
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਦਨਾਪੁਰ ਰੈਲੀ ਵਿਚ ਪੰਡਾਲ ਡਿੱਗਣ ਉੱਤੇ ਤੰਜ ਕਸਿਆ
ਕੋਲਕਾਤਾ, ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਦਨਾਪੁਰ ਰੈਲੀ ਵਿਚ ਪੰਡਾਲ ਡਿੱਗਣ ਉੱਤੇ ਤੰਜ ਕਸਿਆ। ਉਨ੍ਹਾਂ ਨੇ ਮੋਦੀ ਦਾ ਨਾਮ ਲਏ ਬਿਨਾਂ ਕਿਹਾ ਕਿ ਜੋ ਲੋਕ ਇੱਕ ਪੰਡਾਲ ਨਹੀਂ ਸੰਭਾਲ ਸਕਦੇ ਉਹ ਦੇਸ਼ ਕੀ ਸੰਭਾਲਨਗੇ। ਦੱਸ ਦਈਏ ਕਿ ਮਿਦਨਾਪੁਰ ਰੈਲੀ ਹਾਦਸੇ ਵਿਚ 13 ਔਰਤਾਂ ਸਮੇਤ 90 ਲੋਕ ਜ਼ਖਮੀ ਹੋ ਗਏ ਸਨ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ 2019 ਦੀਆਂ ਆਮ ਚੋਣਾਂ ਇਕਲੀ ਲੜੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਬਹੁਤ ਵੱਡਾ ਝਟਕਾ ਲੱਗਣ ਵਾਲਾ ਹੈ ਅਤੇ ਇਸ ਦੀ ਸ਼ੁਰੂਆਤ ਬੰਗਾਲ ਤੋਂ ਹੀ ਹੋਵੇਗੀ।
Mamta Banerjee ਉਨ੍ਹਾਂ ਕੇ ਕਿ ਭਾਜਪਾ ਸਿਰਫ 150 ਸੀਟਾਂ ਉੱਤੇ ਹੀ ਖਤਮ ਹੀ ਜਾਵੇਗੀ। ਉਨ੍ਹਾਂ ਸਖ਼ਤ ਸਗਬਦਾਂ ਵਿਚ ਕਿਹਾ ਕਿ 'ਅਸੀ ਬੰਗਾਲ ਦੀਆਂ ਸਾਰੀਆਂ 42 ਲੋਕ ਸਭਾ ਸੀਟਾਂ ਉੱਤੇ ਜਿੱਤ ਦਰਜ ਕਰਾਂਗੇ। ਮਮਤਾ ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਭਾਜਪਾ ਦੇ ਖ਼ਿਲਾਫ਼ 15 ਅਗਸਤ ਤੋਂ ਬੀਜੇਪੀ ਹਟਾਓ, ਦੇਸ਼ ਬਚਾਓ ਮੁਹਿੰਮ ਦੀ ਸ਼ੁਰੁਆਤ ਕਰੇਗੀ। ਉਨ੍ਹਾਂ ਨੇ ਕਿਹਾ, ਸਾਰੇ ਦੇਸ਼ ਤੋਂ ਮਾਬ ਲਿੰਚਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਮਮਤਾ ਨੇ ਕਿਹਾ ਕਿ ਉਹ ਲੋਕਾਂ ਵਿਚ ਤਾਲਿਬਾਨ ਵਰਗੇ ਹਾਲਾਤ ਪੈਦਾ ਕਰ ਰਹੇ ਹਨ।
Mamta Banerjeeਅੱਗੇ ਉਨ੍ਹਾਂ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਸੀਪੀਆਈ ਦੇ ਖਿਲਾਫ ਸਾਡੀ ਰਾਜਨੀਤਕ ਲੜਾਈ ਜਾਰੀ ਰਹੇਗੀ। ਉਥੇ ਹੀ, ਦੂਜੇ ਪਾਸੇ ਰਾਜ ਵਿਚ ਵਿਕਾਸ ਦਾ ਕਾਰਜ ਵੀ ਜਾਰੀ ਰਹੇਗਾ। ਰੈਲੀ ਵਿਚ ਭਾਜਪਾ ਨੇਤਾ ਅਤੇ ਸਾਬਕਾ ਰਾਜ ਸਭਾ ਸੰਸਦ ਚੰਦਨ ਮਿਤਰਾ ਤ੍ਰਿਣਮੂਲ ਵਿਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸੀਪੀਐਮ ਦੇ ਸਾਬਕਾ ਸੰਸਦ ਮੋਈਨੁਲ ਹਸਨ, ਕਾਂਗਰਸ ਨੇਤਾ ਯਾਸਮਿਨ ਅਤੇ ਐਡਵੋਕੇਟ ਜਨਰਲ ਵਿਸ਼ਵਜੀਤ ਦੇਬ ਨੇ ਵੀ ਪਾਰਟੀ ਦੀ ਮੈਂਬਰੀ ਕਬੂਲ ਕੀਤੀ।
Narendra modiਮਿੱਤਰਾ ਦੇ ਪਾਰਟੀ ਨਾਲ ਜੁੜਣ 'ਤੇ ਮਮਤਾ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਵਿਚ ਵੀ ਕੁੱਝ ਚੰਗੇ ਲੋਕ ਹਨ, ਜਿਨ੍ਹਾਂ ਦਾ ਉਹ ਆਦਰ ਕਰਦੇ ਹਨ ਪਰ ਕੁੱਝ ਲੋਕ ਅਜਿਹੇ ਹਨ ਜੋ ਗੰਦੀ ਰਾਜਨੀਤੀ ਕਰ ਰਹੇ ਹਨ।