ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਖਿਲਾਫ਼ SC ਪਹੁੰਚੀ ਕਾਂਗਰਸ, ਭਾਜਪਾ ਬੋਲੀ- ਚੋਣ ਹਾਰ ਲਈ ਬਹਾਨਾ ਲੱਭ ਰਹੀ ਹੈ ਕਾਂਗਰਸ 
Published : Mar 21, 2024, 4:05 pm IST
Updated : Mar 21, 2024, 4:05 pm IST
SHARE ARTICLE
File Photo
File Photo

ਰਾਹੁਲ ਨੇ ਕਿਹਾ- IT ਕਾਰਵਾਈ ਨਿਯਮਾਂ ਦੇ ਖਿਲਾਫ਼ ਹੈ 

ਨਵੀਂ ਦਿੱਲੀ - ਕਾਂਗਰਸ ਪਾਰਟੀ ਨੇ ਆਮਦਨ ਕਰ ਵਿਭਾਗ ਦੁਆਰਾ ਉਸ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਨੂੰ ਲੈ ਕੇ ਵੀਰਵਾਰ ਨੂੰ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਸੁਪਰੀਮ ਕੋਰਟ ਜਾਣ ਤੋਂ ਅੱਧਾ ਘੰਟਾ ਪਹਿਲਾਂ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਪਾਰਟੀ ਹੈੱਡਕੁਆਰਟਰ ਵਿਚ 49 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ। 

ਤਿੰਨੋਂ ਆਗੂਆਂ ਨੇ ਇੱਕ ਆਵਾਜ਼ ਵਿਚ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੈਂਕ ਖਾਤੇ ਫ੍ਰੀਜ਼ ਕਰਕੇ ਕੇਂਦਰ ਸਰਕਾਰ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਨੂੰ ਕਮਜ਼ੋਰ ਅਤੇ ਅਧਰੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੀ ਸਥਿਤੀ ਵਿਚ ਆਜ਼ਾਦ ਅਤੇ ਨਿਰਪੱਖ ਚੋਣਾਂ ਦੀ ਗੱਲ ਕਿਵੇਂ ਹੋ ਸਕਦੀ ਹੈ? ਇਸ 'ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ- ਕਾਂਗਰਸ ਹਾਰ ਦੇ ਡਰੋਂ ਬਹਾਨੇ ਲੱਭ ਰਹੀ ਹੈ।  

ਖੜਗੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਲੋਕਤੰਤਰ ਲਈ ਇਹ ਜ਼ਰੂਰੀ ਹੈ ਕਿ ਚੋਣਾਂ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਰਾਬਰ ਮੌਕੇ ਮਿਲਣ। ED, IT ਅਤੇ ਹੋਰ ਸੁਤੰਤਰ ਸੰਸਥਾਵਾਂ 'ਤੇ ਕੋਈ ਕੰਟਰੋਲ ਨਹੀਂ ਹੋਣਾ ਚਾਹੀਦਾ। ਇਸ ਦਾ ਇਹ ਮਤਲਬ ਨਹੀਂ ਹੈ ਕਿ ਸੱਤਾਧਾਰੀ ਲੋਕਾਂ ਦਾ ਸਰੋਤਾਂ 'ਤੇ ਏਕਾਧਿਕਾਰ ਹੈ ਅਤੇ ਦੇਸ਼ ਦੀਆਂ ਸੰਸਥਾਵਾਂ 'ਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੰਟਰੋਲ ਹੈ। 

ਕੀ ਬੋਲੇ ਰਾਹੁਲ ਗਾਂਧੀ - ਕਾਂਗਰਸ ਪਾਰਟੀ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਨਾ ਤਾਂ ਕਿਸੇ ਅਦਾਲਤ ਨੇ ਅਤੇ ਨਾ ਹੀ ਚੋਣ ਕਮਿਸ਼ਨ ਨੇ ਕੁਝ ਕੀਤਾ ਹੈ। ਕਿਸੇ ਨੇ ਕੁਝ ਨਹੀਂ ਕਿਹਾ। ਦੇਸ਼ ਦੇ 20% ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਹਨ। ਅਸੀਂ ਉਨ੍ਹਾਂ ਦੀ ਨੁਮਾਇੰਦਗੀ ਕਰਦੇ ਹਾਂ। ਕਾਂਗਰਸ ਦੇ ਬੈਂਕ ਖਾਤੇ ਨਹੀਂ, ਦੇਸ਼ ਦੇ ਲੋਕਤੰਤਰ ਨੂੰ ਫ੍ਰੀਜ਼ ਕੀਤਾ ਗਿਆ ਹੈ। ਸਾਡੇ ਦੇਸ਼ ਵਿਚ ਲੋਕਤੰਤਰ ਨਹੀਂ ਹੈ। 

ਸੋਨੀਆ ਗਾਂਧੀ ਦਾ ਬਿਆਨ
ਚੋਣਾਂ ਤੋਂ ਠੀਕ ਪਹਿਲਾਂ ਪਾਰਟੀ ਦੇ ਬੈਂਕ ਖਾਤੇ ਫ੍ਰੀਜ਼ ਕਰਕੇ ਕਾਂਗਰਸ ਨੂੰ ਅਧਰੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕਤੰਤਰ 'ਤੇ ਹਮਲਾ ਹੈ। ਪਿਛਲੇ ਇੱਕ ਮਹੀਨੇ ਤੋਂ ਅਸੀਂ ਆਪਣੇ 285 ਕਰੋੜ ਰੁਪਏ ਦੀ ਵਰਤੋਂ ਨਹੀਂ ਕਰ ਸਕੇ। ਜੇਕਰ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਤਾਂ ਲੋਕਤੰਤਰ ਕਿਵੇਂ ਬਚੇਗਾ? 

ਮੱਲਿਕਾਰਜੁਨ ਖੜਗੇ ਦਾ ਬਿਆਨ 
ਚੋਣ ਦਾਨ ਸਕੀਮ ਜਿਸ ਨੂੰ ਸੁਪਰੀਮ ਕੋਰਟ ਨੇ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਸੀ, ਦੇ ਤਹਿਤ ਭਾਜਪਾ ਨੇ ਆਪਣੇ ਬੈਂਕ ਖਾਤਿਆਂ ਵਿਚ ਹਜ਼ਾਰਾਂ ਕਰੋੜ ਰੁਪਏ ਜਮ੍ਹਾ ਕਰਵਾਏ ਹਨ। ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ (ਕਾਂਗਰਸ) ਦਾ ਬੈਂਕ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਹੈ, ਜਿਸ ਕਾਰਨ ਅਸੀਂ ਪੈਸੇ ਦੀ ਘਾਟ ਕਾਰਨ ਬਰਾਬਰੀ ਦੇ ਆਧਾਰ 'ਤੇ ਚੋਣ ਨਹੀਂ ਲੜ ਸਕਦੇ। ਇਹ ਸੱਤਾਧਾਰੀ ਧਿਰ ਵੱਲੋਂ ਖੇਡੀ ਗਈ ਖ਼ਤਰਨਾਕ ਖੇਡ ਹੈ। 

ਭਾਜਪਾ ਨੇ ਵੀ ਦਿੱਤਾ ਜਵਾਬ 
ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਗਿਆਨ ਦੀ ਕਮੀ ਸਮੱਸਿਆਵਾਂ ਪੈਦਾ ਕਰਦੀ ਹੈ। ਇਨਕਮ ਟੈਕਸ ਦੀ ਧਾਰਾ 13ਏ ਹੈ, ਜਿਸ ਦੇ ਮੁਤਾਬਕ ਰਾਜਨੀਤਿਕ ਪਾਰਟੀ ਨੂੰ ਇਨਕਮ ਟੈਕਸ ਨਹੀਂ ਦੇਣਾ ਪੈਂਦਾ, ਪਰ ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀ ਨੂੰ ਆਪਣੀ ਰਿਟਰਨ ਫਾਈਲ ਕਰਨੀ ਪੈਂਦੀ ਹੈ, ਤਾਂ ਹੀ ਤੁਸੀਂ ਟੈਕਸ ਛੋਟ ਤੋਂ ਬਚ ਸਕਦੇ ਹੋ। ਰਾਹੁਲ ਗਾਂਧੀ ਨੇ ਅੱਜ ਚਿੱਟਾ ਝੂਠ ਬੋਲਿਆ ਹੈ। ਰਾਹੁਲ ਗਾਂਧੀ, ਸੋਨੀਆ ਗਾਂਧੀ, ਤੁਹਾਡੀ ਹਾਰ ਪੱਕੀ ਹੈ। ਉਨ੍ਹਾਂ ਨੇ ਭਾਰਤ ਦੇ ਲੋਕਤੰਤਰ ਨੂੰ ਦੁਨੀਆ ਵਿਚ ਸ਼ਰਮਸਾਰ ਕੀਤਾ ਹੈ। 

ਰਵੀਸ਼ੰਕਰ ਪ੍ਰਸਾਦ ਨੇ ਕਿਹਾ - ਰਾਹੁਲ ਗਾਂਧੀ ਨੂੰ ਲੋਕਤੰਤਰ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੀਦਾ। ਰਾਹੁਲ ਗਾਂਧੀ ਝੂਠ ਬੋਲ ਸਕਦੇ ਹਨ, ਗਾਲ੍ਹਾਂ ਕੱਢ ਸਕਦੇ ਹਨ। ਲੋਕ ਸੁਣ ਰਹੇ ਹਨ। ਮੈਂ ਰਾਹੁਲ ਗਾਂਧੀ-ਸੋਨੀਆ ਗਾਂਧੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਦੇਸ਼ ਦੇ ਲੋਕ ਤੁਹਾਨੂੰ ਵੋਟ ਨਹੀਂ ਪਾਉਣਗੇ ਤਾਂ ਭਾਜਪਾ ਕੀ ਕਰੇ? ਰਾਹੁਲ ਜਿੰਨਾ ਜ਼ਿਆਦਾ ਬੋਲਣਗੇ, ਓਨਾ ਹੀ ਕਾਂਗਰਸ ਆਪਣਾ ਸਿਆਸੀ ਆਧਾਰ ਗੁਆਏਗੀ। 

ਭਾਜਪਾ ਸੰਸਦ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਾਂਗਰਸ ਪ੍ਰੈਸ ਕਾਨਫ਼ਰੰਸ ਕਰ ਰਹੀ ਹੈ। ਉਹ ਆਪਣੀ ਹਾਰ ਦੀ ਨਿਰਾਸ਼ਾ ਵਿਚ ਕੋਈ ਬਹਾਨਾ ਲੱਭ ਰਹੀ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਦੇਸ਼ ਦਾ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਹੈ। ਦੇਸ਼ ਵਿਚ ਲੋਕਤੰਤਰ ਕਾਇਮ ਹੈ। ਓਧਰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ  ਕਾਂਗਰਸ ਨੂੰ ਜਨਤਾ ਵੱਲੋਂ ਪੂਰੀ ਤਰ੍ਹਾਂ ਨਕਾਰ ਦਿੱਤਾ ਜਾਵੇਗਾ ਅਤੇ ਇਤਿਹਾਸਕ ਹਾਰ ਦੇ ਡਰੋਂ ਉਨ੍ਹਾਂ ਦੀ ਸਿਖਰਲੀ ਲੀਡਰਸ਼ਿਪ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਭਾਰਤੀ ਲੋਕਤੰਤਰ ਅਤੇ ਸੰਸਥਾਵਾਂ ਵਿਰੁੱਧ ਬਿਆਨਬਾਜ਼ੀ ਕੀਤੀ। ਉਹ 'ਵਿੱਤੀ ਪਰੇਸ਼ਾਨੀਆਂ' 'ਤੇ ਆਪਣੀ ਬੇਪਰਵਾਹੀ ਦਾ ਦੋਸ਼ ਸੌਖਿਆਂ ਹੀ ਮੜ੍ਹ ਰਹੇ ਹਨ। ਅਸਲ ਵਿੱਚ, ਉਨ੍ਹਾਂ ਦਾ ਦੀਵਾਲੀਆਪਨ ਆਰਥਿਕ ਨਹੀਂ, ਸਗੋਂ ਨੈਤਿਕ ਅਤੇ ਬੌਧਿਕ ਹੈ। 


 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement