
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਇੱਕ ਵਾਰ ਫਿਰ ਤੋਂ ਗਊ ਰੱਖਿਆ ਦੇ ਨਾਮ 'ਤੇ ਭੀੜ ਨੇ ਮੌਤ ਦੇ ਖੂਨੀ ਖੇਲ ਨੂੰ ਅੰਜਾਮ ਦਿੱਤਾ ਹੈ
ਜੈਪੁਰ, ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਇੱਕ ਵਾਰ ਫਿਰ ਤੋਂ ਗਊ ਰੱਖਿਆ ਦੇ ਨਾਮ 'ਤੇ ਭੀੜ ਨੇ ਮੌਤ ਦੇ ਖੂਨੀ ਖੇਲ ਨੂੰ ਅੰਜਾਮ ਦਿੱਤਾ ਹੈ। ਦੇਸ਼ ਦੇ ਹੋਰ ਕਈ ਇਲਾਕਿਆਂ ਵਿਚ ਭੀੜ ਵੱਲੋਂ ਕੁੱਟਮਾਰ ਦੀਆਂ ਵਾਰਦਾਤਾਂ ਵਿਚ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਵਿਚ ਗਊ-ਤਸਕਰੀ ਦੇ ਸ਼ੱਕ ਵਿਚ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਗਈ।
Doubt of cow smugglingਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਨਾਮ ਅਕਬਰ ਸੀ। ਅਸਲ ਵਿਚ, ਅਕਬਰ ਅਤੇ ਅਸਲਮ ਗਾਂ ਲੈ ਕੇ ਜਾ ਰਹੇ ਸਨ, ਉਸ ਸਮੇਂ ਭੀੜ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ, ਜਿਸ ਵਿਚ ਅਕਬਰ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਕਬਰ ਦਾ ਸਾਥੀ ਅਸਲਮ ਕਿਸੇ ਤਰ੍ਹਾਂ ਭੀੜ ਤੋਂ ਬਚਕੇ ਭੱਜਣ ਵਿਚ ਕਾਮਯਾਬ ਰਿਹਾ।
Doubt of cow smugglingਉਹ ਦੋਵੇਂ ਹਰਿਆਣੇ ਦੇ ਮੇਵ ਮੁਸਲਮਾਨ ਦੱਸੇ ਜਾ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਹਾਦਸਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਰਾਜਸਥਾਨ ਸਰਕਾਰ ਕਹਿ ਰਹੀ ਹੈ ਕਿ ਮਾਬ ਲਿੰਚਿੰਗ ਲਈ ਅਲੱਗ ਤੋਂ ਸਾਨੂੰ ਕਿਸੇ ਕਨੂੰਨ ਦੀ ਜ਼ਰੂਰਤ ਨਹੀਂ ਹੈ। ਅਲਵਰ ਦੇ ਏਐਸਪੀ ਅਨਿਲ ਬੈਜਲ ਨੇ ਕਿਹਾ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਉਹ ਵਿਅਕਤੀ ਗਊ ਤਸਕਰ ਸਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਕਰਨ ਦੀ ਕੋਸ਼ਿਸ਼ ਰਹੀ ਹੈ ਅਤੇ ਛੇਤੀ ਹੀ ਉਨ੍ਹਾਂ ਦੀ ਗਿਰਫਤਾਰੀ ਹੋਵੇਗੀ।
Doubt of cow smugglingਗਊ ਰੱਖਿਆ ਦੇ ਨਾਮ 'ਤੇ ਮੌਤ ਦਾ ਮਾਮਲਾ ਸੁਪਰੀਮ ਕੋਰਟ ਦੇ ਆਦੇਸ਼ ਤੋਂ ਚਾਰ ਦਿਨ ਬਾਅਦ ਹੀ ਆਇਆ ਹੈ, ਜਦੋਂ ਕਿ ਸੁਪਰੀਮ ਕੋਰਟ ਨੇ ਚਾਰ ਹਫਤੇ ਵਿਚ ਕੇਂਦਰ ਅਤੇ ਰਾਜਾਂ ਨੂੰ ਆਦੇਸ਼ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਸੁਪਰੀਮ ਕੋਰਟ ਨੇ ਕਿਹਾ ਕੋਈ ਨਾਗਰਿਕ ਆਪਣੇ ਹੱਥ ਵਿਚ ਕਨੂੰਨ ਨਹੀਂ ਲੈ ਸਕਦਾ। ਇਹ ਰਾਜ ਸਰਕਾਰਾਂ ਦਾ ਫਰਜ਼ ਹੈ ਕਿ ਉਹ ਕਨੂੰਨ ਨਿਯਮਾਂ ਨੂੰ ਬਣਾਈ ਰੱਖਣ। ਕੋਰਟ ਨੇ ਕਿਹਾ ਕਿ ਸੰਸਦ ਇਸ ਦੇ ਲਈ ਕਨੂੰਨ ਬਣਾਏ, ਜਿਸ ਵਿਚ ਭੀੜ ਵੱਲੋਂ ਹੋਏ ਸ਼ਿਕਾਰ ਲੋਕਾਂ ਲਈ ਸਜ਼ਾ ਤੈਅ ਕੀਤੀ ਜਾਵੇ।
Doubt of cow smugglingਗਊ ਰੱਖਿਆ ਦੇ ਨਾਮ 'ਤੇ ਮੌਤ ਦੇ ਮਾਮਲੇ ਵਿਚ ਸੁਣਵਾਈ ਦੇ ਦੌਰਾਨ CJI ਦੀਪਕ ਮਿਸ਼ਰਾ ਨੇ ਕਿਹਾ ਸੀ ਕਿ 'ਮਾਬ ਲਿੰਚਿੰਗ' ਵਰਗੀ ਹਿੰਸਾ ਦੀਆਂ ਵਾਰਦਾਤਾਂ ਨਹੀਂ ਹੋਣੀਆਂ ਚਾਹੀਦੀਆਂ ਹਨ ਚਾਹੇ ਕਨੂੰਨ ਹੋਵੇ ਜਾਂ ਨਾ। ਕੋਈ ਵੀ ਇਨਸਾਨ ਕਨੂੰਨ ਨੂੰ ਆਪਣੇ ਹਥ ਵਿੱਚ ਨਹੀਂ ਲੈ ਸਕਦਾ। ਇਹ ਸੂਬਿਆਂ ਦਾ ਫਰਜ਼ ਹੈ ਕਿ ਉਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾ ਹੋਣ ਦੇਣ। ਦੱਸ ਦਈਏ ਕਿ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਹੀ ਸਾਲ ਪਹਿਲਾਂ ਕਥਿਤ ਤੌਰ 'ਤੇ ਗਊ ਰੱਖਿਅਕਾਂ ਦੇ ਹੱਥੋਂ ਇਕ ਵਿਅਕਤੀ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ।
Doubt of cow smugglingਮ੍ਰਿਤਕ ਦੀ ਪਛਾਣ ਪਹਿਲੂ ਖਾਨ ਵੱਜੋਂ ਹੋਈ ਸੀ। ਪਿਛਲੇ ਸਾਲ ਇੱਕ ਅਪ੍ਰੈਲ ਨੂੰ ਪਹਿਲੂ ਖਾਨ ਮਵੇਸ਼ੀਆਂ ਨੂੰ ਲੈ ਕੇ ਜਾ ਰਿਹਾ ਸੀ। ਜਦੋਂ ਸ਼ੱਕੀ ਗਊ ਰੱਖਿਅਕਾਂ ਨੇ ਉਸ ਦੀ ਬੁਰੀ ਤਰਾਂ ਮਾਰ ਕੁਟਾਈ ਕੀਤੀ। ਦੱਸ ਦਈਏ ਕਿ ਦੋ ਦਿਨ ਬਾਅਦ ਹਸਪਤਾਲ ਵਿਚ ਇਲਾਜ ਦੇ ਦੌਰਾਨ ਪਹਿਲੂ ਦੀ ਮੌਤ ਹੋ ਗਈ।