
ਗਾਜ਼ੀਆਬਾਦ ਦੇ ਵਿਜੈਨਗਰ ਇਲਾਕੇ ਵਿਚ ਬਹਿਰਾਮਪੁਰ ਤੋਂ ਸ਼ੁਕਰਵਾਰ ਰਾਤ ਬਰਾਤੀਆਂ ਨੂੰ ਖੋੜਾ ਵਿਖੇ ਲਿਜਾ ਰਹੀ ਕਾਰ (ਟਾਟਾ ਸੂਮੋ) ਨਾਲੇ ਵਿਚ ...
ਨਵੀਂ ਦਿੱਲੀ : ਗਾਜ਼ੀਆਬਾਦ ਦੇ ਵਿਜੈਨਗਰ ਇਲਾਕੇ ਵਿਚ ਬਹਿਰਾਮਪੁਰ ਤੋਂ ਸ਼ੁਕਰਵਾਰ ਰਾਤ ਬਰਾਤੀਆਂ ਨੂੰ ਖੋੜਾ ਵਿਖੇ ਲਿਜਾ ਰਹੀ ਕਾਰ (ਟਾਟਾ ਸੂਮੋ) ਨਾਲੇ ਵਿਚ ਡਿੱਗ ਗਈ, ਜਿਸ ਕਾਰਨ ਉਸ ਵਿਚ ਸਵਾਰ ਚਾਰ ਔਰਤਾਂ, ਇਕ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਲਾੜੇ ਦਾ ਪਿਤਾ ਵੀ ਸ਼ਾਮਲ ਸੀ। ਛੇ ਹੋਰ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
seven died in car accident on ghaziabad road
ਅਸਲ ਵਿਚ ਬਰਾਤੀਆਂ ਨੂੰ ਲਿਜਾ ਰਹੇ ਸਾਰੇ ਵਾਹਨ ਐਨਐਚ-24 'ਤੇ ਸੜਕ ਕਿਨਾਰੇ ਖੜ੍ਹੇ ਸਨ। ਇਨ੍ਹਾਂ ਵਿਚੋਂ ਇਕ ਕਾਰ ਦਾ ਡਰਾਈਵਰ ਕਿਸੇ ਕੰਮ ਤੋਂ ਹੇਠਾਂ ਉਤਰਿਆ ਤਾਂ ਇਸੇ ਦੌਰਾਨ ਕਾਰ ਅਪਣੇ ਆਪ ਪਿੱਛੇ ਵਲ ਰੁੜ੍ਹਨ ਲੱਗੀ। ਦਸਿਆ ਜਾ ਰਿਹਾ ਹੈ ਕਿ ਬੱਚੇ ਨੇ ਕਾਰ ਦਾ ਹੈਂਡ ਬ੍ਰੇਕ ਹਟਾ ਦਿਤਾ, ਜਿਸ ਕਾਰਨ ਕਾਰ ਪਿੱਛੇ ਰੁੜ੍ਹ ਗਈ, ਜਦੋਂ ਤਕ ਡਰਾਈਵਰ ਗੱਡੀ ਨੂੰ ਸੰਭਾਲਦਾ, ਉਦੋਂ ਤਕ ਕਾਰ ਨਾਲੇ ਵਿਚ ਜਾ ਡਿੱਗੀ। ਕਾਰ ਵਿਚ 12 ਲੋਕ ਮੌਜੂਦ ਸਨ।
seven died in car accident on ghaziabad road
ਲੋਕਾਂ ਨੇ ਗੱਡੀ ਵਿਚ ਫਸੇ ਬਰਾਤੀਆਂ ਨੂੰ ਕਿਸੇ ਤਰ੍ਹਾਂ ਕੱਢਿਆ ਪਰ ਉਸ ਦੌਰਾਨ ਛੇ ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਕ ਬੱਚੇ ਨੇ ਹਸਪਤਾਲ ਵਿਚ ਦਮ ਤੋੜ ਦਿਤਾ। ਘਟਨਾ ਤੋਂ ਬਾਅਦ ਡਰਾਈਵਰ ਫ਼ਰਾਰ ਹੋ ਗਿਆ। ਉਸ ਵਿਰੁਧ ਗ਼ੈਰ ਇਰਾਦਾਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।
seven died in car accident on ghaziabad road
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਖੇਤਰ ਅਧਿਕਾਰੀ ਮਨੀਸ਼ਾ ਸਿੰਘ ਮੌਕੇ 'ਤੇ ਪਹੁੰਚੀ ਅਤੇ ਜਾਂਚ ਪੜਤਾਲ ਕੀਤੀ। ਇਸ ਘਟਨਾ ਨਾਲ ਇਲਾਕੇ ਵਿਚ ਕੋਹਰਾਮ ਮਚ ਗਿਆ ਹੈ, ਵਿਆਹ ਦੀਆਂ ਖ਼ੁਸ਼ੀਆਂ ਮਾਤਮ ਵਿਚ ਬਦਲ ਗਈਆਂ।