
ਇਹਨਾਂ ਮਸ਼ੀਨਾਂ ਨੂੰ ਚੋਣਾਂ ਦੇ ਦੌਰਾਨ ਕਿਸੇ ਵੀ ਮਸ਼ੀਨ ਦੇ ਖ਼ਰਾਬ ਹੋਣ ਤੇ ਵਰਤਿਆ ਜਾਣਾ ਸੀ
ਮੁਜੱਫਰਪੁਰ- ਬਿਹਾਰ ਵਿਚ 5 ਪੜਾਅ ਦੀਆਂ ਲੋਕ ਸਭਾ ਚੋਣਾਂ ਵਿਚ ਮੁਜੱਫਰਪੁਰ ਦੇ ਇਕ ਵਿਆਹ ਹਾਲ ਵਿਚੋਂ ਛੇ ਈਵੀਐਮ ਮਸ਼ੀਨਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਨਾਲ ਹੀ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਖੇਤਰੀ ਮੈਜਿਸਟ੍ਰੇਟ ਨੂੰ 'ਕਾਰਨ ਦੱਸੋ' ਦਾ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਮੁਜੱਫਰਪੁਰ ਦੇ ਜ਼ਿਲ੍ਹਾ ਅਧਿਕਾਰੀ ਅਲੋਕ ਰੰਜਨ ਘੋਸ਼ ਨੇ ਦੱਸਿਆ ਕਿ ਮੁਜੱਫਰਪੁਰ ਵਿਚ 6 ਮਈ ਨੂੰ ਵੋਟਾਂ ਪੈਣ ਤੋਂ ਬਾਅਦ ਇਕ ਵਿਆਹ ਹਾਲ ਵਿਚੋਂ ਮਸ਼ੀਨਾਂ ਬਰਾਮਦ ਹੋਈਆਂ ਸਨ।
Alok Ranjan Ghosh
ਉਹਨਾਂ ਨੇ ਦੱਸਿਆ ਕਿ ਬਰਾਮਦ ਹੋਈਆਂ ਸਾਰੀਆਂ ਮਸ਼ੀਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਰੱਖਿਆ ਗਿਆ ਸੀ ਜਿਹਨਾਂ ਨੂੰ ਚੋਣਾਂ ਦੇ ਦੌਰਾਨ ਕਿਸੇ ਵੀ ਮਸ਼ੀਨ ਦੇ ਖ਼ਰਾਬ ਹੋਣ ਤੇ ਵਰਤਿਆ ਜਾਣਾ ਸੀ। ਘੋਸ਼ ਨੇ ਦੱਸਿਆ,‘ਖੇਤਰੀ ਅਧਿਕਾਰੀ ਨੂੰ ਕੁੱਝ ਰਾਖਵੀਆਂ ਮਸ਼ੀਨਾਂ ਚੋਣ ਕੇਂਦਰਾਂ ਉੱਤੇ ਮਸ਼ੀਨ ਦੇ ਖ਼ਰਾਬ ਹੋਣ ਦੀ ਹਾਲਤ ਵਿਚ ਬਦਲਣ ਲਈ ਦਿੱਤੀਆਂ ਗਈਆਂ ਸਨ।
VVPAT
ਉਨ੍ਹਾਂ ਮਸ਼ੀਨਾਂ ਨੂੰ ਕਿਸੇ ਹੋਰ ਜਗ੍ਹਾ ਤੇ ਲੈ ਕੇ ਜਾਣਾ ਨਿਯਮਾਂ ਦੇ ਵਿਰੁੱਧ ਹੈ। ’ ਉਨ੍ਹਾਂ ਨੇ ਕਿਹਾ ਕਿ ਮੈਜਿਸਟ੍ਰੇਟ ਦੇ ਚਾਲਕ ਨੇ ਨਾਲ ਦੇ ਚੋਣ ਕੇਂਦਰ ਉੱਤੇ ਜਾ ਕੇ ਆਪਣੇ ਮਤਦਾਨ ਦੀ ਇੱਛਾ ਜਤਾਈ ਸੀ। ਜਿਸ ਤੋਂ ਬਾਅਦ ਮੈਜਿਸਟ੍ਰੇਟ ਵਿਆਹ ਹਾਲ ਦੇ ਕੋਲ ਈਵੀਐਮ ਮਸ਼ੀਨ ਨੂੰ ਲੈ ਕੇ ਉੱਤਰ ਗਿਆ। ਇਸ ਦੌਰਾਨ ਕੁੱਝ ਲੋਕਾਂ ਨੂੰ ਇਸਦੀ ਜਾਣਕਾਰੀ ਮਿਲ ਗਈ ਅਤੇ ਉੱਥੇ ਹੰਗਾਮਾ ਕਰਨ ਲੱਗੇ।
EVM
ਘੋਸ਼ ਨੇ ਦੱਸਿਆ ਕਿ ਖੇਤਰੀ ਅਧਿਕਾਰੀ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਬਿਹਾਰ ਦੀਆਂ ਪੰਜ ਲੋਕ ਸਭਾ ਸੀਟਾਂ ਮੁਜੱਫਰਪੁਰ, ਮਧੁਬਨੀ, ਸਾਰਣ, ਹਾਜੀਪੁਰ ਅਤੇ ਸੀਤਾਮੜੀ ਵਿਚ ਚੋਣਾਂ ਹੋਈਆਂ ਹਨ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।