
ਨੈਸ਼ਨਲ ਹੈਰਲਡ ਮਾਮਲੇ 'ਚ ਮੁਲਜ਼ਮ ਵਜੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਅਤੇ ਹੋਰਾਂ ਵਿਰੁਧ ਦਾਇਰ ਅਪਣੀ ਅਪੀਲ 'ਚ...........
ਨਵੀਂ ਦਿੱਲੀ : ਨੈਸ਼ਨਲ ਹੈਰਲਡ ਮਾਮਲੇ 'ਚ ਮੁਲਜ਼ਮ ਵਜੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਅਤੇ ਹੋਰਾਂ ਵਿਰੁਧ ਦਾਇਰ ਅਪਣੀ ਅਪੀਲ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਸੁਬਰਾਮਨੀਅਮ ਸਵਾਮੀ ਨੇ ਅੱਜ ਦਿੱਲੀ ਦੀ ਇਕ ਅਦਾਲਤ 'ਚ ਬਿਆਨ ਦਰਜ ਕਰਵਾਏ। ਵਧੀਕ ਮੈਟਰੋਪਾਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਸਵਾਮੀ ਦੇ ਬਿਆਨ ਦਾ ਕੁੱਝ ਹਿੱਸਾ ਦਰਜ ਕੀਤਾ ਅਤੇ ਮਾਮਲੇ 'ਚ ਸੁਣਵਾਈ ਲਈ 25 ਅਗੱਸਤ ਨੂੰ ਅਗਲੀ ਮਿਤੀ ਮਕੁੱਰਰ ਕੀਤੀ।
ਉਸ ਦਿਨ ਅਦਾਲਤ 'ਚ ਬਚੇ ਹੋਏ ਬਿਆਨ ਕਰਜ ਕੀਤੇ ਜਾਣਗੇ। ਭਾਜਪਾ ਆਗੂ ਨੇ ਇਕ ਨਿਜੀ ਅਪਰਾਧਕ ਸ਼ਿਕਾਇਤ 'ਚ ਗਾਂਧੀ ਅਤੇ ਹੋਰਾਂ 'ਤੇ ਧੋਖਾਧੜੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ 'ਯੰਗ ਇੰਡੀਆ ਪ੍ਰਾਈਵੇਟ ਲਿਮਟਡ' ਜ਼ਰੀਏ ਸਿਰਫ਼ 50 ਲੱਖ ਰੁਪਏ ਦੀ ਰਕਮ ਦੇ ਕੇ ਐਸੋਸੀਏਟ ਜਨਰਲਸ ਤੋਂ ਕਾਂਗਰਸ ਵਲੋਂ ਵਸੂਲੀ ਜਾਣ ਵਾਲੀ 90.25 ਕਰੋੜ ਦੀ ਰਕਮ ਦਾ ਅਧਿਕਾਰ ਹਾਸਲ ਕਰ ਲਿਆ। (ਪੀਟੀਆਈ)