ਪੱਛਮੀ ਬੰਗਾਲ ਵਿਚ ਬੇਕਾਬੂ ਹੋਣ ਲੱਗਾ ਕਰੋਨਾ, ਚੋਣ ਰੈਲੀਆਂ ਦੌਰਾਨ ਵਧੇ 1500 ਫੀਸਦੀ ਕੇਸ
Published : Apr 21, 2021, 4:54 pm IST
Updated : Apr 21, 2021, 8:54 pm IST
SHARE ARTICLE
west bengal election
west bengal election

ਚੋਣ ਪ੍ਰਚਾਰ ਹੋ ਰਹੀਆਂ ਵੱਡੀਆਂ ਭੀੜਾਂ ‘ਤੇ ਉਠਣ ਲੱਗੇ ਸਵਾਲ

ਕੋਲਕਾਤਾ: ਪੱਛਮੀ ਬੰਗਾਲ ਵਿਚ ਹੋ ਰਹੀਆਂ ਚੋਣਾਂ ਦਰਮਿਆਨ ਕਰੋਨਾ ਨੇ ਮੁੜ ਰਫਤਾਰ ਫੜ ਲਈ ਹੈ। ਇਸ ਤੋਂ ਬਾਅਦ ਚੋਣ ਪ੍ਰਚਾਰ ਵਿਚ ਜੁਟੀਆਂ ਸਿਆਸੀ ਧਿਰਾਂ ਦੀ ਕਾਰਗੁਜਾਰੀ ‘ਤੇ ਸਵਾਲ ਉਠਣ ਲੱਗੇ ਹਨ। ਸਿਆਸਤਦਾਨਾਂ ਦੀਆਂ ਵੱਡੀਆਂ ਚੋਣ ਰੈਲੀਆਂ ਦੀ ਬਦੌਲਤ ਸੂਬੇ ਵਿਚ ਇਕ ਮਹੀਨੇ ਅਰਸੇ ਦੌਰਾਨ ਕੋਰੋਨਾ ਦੇ ਮਾਮਲਿਆਂ ਵਿਚ 1500 ਫੀਸਦੀ ਤਕ ਦਾ ਵਾਧਾ ਦਰਜ ਕੀਤਾ ਗਿਆ ਹੈ। ਬੰਗਾਲ ਵਿਹ 11 ਮਾਰਚ ਨੂੰ ਕੋਰੋਨਾ ਸੰਕਰਮਨ ਦੇ ਮਾਮਲੇ ਘੱਟ ਕੇ 3110 ਹੋ ਗਏ ਸਨ। ਇਸ ਤੋਂ ਬਾਅਦ ਹੁਣ ਇਨ੍ਹਾਂ ਵਿਚ ਵੱਡਾ ਵਾਧਾ  ਵੇਖਣ ਨੂੰ ਮਿਲ ਰਹੀ ਹੈ। 20 ਮਾਰਚ ਦੇ ਬਾਅਦ ਸੂਬੇ ਵਿਚ ਐਕਟਿਵ ਕੋਰੋਨਾ ਮਾਮਲਿਆਂ ਦੀ ਗਿਣਤੀ 53 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ।  ਇਸ ਹਿਸਾਬ ਨਾਲ ਇਹ ਵਾਧਾ 1500 ਫੀਸਦੀ ਤੋਂ ਵੀ ਵਧੇਰੇ ਬਣਦਾ ਹੈ।

West Bengal ElectionsWest Bengal Elections

ਕੋਰੋਨਾ ਕੇਸਾਂ ਵਿਚ ਵਾਧੇ ਲਈ ਵੱਡੀਆਂ ਰੈਲੀਆਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕਿਹੜੀਆਂ ਰਾਜਨੀਤਕ ਰੈਲੀਆਂ ਸੁਪਰ ਸਪ੍ਰੈਡਰ ਦਾ ਕਾਰਨ ਹਨ। ਅੱਠ ਪੜਾਵਾਂ ਵਿਚੋਂ ਪੰਜ ਪੜਾਵਾਂ ਦੀਆਂ ਚੋਣਾਂ ਸਮਾਪਤ ਹੋ ਚੁੱਕੀਆਂ ਹਨ, ਇਨ੍ਹਾਂ ਵਿਚ ਸੂਬੇ ਦੇ 16 ਜ਼ਿਲ੍ਹੇ ਸ਼ਾਮਲ ਹਨ। 29.3 ਲੱਖ ਤੋਂ ਵੱਧ ਆਬਾਦੀ ਵਾਲੇ ਪੁਰਲੀਆ ਜ਼ਿਲ੍ਹੇ ਵਿਚ ਦੋ ਪੜਾਵਾਂ 'ਚ ਵੋਟਾਂ ਪਈਆਂ ਸਨ। ਪਹਿਲੇ ਪੜਾਅ ਲਈ ਵੋਟਿੰਗ ਸੱਤ ਹਲਕਿਆਂ ਵਿਚ 27 ਮਾਰਚ ਨੂੰ ਹੋਈ ਅਤੇ ਦੂਜੇ ਪੜਾਅ ਲਈ ਨੌ ਹਲਕਿਆਂ ਵਿੱਚ 1 ਅਪ੍ਰੈਲ ਨੂੰ ਵੋਟਾਂ ਪਈਆਂ। 18  ਮਾਰਚ ਤੱਕ ਪੁਰਲੀਆ ਵਿਚ ਕੋਰੋਨਾ ਦੇ 35 ਐਕਟਿਵ ਮਾਮਲੇ ਸਨ। ਉਸੇ ਦਿਨ ਪੀਐਮ ਮੋਦੀ ਨੇ ਉੱਥੇ ਇੱਕ ਰੈਲੀ ਨੂੰ ਸੰਬੋਧਨ ਕੀਤਾ। ਚਾਰ ਦਿਨਾਂ ਵਿਚਾਲੇ ਮਾਮਲਿਆਂ 'ਚ ਵਾਧਾ ਹੋਣ ਲੱਗਿਆ। ਇਕ ਮਹੀਨੇ ਬਾਅਦ ਜ਼ਿਲ੍ਹੇ ਵਿੱਚ ਐਕਟਿਵ ਮਾਮਲੇ 1200 ਤੋ ਵੱਧ ਹਨ।

Corona Virus Corona Virus

ਇਸ ਤੋਂ ਇਲਾਵਾ ਦੱਖਣੀ 24 ਪਰਗਨਾ ਵਿਚ ਤਿੰਨ ਪੜਾਵਾਂ 'ਚ ਵੋਟਾਂ ਪਈਆਂ। 1 ਅਪ੍ਰੈਲ, 6 ਅਪ੍ਰੈਲ ਤੇ 10 ਅਪ੍ਰੈਲ। ਪਹਿਲੇ ਪੜਾਅ ਦੀ ਵੋਟਿੰਗ ਤੋਂ ਦੋ ਹਫ਼ਤੇ ਪਹਿਲਾਂ 14 ਮਾਰਚ ਨੂੰ ਕੋਰੋਨਾ ਸੰਕਰਮਨ ਦੇ ਮਾਮਲੇ ਇਸ ਜ਼ਿਲ੍ਹੇ ਵਿੱਚ 126 ਸਨ। ਟੀਐਮਸੀ ਦੇ ਉਮੀਦਵਾਰ ਪਰੇਸ਼ ਰਾਮ ਦਾਸ ਨੇ ਕੈਨਿੰਗ ਸਟੇਸ਼ਨ ਤੋਂ ਸਿਆਲਦਾਹ ਤੱਕ ਟਰੇਨ ਵਿੱਚ ਪ੍ਰਚਾਰ ਕੀਤਾ ਸੀ। ਪਹਿਲੀ ਵੋਟਿੰਗ ਦੀ ਤਾਰੀਖ ਤੱਕ ਐਕਟਿਵ ਮਾਮਲਿਆਂ ਵਿੱਚ ਲਗਭਗ ਦੁੱਗਣਾ ਵਾਧਾ ਹੋਇਆ ਸੀ, ਕਿਉਂਕਿ ਜ਼ਿਲ੍ਹੇ ਵਿੱਚ ਚੋਣ ਰੈਲੀਆਂ ਜਾਰੀ ਸਨ।

west bengal electionwest bengal election

ਇਸੇ ਤਰ੍ਹਾਂ ਹਾਵੜਾ ਅਤੇ ਹੁਲਗੀ ਵਿਚ ਦੋ ਪੜਾਵਾਂ 'ਚ ਵੋਟਾਂ ਪਈਆਂ। 6 ਅਪ੍ਰੈਲ ਅਤੇ 10 ਅਪ੍ਰੈਲ। ਹਾਵੜਾ ਵਿੱਚ 17 ਫਰਵਰੀ ਤੋਂ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਵੇਖਣ ਨੂੰ ਮਿਲਿਆ। ਉਸ ਸਮੇਂ ਜ਼ਿਲ੍ਹੇ ਵਿੱਚ ਕੇਵਲ 84 ਐਕਟਿਵ ਕੇਸ ਸਨ। ਇਸੇ ਸਮੇਂ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਸਰਸਵਤੀ ਪੂਜਾ ਦਾ ਆਯੋਜਨ ਕੀਤਾ ਸੀ। ਇਕ ਮਹੀਨੇ ਵਿਚਾਲੇ ਜ਼ਿਲ੍ਹੇ 'ਚ ਮਾਮਲੇ ਦੁੱਗਣੇ ਹੋ ਗਏ। ਜਿਸ ਸਮੇਂ ਜ਼ਿਲ੍ਹੇ ਵਿੱਚ ਵੋਟਾਂ ਪਈਆਂ, ਉਸ ਸਮੇਂ ਮਾਮਲੇ ਇਕ ਹਜ਼ਾਰ ਤੋਂ ਵੱਧ ਹੋ ਗਏ ਸਨ ਹੁਗਲੀ ਦੇ ਲਈ ਸੰਕਰਮਨ ਦਾ ਵਾਧਾ ਲਗਭਗ ਇਕ ਮਹੀਨੇ ਬਾਅਦ ਹੋਇਆ ਜਦੋਂ ਭਾਜਪਾ ਮੈਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। 17 ਮਾਰਚ ਨੂੰ ਜ਼ਿਲ੍ਹੇ ਵਿੱਚ 81 ਐਕਟਿਵ ਮਾਮਲੇ ਸਨ। ਹਾਲਾਂਕਿ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ ਮਾਮਲਿਆਂ ਵਿੱਚ ਵਾਧਾ ਹੋਣ ਲੱਗਿਆ। ਵੋਟਿੰਗ ਦੀ ਤਾਰੀਖ ਤੱਕ ਕੇਸਾਂ ਦਾ ਅੰਕੜਾ 500 ਨੂੰ ਪਾਰ ਕਰ ਗਿਆ ਸੀ।

west bengal electionwest bengal election

ਇਸੇ ਤਰ੍ਹਾਂ ਉੱਤਰ 24 ਪਰਗਨਾ ਸੱਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਜ਼ਿਲ੍ਹਾ (ਕੱਲਕਤਾ ਨੂੰ ਛੱਡ ਕੇ) ਹੈ। ਮੰਗਲਵਾਰ ਤੱਕ ਜ਼ਿਲ੍ਹੇ ਵਿੱਚ ਕੋਰੋਨਾ ਦੇ 14,220 ਐਕਟਿਵ ਮਾਮਲਿਆਂ ਦੀ ਸੂਚਨਾ ਹੈ। 22 ਮਾਰਚ ਨੂੰ ਜ਼ਿਲ੍ਹੇ ਨੇ ਇਸ ਸਾਲ ਐਕਟਿਵ ਮਾਮਲਿਆਂ ਦੀ ਨਿਊਨਤਮ ਸੰਖਿਆ 3420 ਦੱਸੀ ਸੀ, ਜਿਸ ਤੋਂ ਬਾਅਦ ਮਾਮਲੇ ਵੱਧਣ ਲੱਗੇ। ਹਾਲਾਂਕਿ ਮਾਮਲਿਆਂ ਵਿੱਚ ਉਛਾਲ 31 ਮਾਰਚ ਨੂੰ ਜ਼ਿਲ੍ਹੇ ਵਿਚ ਟੀਐਮਸੀ-ਬੀਜੇਪੀ ਵਰਕਰਾਂ ਵਿਚਾਲੇ ਝੜਪ ਦੇ ਤੁਰੰਤ ਬਾਅਦ ਆਈ ਸੀ। ਜ਼ਿਲ੍ਹੇ ਵਿੱਚ ਵੋਟਿੰਗ ਦੇ ਸਮੇਂ ਤੱਕ ਐਕਟਿਵ ਮਾਮਲੇ 12,526 ਤੱਕ ਪਹੁੰਚ ਗਏ ਸਨ।

west bengal electionwest bengal election

ਰਾਜਧਾਨੀ ਕੱਲਕਤਾ ਵਿਚ ਫਰਵਰੀ ਦੇ ਦੂਜੇ ਹਫ਼ਤੇ ਤੋਂ ਤਾਜ਼ਾ ਮਾਮਲਿਆਂ ਦੀ ਸੰਖਿਆ 200 ਤੋਂ ਨੀਚੇ ਗਿਰਨੀ ਸ਼ੁਰੂ ਹੋ ਗਈ ਸੀ। ਫਰਵਰੀ ਦੇ ਤੀਜੇ ਹਫ਼ਤੇ ਵਿਚ ਵੀ ਨਵੇਂ ਮਾਮਲੇ 200 ਤਕ ਹੀ ਪਹੁੰਚੇ ਸਨ। ਉੱਥੇ ਹੀ ਮੰਗਲਵਾਰ ਨੂੰ (20 ਅਪ੍ਰੈਲ) ਇਹ ਅੰਕੜਾ 2234 ਪਹੁੰਚ ਗਿਆ ਹੈ। ਦੱਸ ਦਈਏ ਕਿ ਕੱਲਕਤਾ ਵਿੱਚ ਵੋਟਿੰਗ ਹੋਣੀ ਅਜੇ ਬਾਕੀ ਹੈ। ਸਾਊਥ ਕੱਲਕਤਾ ਵਿੱਚ 26 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਉੱਥੇ ਹੀ ਨਾਰਥ ਕੱਲਕਤਾ ਵਿੱਚ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਉਧਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਹਿੰਦੀਆਂ ਚੋਣਾਂ ਨੂੰ ਇਕੋ ਵਾਰੀ ਵਿਚ ਨਿਬੇੜਣ ਦੀ ਮੰਗ ਰੱਖੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement