ਵੋਟਿੰਗ ਮਸ਼ੀਨ ਵਿਵਾਦ : ਚੋਣ ਕਮਿਸ਼ਨ ਨੂੰ ਮਿਲੀਆਂ ਵਿਰੋਧੀ ਧਿਰਾਂ, ਵੀਵੀਪੈਟ ਪਰਚੀਆਂ ਦੀ ਜਾਂਚ ਮੰਗੀ
Published : May 21, 2019, 8:19 pm IST
Updated : May 21, 2019, 8:19 pm IST
SHARE ARTICLE
22 Opposition parties meet EC to demand verification of VVPAT slips
22 Opposition parties meet EC to demand verification of VVPAT slips

ਯੂਪੀ ਵਿਚ ਕੁੱਝ ਥਾਈਂ ਮਸ਼ੀਨਾਂ ਇੱਧਰ-ਉਧਰ ਲਿਜਾਈਆਂ ਗਈਆਂ, ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ : ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਮਹਿਜ਼ ਦੋ ਦਿਨ ਪਹਿਲਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਕਥਿਤ ਛੇੜਛਾੜ ਦੀਆਂ ਖ਼ਬਰਾਂ ਸਾਹਮਣੇ ਆਉਣ ਮਗਰੋਂ ਰਾਜਨੀਤਕ ਵਿਵਾਦ ਪੈਦਾ ਹੋ ਗਿਆ ਹੈ। ਇਸ ਪੂਰੇ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਵੀ ਦਖ਼ਲ ਦਿਤਾ ਅਤੇ ਕਿਹਾ ਕਿ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੈ।

22 Opposition parties meet EC to demand verification of VVPAT slips22 Opposition parties meet EC to demand verification of VVPAT slips

ਯੂਪੀ ਵਿਚ ਕੁੱਝ ਥਾਈਂ ਵੋਟਿੰਗ ਮਸ਼ੀਨਾਂ ਨੂੰ ਇੱਧਰ-ਉੱਧਰ ਲਿਜਾਣ ਅਤੇ ਇਨ੍ਹਾਂ ਨਾਲ ਛੇੜਛਾੜ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਫੈਲਣ ਮਗਰੋਂ ਯੂਪੀ ਵਿਚ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ। ਉਧਰ, ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਈਵੀਐਮ ਅਤੇ ਵੀਵੀਪੀਏਟੀ ਦੇ ਮੁੱਦੇ 'ਤੇ ਕਾਂਗਰਸ, ਸਮਾਜਵਾਦੀ ਪਾਰਟੀ, ਬਸਪਾ, ਤ੍ਰਿਣਮੂਲ ਕਾਂਗਰਸ ਸਮੇਤ ਸਾਰੀਆਂ ਪ੍ਰਮੁੱਖ ਵਿਰੋਧੀ ਧਿਰਾਂ ਦੇ ਆਗੂਆਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਅਤੇ ਉਸ ਨੂੰ ਕਿਹਾ ਕਿ ਗਿਣਤੀ ਨਾਲ ਵੀਵੀਪੀਏਟੀ ਪਰਚੀਆਂ ਦਾ ਮਿਲਾਨ ਕੀਤਾ ਜਾਵੇ।


ਵਿਰੋਧੀ ਧਿਰਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਇਕ ਬੂਥ 'ਤੇ ਵੀ ਵੀਵੀਪੀਏਟੀ ਪਰਚੀਆਂ ਦਾ ਮਿਲਾਨ ਸਹੀ ਨਹੀਂ ਨਿਕਲਦਾ ਤਾਂ ਸਬੰਧਤ ਵਿਧਾਨ ਸਭਾ ਖੇਤਰ ਵਿਚ ਸਾਰੀਆਂ ਵੀਪੀਪੀਏਟੀ ਪਰਚੀਆਂ ਦੀ ਗਿਣਤੀ ਕੀਤੀ ਜਾਵੇ। ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਪੱਤਰਕਾਰਾਂ ਨੂੰ ਕਿਹਾ, 'ਅਸੀਂ ਮੰਗ ਕੀਤੀ ਹੈ ਕਿ ਵੀਪੀਪੀਏਟੀ ਪਰਚੀਆਂ ਦਾ ਮਿਲਾਨ ਪਹਿਲਾਂ ਕੀਤਾ ਜਾਵੇ ਅਤੇ ਫਿਰ ਗਿਣਤੀ ਕੀਤੀ ਜਾਵੇ।' ਵਿਰੋਧੀ ਧਿਰਾਂ ਨੇ ਕਈ ਥਾਵਾਂ 'ਤੇ ਸਟਰਾਂਗ ਰੂਮ ਵਿਚੋਂ ਵੋਟਿੰਗ ਮਸ਼ੀਨਾਂ ਦੇ ਕਥਿਤ ਤਬਾਦਲੇ ਨਾਲ ਜੁੜੀਆਂ ਸ਼ਿਕਾਇਤਾਂ ਬਾਰੇ ਵੀ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂਆਂ ਨੇ ਕਾਂਸਟੀਟਿਊਸ਼ਨ ਕਲੱਬ ਵਿਚ ਬੈਠਕ ਕੀਤੀ।

VVPATEVM-VVPAT

ਵਿਰੋਧੀ ਆਗੂਆਂ ਦੀ ਬੈਠਕ ਵਿਚ ਕਾਂਗਰਸ ਤੋਂ ਅਹਿਮਦ ਪਟੇਲ, ਅਸ਼ੋਕ ਗਹਿਲੋਤ, ਗ਼ੁਲਾਮ ਨਬੀ ਆਜ਼ਾਦ ਅਤੇ ਅਭਿਸ਼ੇਕ ਮਨੂ ਸਿੰਘਵੀ, ਸੀਪੀਐਮ ਤੋਂ ਸੀਤਾਰਾਮ ਯੇਚੁਰੀ, ਤ੍ਰਿਣਮੂਲ ਕਾਂਗਰਸ ਤੋਂ ਡੇਰੇਕ ਓਬਰਾਇਨ, ਟੀਡੀਪੀ ਤੋਂ ਚੰਦਰਬਾਬੂ ਨਾਇਡੂ, ਆਮ ਆਦਮੀ ਪਾਰਟੀ ਤੋਂ ਅਰਵਿੰਦ ਕੇਜਰੀਵਾਲ, ਸਮਾਜਵਾਦੀ ਪਾਰਟੀ ਤੋਂ ਰਾਮਗੋਪਾਲ ਯਾਦਵ, ਬਸਪਾ ਤੋਂ ਸਤੀਸ਼ ਚੰਦਰ ਮਿਸ਼ਰਾ ਅਤੇ ਦਾਨਿਸ਼ ਅਲੀ, ਡੀਐਮਕੇ ਤੋਂ ਕਨੀਮੋਈ, ਆਰਜੇਡੀ ਤੋਂ ਮਨੋਜ ਝਾਅ, ਰਾਕਾਂਪਾ ਤੋਂ ਪ੍ਰਫੁੱਲ ਪਟੇਲ ਅਤੇ ਮਾਜਿਦ ਮੇਮਨ ਤੇ ਕਈ ਹੋਰ ਪਾਰਟੀਆਂ ਦੇ ਆਗੂ ਮੌਜੂਦ ਸਨ।

Election Commission of IndiaElection Commission of India

ਈਵੀਐਮ ਪੂਰੀ ਤਰ੍ਹਾਂ ਸੁਰੱਖਿਅਤ : ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਮਤਦਾਨ ਮਗਰੋਂ ਵੋਟਿੰਗ ਮਸ਼ੀਨਾਂ ਨੂੰ ਗਿਣਤੀ ਵਾਲੀਆਂ ਥਾਵਾਂ ਤਕ ਪਹੁੰਚਾਉਣ ਵਿਚ ਗੜਬੜ ਅਤੇ ਉਸ ਦੀ ਦੁਰਵਰਤੋਂ ਬਾਰੇ ਵੱਖ ਵੱਖ ਇਲਾਕਿਆਂ ਤੋਂ ਮਿਲੀਆਂ ਸ਼ਿਕਾਇਤਾਂ ਨੂੰ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਗ਼ਲਤ ਦਸਦਿਆਂ ਕਿਹਾ ਕਿ ਮਤਦਾਨ ਵਿਚ ਵਰਤੀਆਂ ਗਈਆਂ ਮਸ਼ੀਨਾਂ ਅਤੇ ਵੀਵੀਪੈਟ ਮਸ਼ੀਨਾਂ ਸਟਰਾਂਗ ਰੂਮ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹਨ। ਚੋਣ ਕਮਿਸ਼ਨ ਮੁਤਾਬਕ ਜਿਨ੍ਹਾਂ ਮਸ਼ੀਨਾਂ ਬਾਰੇ ਸ਼ਿਕਾਇਤਾਂ ਆਈਆਂ ਹਨ, ਉਹ ਰਿਜ਼ਰਵ ਮਸ਼ੀਨਾਂ ਹਨ। ਇਨ੍ਹਾਂ ਦੀ ਮਤਦਾਨ ਵਿਚ ਵਰਤੋਂ ਨਹੀਂ ਕੀਤੀ ਗਈ। ਮਤਦਾਨ ਦੌਰਾਨ ਈਵੀਐਮ ਵਿਚ ਤਕਨੀਕੀ ਖ਼ਰਾਬੀ ਹੋਣ 'ਤੇ ਰਿਜ਼ਰਵ ਮਸ਼ੀਨਾਂ ਵਰਤੀਆਂ ਜਾਂਦੀਆਂ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement