ਚੋਣ ਕਮਿਸ਼ਨ ਵੱਲੋਂ ਨਰਿੰਦਰ ਮੋਦੀ ਦੀ ਸੇਵਾ ਪ੍ਰਸਾਰਨ ਕੰਪਨੀ ‘ਇਰੋਸ ਨਾਓ’ ‘ਤੇ ਲਗਾਈ ਰੋਕ
Published : Apr 21, 2019, 12:29 pm IST
Updated : Apr 21, 2019, 12:29 pm IST
SHARE ARTICLE
Narendra Modi
Narendra Modi

ਇਹ ਪ੍ਰਧਾਨ ਮੰਤਰੀ ਤੇ ਇਕ ਆਗੂ ਦੇ ਰੂਪ ਵਿਚ ਮੋਦੀ ’ਤੇ ਆਧਾਰਤ ਅਸਲ ਵੈੱਬ ਸੀਰੀਜ਼ ਹੈ...

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਵੈੱਬ ਸੀਰੀਜ਼ ਪ੍ਰਸਾਰਨ ਸੇਵਾ ਨਾਲ ਜੁੜੀ ਕੰਪਨੀ ‘ਇਰੋਸ ਨਾਓ’ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਧਾਰਤ ਸੀਰੀਜ਼ ਦੀ ਆਨਲਾਈਨ ਸਟ੍ਰੀਮਿੰਗ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾਉਣ ਲਈ ਕਿਹਾ ਹੈ। ਕਮਿਸ਼ਨ ਨੇ ਆਪਣੇ ਹੁਕਮ ਵਿਚ ‘ਇਰੋਸ ਨਾਓ’ ਨੂੰ ਅਗਲੀ ਹਦਾਇਤ ਤੱਕ ‘ਮੋਦੀ- ਜਰਨੀ ਆਫ਼ ਏ ਕੌਮਨ ਮੈਨ’ ਨਾਂ ਦੀ ਵੈੱਬ ਸੀਰੀਜ਼ ਦਾ ਪ੍ਰਸਾਰਨ ਰੋਕਣ ਲਈ ਕਿਹਾ ਹੈ।

PM Narendar ModiPM Narendar Modi

ਕਮਿਸ਼ਨ ਨੇ ਮੋਦੀ ’ਤੇ ਆਧਾਰਤ ਬਾਇਓਪਿਕ ਫ਼ਿਲਮ ਦੀ ਰਿਲੀਜ਼ ਰੋਕਣ ਦੇ ਆਪਣੇ 10 ਅਪਰੈਲ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਇਸ ਵੈੱਬ ਸੀਰੀਜ਼ ਨੂੰ ਵੀ ਰੋਕਣ ਦਾ ਹੁਕਮ ਦਿੱਤਾ ਹੈ। ਕਮਿਸ਼ਨ ਨੇ ਚੋਣ ਜ਼ਾਬਤੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੈੱਬ ਸੀਰੀਜ਼ ਨਾਲ ਸਬੰਧਤ ਤੱਥਾਂ ਤੇ ਪ੍ਰਸਾਰਨ ਸਮੱਗਰੀ ਦੇ ਮੱਦੇਨਜ਼ਰ ਇਹ ਸਪੱਸ਼ਟ ਹੈ ਕਿ ਇਹ ਪ੍ਰਧਾਨ ਮੰਤਰੀ ਤੇ ਇਕ ਆਗੂ ਦੇ ਰੂਪ ਵਿਚ ਮੋਦੀ ’ਤੇ ਆਧਾਰਤ ਅਸਲ ਵੈੱਬ ਸੀਰੀਜ਼ ਹੈ। ਲੋਕ ਸਭਾ ਚੋਣਾਂ ਦੇ ਇਕ ਸੰਭਾਵੀ ਉਮੀਦਵਾਰ ਦੇ ਰੂਪ ਵਿਚ ਉਨ੍ਹਾਂ ’ਤੇ ਆਧਾਰਤ ਵੈੱਬ ਸੀਰੀਜ਼ ਦੇ ਪ੍ਰਦਰਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।

Election Commission of IndiaElection Commission of India

ਚੋਣ ਕਮਿਸ਼ਨ ਨੇ ਸੀਰੀਜ਼ ਦਾ ਟ੍ਰੇਲਰ ਦੇਖਣ ਤੋਂ ਬਾਅਦ ਇਹ ਹੁਕਮ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ ਵੈੱਬ ਸੀਰੀਜ਼ ਮੋਦੀ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ- ਬਚਪਨ ਤੋਂ ਲੈ ਕੇ ਕੌਮੀ ਆਗੂ ਬਣਨ ਤੱਕ ਦੇ ਸਫ਼ਰ ਨੂੰ ਦਰਸਾਉਂਦਾ ਹੈ। ਇਸ ਸਬੰਧੀ ਕੰਪਨੀ ਜਾਂ ਨਿਰਮਾਤਾਵਾਂ ਦੀ ਅਜੇ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ। ਚੋਣ ਕਮਿਸ਼ਨ ਨੇ ਕੰਪਨੀ ਨੂੰ ਹੁਕਮ ਲਾਗੂ ਕਰਨ ਤੋਂ ਬਾਅਦ ਕਮਿਸ਼ਨ ਨੂੰ ਜਾਣੂ ਕਰਵਾਉਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਬਾਇਓਪਿਕ ‘ਪੀਐਮ ਨਰਿੰਦਰ ਮੋਦੀ’ ਦੇ ਨਿਰਮਾਤਾ ਵੀ ਸੁਪਰੀਮ ਕੋਰਟ ਵਿਚ ਫ਼ਿਲਮ ’ਤੇ ਪਾਬੰਦੀ ਦਾ ਵਿਰੋਧ ਕਰ ਰਹੇ ਹਨ।

Narendra ModiNarendra Modi

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵੈੱਬ ਸੀਰੀਜ਼ ਦੀ ਰਿਲੀਜ਼ ਨਾਲ ਨਿਰਪੱਖ ਚੋਣਾਂ ਕਰਵਾਉਣ ਦਾ ਕਮਿਸ਼ਨ ਦਾ ਮੰਤਵ ਸਵਾਲਾਂ ਦੇ ਘੇਰੇ ਵਿਚ ਆ ਸਕਦਾ ਹੈ ਤੇ ਸਾਰਿਆਂ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement