ਸਾਬਰਮਤੀ ਆਸ਼ਰਮ ਦਾ ਦੌਰਾ ਕਰਨ ਵਾਲੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣੇ ਬੋਰਿਸ ਜਾਨਸਨ
Published : Apr 21, 2022, 3:12 pm IST
Updated : Apr 21, 2022, 3:12 pm IST
SHARE ARTICLE
Boris Johnson visit Sabarmati Ashram
Boris Johnson visit Sabarmati Ashram

ਇਸ ਦੌਰਾਨ ਉਹਨਾਂ ਨੇ ਮਹਾਤਮਾ ਗਾਂਧੀ ਦਾ ਚਰਖਾ ਵੀ ਕੱਤਿਆ। ਬੋਰਿਸ ਜਾਨਸਨ ਦੀ ਗੁਜਰਾਤ ਫੇਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।


ਅਹਿਮਦਾਬਾਦ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੋ ਦਿਨਾਂ ਦੌਰੇ 'ਤੇ ਭਾਰਤ ਪਹੁੰਚੇ ਹਨ। ਇਸ ਦੌਰਾਨ ਉਹ ਗੁਜਰਾਤ ਪਹੁੰਚੇ, ਜਿੱਥੇ ਉਹਨਾਂ ਨੇ ਸਾਬਰਮਤੀ ਆਸ਼ਰਮ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਹਨਾਂ ਨੇ ਮਹਾਤਮਾ ਗਾਂਧੀ ਦਾ ਚਰਖਾ ਵੀ ਕੱਤਿਆ। ਬੋਰਿਸ ਜਾਨਸਨ ਦੀ ਗੁਜਰਾਤ ਫੇਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Boris Johnson visit Sabarmati AshramBoris Johnson visit Sabarmati Ashram

ਇਸ ਦੌਰਾਨ ਉਹਨਾਂ ਨੇ ਸਾਬਰਮਤੀ ਆਸ਼ਰਮ ਦੀ ਵਿਜ਼ਟਰਜ਼ ਬੁੱਕ ਵਿਚ, ਲਿਖਿਆ- 'ਅਜਿਹੇ ਸ਼ਾਨਦਾਰ ਵਿਅਕਤੀ ਦੇ ਆਸ਼ਰਮ 'ਚ ਆਉਣਾ ਖੁਸ਼ਕਿਸਮਤੀ ਹੈ ਅਤੇ ਇਹ ਸਮਝਣਾ ਕਿ ਕਿਵੇਂ ਉਹਨਾਂ ਨੇ ਦੁਨੀਆ ਨੂੰ ਬਦਲਣ ਲਈ ਸੱਚ ਅਤੇ ਅਹਿੰਸਾ ਵਰਗੇ ਸਧਾਰਨ ਸਿਧਾਂਤਾਂ ਦੀ ਵਰਤੋਂ ਕੀਤੀ।'

 

ਉਹਨਾਂ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਮੌਜੂਦ ਹਨ। ਸਾਬਰਮਤੀ ਆਸ਼ਰਮ ਵੱਲੋਂ ਉਹਨਾਂ ਨੂੰ ਮਹਾਤਮਾ ਗਾਂਧੀ ਦੀ ਚੇਲਾ ਮੈਡੇਲੀਨ ਸਲੇਡ ਉਰਫ਼ ਮੀਰਾਬੇਨ ਦੀ ਸਵੈ-ਜੀਵਨੀ 'ਦਿ ਸਪਿਰਿਟ ਪਿਲਗ੍ਰੀਮੇਜ' ਤੋਹਫ਼ੇ ਵਜੋਂ ਦਿੱਤੀ ਗਈ। ਇਹ ਕਿਤਾਬ ਮਹਾਤਮਾ ਗਾਂਧੀ ਦੀਆਂ ਦੋ ਕਿਤਾਬਾਂ ਵਿੱਚੋਂ ਇੱਕ ਹੈ, ਜੋ ਕਦੇ ਪ੍ਰਕਾਸ਼ਿਤ ਨਹੀਂ ਹੋਈਆਂ ਸਨ। ਇਸ ਤੋਂ ਪਹਿਲਾਂ ਅਹਿਮਦਾਬਾਦ ਪਹੁੰਚਣ 'ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਆਪਣੀ ਫੇਰੀ ਦੌਰਾਨ ਜਾਨਸਨ ਨੇ 'ਹਰਿਦਯ ਕੁੰਜ' ਦਾ ਦੌਰਾ ਕੀਤਾ ਜਿੱਥੇ ਮਹਾਤਮਾ ਗਾਂਧੀ ਰਹਿੰਦੇ ਸਨ।

Boris Johnson visit Sabarmati AshramBoris Johnson visit Sabarmati Ashram

ਇਹ ਪਹਿਲੀ ਵਾਰ ਹੈ ਜਦੋਂ ਕੋਈ ਬ੍ਰਿਟਿਸ਼ ਪ੍ਰਧਾਨ ਮੰਤਰੀ ਗੁਜਰਾਤ ਦਾ ਦੌਰਾ ਕਰ ਰਿਹਾ ਹੈ। ਗੁਜਰਾਤ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਸਾਂਝੇ ਵਪਾਰ ਦੇ ਕਈ ਮਹੱਤਵਪੂਰਨ ਨਿਵੇਸ਼ ਪ੍ਰਸਤਾਵਾਂ ਦਾ ਐਲਾਨ ਕਰਨਗੇ। ਭਾਰਤ ਅਤੇ ਬ੍ਰਿਟੇਨ ਦੋਵੇਂ ਹੀ ਮੁਕਤ ਵਪਾਰ ਸਮਝੌਤੇ ਪ੍ਰਤੀ ਸਕਾਰਾਤਮਕ ਰਵੱਈਆ ਦਿਖਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜਾਨਸਨ ਦੀ ਇਹ ਫੇਰੀ ਇਸ ਦਿਸ਼ਾ ਵਿਚ ਮਹੱਤਵਪੂਰਨ ਤਰੱਕੀ ਕਰੇਗੀ। ਜਾਨਸਨ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।

Boris Johnson visit Sabarmati AshramBoris Johnson visit Sabarmati Ashram

ਬੋਰਿਸ ਜਾਨਸਨ ਨੇ ਗੌਤਮ ਅਡਾਨੀ ਨਾਲ ਕੀਤੀ ਮੁਲਾਕਾਤ

ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਅਹਿਮਦਾਬਾਦ ਵਿਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨਾਲ ਮੁਲਾਕਾਤ ਕੀਤੀ।

https://www.google.com/search?client=firefox-b-d&q=boris+johnson+met+gautam+adaniUk Pm Boris Johnson Meets Gautam Adani

ਇਹ ਮੀਟਿੰਗ ਸ਼ਾਂਤੀਗ੍ਰਾਮ ਅਹਿਮਦਾਬਾਦ ਵਿਚ ਸਥਿਤ ਅਡਾਨੀ ਗਲੋਬਲ ਹੈੱਡਕੁਆਰਟਰ ਵਿਚ ਹੋਈ। ਅਡਾਨੀ ਕਾਰਪੋਰੇਟ ਹਾਊਸ ਪਹੁੰਚਣ 'ਤੇ ਅਡਾਨੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਪ੍ਰਤੀਨਿਧੀਆਂ ਦਾ ਰਵਾਇਤੀ ਸਵਾਗਤ ਕੀਤਾ।

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement