
ਚੀਨ ਅਤੇ ਪਾਕਿਸਤਾਨ ਨਾਲ LoC ਅਤੇ LAC 'ਤੇ ਚੱਲਦਾ ਰਹਿੰਦੈ ਵਿਵਾਦ
ਨਵੀਂ ਦਿੱਲੀ : ਸਾਡੇ ਦੇਸ਼ ਦਾ ਅਕਸਰ LoC ਅਤੇ LAC ਨੂੰ ਲੈ ਕੇ ਗੁਆਢੀ ਮੁਲਕਾਂ ਨਾਲ ਵਿਵਾਦ ਹੁੰਦਾ ਰਹਿੰਦਾ ਹੈ। ਭਾਰਤ ਦੀਆਂ ਸਰਹੱਦਾਂ ਪੱਛਮ ਵੱਲ ਐਲਓਸੀ ਰਾਹੀਂ ਪਾਕਿਸਤਾਨ ਨਾਲ ਅਤੇ ਪੂਰਬ ਵੱਲ ਐਲਏਸੀ ਰਾਹੀਂ ਚੀਨ ਨਾਲ ਵੰਡੀਆਂ ਗਈਆਂ ਹਨ। ਅਸਲ ਵਿਚ ਸਾਡੇ ਦੇਸ਼ ਦੀਆਂ ਸਰਹੱਦਾਂ ਤਿੰਨ ਤਰ੍ਹਾਂ ਨਾਲ ਵੰਡਿਆਂ ਗਿਅ ਹੈ। ਇਨ੍ਹਾਂ ਹੱਦਾਂ ਨੂੰ ਕਿਤੇ ਐਲਓਸੀ ਅਤੇ ਕਿਤੇ ਐਲਏਸੀ ਤੇ ਕਿਤੇ ਕੌਮਾਂਤਰੀ ਸਰਹੱਦ ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਐਲਓਸੀ ਅਤੇ ਐਲਏਸੀ 'ਤੇ ਅਕਸਰ ਵਿਵਾਦ ਹੁੰਦੇ ਰਹਿੰਦੇ ਹਨ, ਕਿਉਂਕਿ ਇਹ ਸਰਹੱਦ ਦਾ ਉਹ ਹਿੱਸਾ ਹੁੰਦਾ ਹੈ ਜਿੱਥੇ ਦੋਵਾਂ ਦੇਸ਼ਾਂ ਨੇ ਆਪਸੀ ਸਹਿਮਤੀ ਨਾਲ ਸਰਹੱਦ ਮੁਕੱਰਰ ਕੀਤੀ ਹੁੰਦੀ ਹੈ ਜਦਕਿ ਕੌਮਾਂਤਰੀ ਪੱਧਰ 'ਤੇ ਇਸ ਨੂੰ ਕੋਈ ਮਾਨਤਾ ਨਹੀਂ ਹੁੰਦੀ। ਜਦਕਿ ਅੰਤਰ ਰਾਸ਼ਟਰੀ ਸਰਹੱਦ ਨੂੰ ਦੋਵਾਂ ਦੇਸ਼ਾਂ ਦੇ ਨਾਲ ਨਾਲ ਕੌਮਾਂਤਰੀ ਤੌਰ 'ਤੇ ਵੀ ਸਰਹੱਦ ਦਾ ਦਰਜਾ ਹਾਸਲ ਹੁੰਦਾ ਹੈ।
Border
ਇਨ੍ਹਾਂ 'ਚ ਅੰਤਰਰਾਸ਼ਟਰੀ ਸਰਹੱਦ (International Border) ਉਸ ਨੂੰ ਕਿਹਾ ਜਾਂਦਾ ਹੈ ਜਿਹੜੀ ਦੇਸ਼ ਨੂੰ ਗੁਆਂਢੀ ਮੁਲਕਾਂ ਨਾਲੋਂ ਸਪੱਸ਼ਟ ਤੌਰ 'ਤੇ ਅਲੱਗ ਕਰਦੀ ਹੈ। ਇੰਟਰਨੈਸ਼ਨਲ ਬਾਰਡਰ, ਰੈੱਡਕਲਿੱਫ ਲਾਈਨ 'ਤੇ ਸਥਿਤ ਹੈ। ਇਸ ਨੂੰ ਕੌਮਾਂਤਰੀ ਸਰਹੱਦ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਦੁਨੀਆ ਭਰ 'ਚ ਇਸ ਸਰਹੱਦ ਦੀ ਮਨਜ਼ੂਰੀ ਮਿਲੀ ਹੁੰਦੀ ਹੈ। ਮਤਲਬ ਇਹ ਇਕ ਸਪੱਸ਼ਟ ਸਰਹੱਦ ਹੁੰਦੀ ਹੈ ਜਿਸ ਨੂੰ ਲੈ ਕੇ ਕਿਸੇ ਗੁਆਂਢੀ ਮੁਲਕ ਨਾਲ ਕੋਈ ਵਿਵਾਦ ਨਹੀਂ ਹੁੰਦਾ। ਭਾਰਤ ਦੀ ਕੌਮਾਂਤਰੀ ਸਰਹੱਦ ਗੁਜਰਾਤ ਦੇ ਸਮੁੰਦਰ ਤੋਂ ਸ਼ੁਰੂ ਹੋ ਕੇ ਰਾਜਸਥਾਨ, ਪੰਜਾਬ ਤੇ ਜੰਮੂ ਤਕ ਫ਼ੈਲੀ ਹੋਈ ਹੈ।
Border
ਕੌਮਾਂਤਰੀ ਸਰਹੱਦ ਭਾਰਤ ਨੂੰ ਪਾਕਿਸਤਾਨ ਦੇ ਚਾਰ ਸੂਬਿਆਂ ਨਾਲੋਂ ਅਲੱਗ ਕਰਦੀ ਹੈ। ਇਹ ਸੂਬੇ ਹਨ ਕਸ਼ਮੀਰ, ਵਾਹਗਾ ਤੇ ਭਾਰਤ-ਪਾਕਿਸਤਾਨ ਦਾ ਪੰਜਾਬ ਖੇਤਰ। ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਦੇਸ਼ ਦੀਆਂ ਕੌਮਾਂਤਰੀ ਸਰਹੱਦਾਂ ਮਿਆਂਮਾਰ, ਬੰਗਲਾਦੇਸ਼ ਤੇ ਭੂਟਾਨ ਨਾਲ ਵੀ ਮਿਲਦੀਆਂ ਹਨ। ਇਸੇ ਤਰ੍ਹਾਂ ਕੰਟਰੋਲ ਲਾਈਨ (LoC) ਕੰਟਰੋਲ ਲਾਈਨ ਜਾਂ ਲਾਈਨ ਆਫ ਕੰਟਰੋਲ, ਦੋ ਦੇਸ਼ਾਂ ਵਿਚਕਾਰ ਫ਼ੌਜੀ ਸਮਝੌਤਿਆਂ ਤਹਿਤ ਅਧਿਕਾਰਤ ਤੌਰ 'ਤੇ ਨਿਰਧਾਰਤ ਕੀਤੀ ਗਈ ਸਰਹੱਦ ਹੈ। ਹਾਲਾਂਕਿ, ਕੌਮਾਂਤਰੀ ਭਾਈਚਾਰਾ ਇਸ ਨੂੰ ਨਹੀਂ ਮੰਨਦਾ। ਭਾਰਤ-ਪਾਕਿਸਤਾਨ ਵਿਚਕਾਰਲੀ ਮੌਜੂਦਾ ਸਰਹੱਦ ਨੂੰ ਲਾਈਨ ਆਫ ਕੰਟਰੋਲ ਕਿਹਾ ਜਾਂਦਾ ਹੈ।
Border
1947 ਦੀ ਦੇਸ਼ ਵੰਡ ਸਮੇਂ ਪੂਰਾ ਕਸ਼ਮੀਰ ਭਾਰਤ ਦਾ ਹਿੱਸਾ ਸੀ। ਲਗਾਤਾਰ ਸਰਹੱਦੀ ਵਿਵਾਦ ਨੂੰ ਦੇਖਦੇ ਹੋਏ ਸਾਲ 1948 'ਚ ਦੋਵਾਂ ਦੇਸ਼ਾਂ ਨੇ ਆਪਸੀ ਸਹਿਮਤੀ ਨਾਲ ਲਾਈਨ ਆਫ ਕੰਟਰੋਲ ਨਿਰਧਾਰਤ ਕੀਤੀ। ਪਰ ਪਾਕਿਸਤਾਨ ਨੇ ਬਾਅਦ 'ਚ ਇਸ ਦਾ ਉਲੰਘਣਾ ਕਰਦਿਆਂ ਸਾਲ 1971 'ਚ ਕਸ਼ਮੀਰ ਦੇ ਇਕ ਵੱਡੇ ਹਿੱਸੇ 'ਤੇ ਨਾਜਾਇਜ਼ ਕਬਜ਼ਾ ਕਰ ਲਿਆ। ਇਸ ਨੂੰ ਹੁਣ ਮਕਬੂਜ਼ਾ ਕਸ਼ਮੀਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਜੰਗ ਤੋਂ ਬਾਅਦ ਸਾਲ 1972 'ਚ ਭਾਰਤ-ਪਾਕਿ ਵਿਚਕਾਰ ਸ਼ਿਮਲਾ ਸਮਝੌਤਾ ਹੋਇਆ ਜਿਸ ਵਿਚ ਦੋਵਾਂ ਪਾਸਿਓਂ ਫ਼ੌਜ ਨੇ ਨਕਸ਼ੇ 'ਤੇ ਲਾਈਨ ਬਣਾ ਕੇ ਲਾਈਨ ਆਫ ਕੰਟਰੋਲ (LoC) ਨਿਰਧਾਰਤ ਕਰ ਦਿਤੀ ਗਈ।
Border
ਇਸ ਤੋਂ ਇਲਾਵਾ ਅਸਲ ਕੰਟਰੋਲ ਲਾਈਨ (LAC) (ਲਾਈਨ ਆਫ ਐਕਚੁਅਲ ਕੰਟਰੋਲ), ਕੰਟਰੋਲ ਲਾਈਨ (LoC) ਤੋਂ ਅਲੱਗ ਹੁੰਦੀ ਹੈ। ਭਾਰਤ-ਚੀਨ ਵਿਚਕਾਰਲੀ 4057 ਕਿਲੋਮੀਟਰ ਲੰਬੀ ਸਰਹੱਦ ਨੂੰ ਅਸਲ ਕੰਟਰੋਲ ਲਾਈਨ (LAC) ਕਿਹਾ ਜਾਂਦਾ ਹੈ। ਦੋਵਾਂ ਦੇਸ਼ਾਂ ਵਿਚਕਾਰ ਮੌਜੂਦ ਐੱਲਏਸੀ ਭਾਰਤੀ ਸੂਬੇ ਲੱਦਾਖ, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ, ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਤੋਂ ਹੋ ਕੇ ਗੁਜ਼ਰਦੀ ਹੈ। LoC ਵਾਂਗ ਇਹ ਵੀ ਦੋਵਾਂ ਦੇਸ਼ਾਂ ਵੱਲੋਂ ਤੈਅ ਕੀਤੀ ਗਈ ਇਕ ਤਰ੍ਹਾਂ ਦੀ ਜੰਗਬੰਦੀ ਰੇਖਾ ਹੈ।
Border
ਦੋਵਾਂ ਵਿਚਾਲੇ ਫ਼ਰਕ ਇਹ ਹੈ ਕਿ ਐੱਲਓਸੀ ਜਿੱਥੇ ਮੈਪ 'ਤੇ ਸਪੱਸ਼ਟ ਤੌਰ 'ਤੇ ਨਿਰਧਾਰਤ ਕੀਤੀ ਗਈ ਹੈ ਉੱਥੇ ਹੀ ਐੱਲਏਸੀ ਦਾ ਕੋਈ ਸਪੱਸ਼ਟ ਜਾਂ ਅਧਿਕਾਰਤ ਨਿਰਧਾਰਨ ਨਹੀਂ ਹੈ। ਇਹੀ ਵਜ੍ਹਾ ਹੈ ਕਿ ਇਸ ਸਬੰਧੀ ਹਮੇਸ਼ਾ ਵਿਵਾਦ ਦੀ ਸਥਿਤੀ ਬਣੀ ਰਹਿੰਦੀ ਹੈ। ਸਾਲ 1962 ਦੀ ਜੰਗ ਤੋਂ ਬਾਅਦ ਚੀਨੀ ਫ਼ੌਜ ਜਿੱਥੇ ਮੌਜੂਦ ਸੀ, ਉਸੇ ਨੂੰ ਅਸਲ ਕੰਟਰੋਲ ਲਾਈਨ ਮੰਨ ਲਿਆ ਗਿਆ। ਇਸੇ ਜੰਗ 'ਚ ਚੀਨ ਨੇ ਭਾਰਤ ਦੇ ਅਧਿਕਾਰ ਖੇਤਰ ਵਾਲੇ ਅਕਸਾਈ ਚੀਨ 'ਤੇ ਕਬਜ਼ਾ ਕਰ ਲਿਆ ਸੀ। ਇਹੀ ਵਜ੍ਹਾ ਹੈ ਕਿ ਕੌਮਾਂਤਰੀ ਭਾਈਚਾਰੇ LAC ਨੂੰ ਨਹੀਂ ਮੰਨਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।