆ ਸੀ।
file
ਇਸ ਲਈ ਜਿਹੜੇ-ਜਿਹੜੇ ਇਲਾਕਿਆਂ ਵਿਚ ਕਨੀਕਾ ਗਈ ਸੀ ਪ੍ਰਸ਼ਾਸਨ ਨੇ ਉਸ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜਿਹੜੇ ਅਪ੍ਰਾਰਟਮੈਂਟ ਵਿਚ ਉਹ ਰਹਿੰਦੀ ਸੀ ਉਸ ਨੂੰ ਹੁਣ ਲੋਕਾਂ ਨੇ ਖਾਲੀ ਕਰਨਾਂ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੁਆਰਾ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸ਼ੁੱਕਰਵਾਰ ਨੂੰ ਕਨੀਕਾ ਨੇ ਤਿੰਨ ਪ੍ਰੋਗਰਾਮਾਂ ਵਿਚ ਭਾਗ ਲਿਆ ਸੀ
Corona Virus
ਜਿਸ ਕਾਰਨ ਸਰਕਾਰ ਨੇ ਲਖਨੂਊ ਅਤੇ ਕਾਨਪੁਰ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਜਿਹੜੇ-ਜਿਹੜੇ ਲੋਕਾਂ ਨੂੰ ਕਨੀਕਾ ਕਪੂਰ ਆ ਕੇ ਮਿਲੀ ਸੀ ਉਨ੍ਹਾਂ ਸਾਰੇ ਲੋਕਾਂ ਦਾ ਕਰੋਨਾ ਵਾਇਰਸ ਦਾ ਟੈਸਟ ਕੀਤਾ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਦੱਸ ਦੱਈਏ ਕਿ ਕਨੀਕਾ ਕਪੂਰ ਦੇ ਪ੍ਰੋਗਰਾਮ ਵਿਚ ਭਾਗ ਲੈਣ ਵਾਲਿਆਂ ਵਿਚ ਸੂਬੇ ਦੇ ਸਿਹਤ ਮੰਤਰੀ ਜੈ ਪ੍ਰਤਾਪ ਤੋਂ ਇਲਾਵਾ ਹੋਰ ਕਈ VVIP ਸ਼ਾਮਿਲ ਸਨ।
file
ਜੈ ਸਿੰਘ ਨੂੰ ਜਦੋਂ ਕਨਿਕਾ ਵਿਚ ਕਰੋਨਾ ਦੇ ਲੱਛਣ ਮਿਲਣ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਉਸ ਤੋਂ ਬਾਅਦ ਹੀ ਆਪਣੇ ਆਪ ਨੂੰ ਆਈਸੋਲੇਸ਼ਨ ਵਿਚ ਰੱਖਿਆ ਹੋਇਆ ਹੈ। ਪ੍ਰਸ਼ਾਸਨ ਨੇ ਇਲਾਕੇ ਵਿਚ ਹਸਪਤਾਲ,ਮੈਡੀਕਲ ਸਟੋਰ ਅਤੇ ਗੈਸ ਏਜੰਸੀਂ ਤੋਂ ਇਲਾਵਾ ਹੋਰ ਸਭ ਕੁਝ ਬੰਦ ਕਰਨ ਦਾ ਐਲਾਨ ਕੀਤਾ ਹੈ। ਸਿਹਤ ਮੰਤਰੀ ਨੇ ਫੋਨ ਤੇ ਕਨੀਕਾ ਦੇ ਪ੍ਰਗਰਾਮ ਬਾਰੇ ਸੂਚਨਾ ਦਿੰਦੇ ਹੋਏ ਕਿਹਾ ਕਿ ਮੈਂ ਇਕ ਪਰਿਵਾਰਕ ਪ੍ਰੋਗਰਾਮ ਵਿਚ ਭਾਗ ਲੈਂਣ ਲਈ ਗਿਆ ਸੀ ।
Photo
ਮੈਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਕਨੀਕਾ ਕਪੂਰ ਵੀ ਉਥੇ ਮੌਜੂਦ ਹੈ। ਪਰ ਉਥੇ ਮੌਜੂਦ ਲੋਕਾਂ ਤੋਂ ਪਤਾ ਲੱਗਾ ਸੀ ਕਿ ਉਹ ਇਕ ਬਾਲੀਵੁੱਡ ਸਿੰਗਰ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਆਪ ਖੁਦ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਸੀ ਕਿ ਮੈਂ ਵੀ ਉਸ ਸਮਾਗਮ ਵਿਚ ਮੌਜੂਦ ਸੀ। ਦੂਜੇ ਪਾਸੇ ਕਨੀਕਾ ਕਪੂਰ ਨੇ ਸ਼ੋਸ਼ਲ ਮੀਡੀਆ ਤੇ ਆਪਣੀ ਇਕ ਰਿਪੋਰਟ ਜਾਰੀ ਕਰ ਲਿਖਿਆ ਹੈ ਕਿ ਉਹ ਦਸ ਦਿਨ ਪਹਿਲਾਂ ਲੰਡਨ ਤੋਂ ਆਈ ਸੀ।
Photo
ਪਹਿਲਾਂ ਇਥੇ ਕਰਵਾਏ ਗਏ ਟੈਸਟ ਸਾਰੇ ਹੀ ਨੈਗਟਿਵ ਆਏ ਸਨ। ਦੱਸ ਦੱਈਏ ਕਿ ਸਿੰਗਰ ਨੇ ਆਪਣੀ ਬਿਲਡਿੰਗ ਵਿਚ ਹੋਏ ਹੋਲੀ ਦੇ ਪ੍ਰੋਗਰਾਮ ਵਿਚ ਵੀ ਭਾਗ ਲਿਆ ਸੀ। ਇਸ ਤੋਂ ਇਲਾਵਾ 13 ਅਤੇ 14 ਮਾਰਚ ਨੂੰ ਉਹ ਕਾਨਪੁਰ ਆਪਣੇ ਚਾਚੇ ਨੂੰ ਮਿਲਣ ਗਈ ਸੀ।ਇਸ ਬਾਰੇ ਸਿਹਤ ਮੰਤਰੀ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਜੋ ਵੀ ਲੋਕ ਕਨੀਕਾ ਕਪੂਰ ਦੇ ਸੰਪਰਕ ਵਿਚ ਆਏ ਸਨ ਉਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਭਰਤੀ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।