
ਹਾਰ-ਜਿੱਤ ਤਾਂ ਪਾਰਟੀ ਦਾ ਹਿੱਸਾ ਹੈ ਲੜਾਈ ਜਾਰੀ ਰੱਖੋ- ਸ਼ੀਲਾ ਦਿਕਸ਼ਿਤ
ਨਵੀਂ ਦਿੱਲੀ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦੀ 81 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸੀ ਅਤੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਸੀ। ਉਹਨਾਂ ਦੀ ਮੌਤ ਦੀ ਖ਼ਬਰ 'ਤੇ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਅਤੇ ਨਾ ਹੀ ਕਿਸੇ ਨੂੰ ਲੱਗਾ ਕਿ ਉਹਨਾਂ ਦੀ ਸਿਹਤ ਐਨੀ ਖ਼ਰਾਬ ਹੈ ਕਿਉਂਕਿ ਰਾਜਨੀਤੀ ਨੂੰ ਲੈ ਕੇ ਉਹਨਾਂ ਦੇ ਬਿਆਨ ਲਗਾਤਾਰ ਆਉਂਦੇ ਰਹਿੰਦੇ ਸਨ।
Rahul Gandhi
ਕਾਂਗਰਸ ਅਤੇ ਦਿੱਲੀ ਨੂੰ ਲੈ ਕੇ ਉਹ ਬਹੁਤ ਉਦਾਸ ਸੀ। ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਜਦੋਂ ਰਾਹੁਲ ਗਾਂਧੀ ਨੇ ਆਪਣੇ ਆਪ ਨੂੰ ਘਰ ਵਿਚ ਕੈਦ ਕਰ ਲਿਆ ਸੀ ਤਾਂ ਸ਼ੀਲਾ ਦਿਕਸ਼ਿਤ ਉਹਨਾਂ ਨੂੰ ਮਿਲਣ ਗਏ ਪਰ ਰਾਹੁਲ ਗਾਂਧੀ ਪਾਰਟੀ ਦੇ ਕਿਸੇ ਵੀ ਨੇਤਾ ਨੂੰ ਨਹੀਂ ਮਿਲਣਾ ਚਾਹੁੰਦੇ ਸਨ। ਉਸ ਤੋਂ ਬਾਅਦ ਸ਼ੀਲਾ ਦਿਕਸ਼ਿਤ ਨੇ ਆਪਣਾ ਸੰਦੇਸ਼ ਰਾਹੁਲ ਗਾਂਧੀ ਨੂੰ ਭਿਜਵਾਇਆ। ਸੰਦੇਸ਼ ਵਿਚ ਲਿਖਿਆ ਸੀ ਕਿ ਰਾਹੁਲ ਗਾਂਧੀ ਆਪਣੇ ਪਦ ਤੋਂ ਅਸਤੀਫ਼ਾ ਨਾ ਦੇਣ ਉਹ ਆਪਣੇ ਇਸ ਪਦ 'ਤੇ ਕਾਇਮ ਰਹਿਣ।
Sheila Dikshit
ਇਸ ਤੋਂ ਪਹਿਲਾ ਸ਼ੀਲਾ ਦਿਕਸ਼ਿਤ ਨੇ ਇਹ ਵੀ ਕਿਹਾ ਕਿ ਪਾਰਟੀ ਨੂੰ ਰਾਹੁਲ ਗਾਂਧੀ ਦਾ ਅਸਤੀਫ਼ਾ ਸਵੀਕਾਰ ਨਹੀਂ ਕਰਨਾ ਚਾਹੀਦਾ, ਹਾਰ ਜਿੱਤ ਤਾਂ ਪਾਰਟੀ ਦਾ ਹਿੱਸਾ ਹੁੰਦੀ ਹੈ। ਉਹਨਾਂ ਕਿਹਾ ਕਿ ਹਾਰ ਤੋਂ ਬਾਅਦ ਵੀ ਆਪਣੀ ਲੜਾਈ ਜਾਰੀ ਰੱਖੋ ਅਸੀਂ ਇੰਦਰਾ ਗਾਂਧੀ ਦੇ ਸਮੇਂ ਵੀ ਹਾਰੇ ਸੀ। ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੇ 18 ਜੂਨ ਨੂੰ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੂੰ ਪੱਤਰ ਲਿਖ ਕੇ ਇਲਾਕੇ ਵਿਚ ਵਧਦੇ ਹੋਏ ਅਪਰਾਧ ਬਾਰੇ ਚਿੰਤਾ ਜਾਹਰ ਕੀਤੀ ਸੀ।
Anil Baijal
ਪੱਤਰ ਵਿਚ ਦਿਕਸ਼ਿਤ ਨੇ ਬੈਜਲ ਦਾ ਧਿਆਨ ਦਿੱਲੀ ਵਿਚ ਵਧ ਰਹੇ ਅਪਰਾਧ ਦੀਆਂ ਘਟਨਾਵਾਂ ਅਤੇ ਦਿੱਲੀ ਪੁਲਿਸ ਨੂੰ ਇਹਨਾਂ ਘਟਨਾਵਾਂ ਨੂੰ ਲੈ ਕੇ ਚੌਕਸ ਰਹਿਣ ਲਈ ਉਹਨਾਂ ਨੂੰ ਅਪੀਲ ਕਰਨ ਦੀ ਬੇਨਤੀ ਕੀਤੀ ਸੀ। 12 ਜੂਨ ਨੂੰ ਸ਼ੀਲਾ ਦਿਕਸ਼ਿਤ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਅਗਲੇ 6 ਮਹੀਨਿਆਂ ਤੱਕ ਦਿੱਲੀ ਦੇ ਬਿਜਲੀ ਖਪਤਕਾਰਾਂ ਤੋਂ ਬਿਜਲੀ ਬਿੱਲ ਨਾ ਲਵੇ। ਸ਼ੀਲਾ ਦਿਕਸ਼ਿਤ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਗੈਰਕਾਨੂੰਨੀ ਢੰਗ ਨਾਲ ਦਿੱਲੀ ਦੇ ਲੋਕਾਂ ਤੋਂ ਪੈਸ਼ਨ ਫੰਡ ਦੇ ਨਾਮ 'ਤੇ 7401 ਕਰੋੜ ਰੁਪਏ ਵਸੂਲੇ ਹਨ ਅਤੇ ਬਿਜਲੀ ਵੰਡ ਕੰਪਨੀਆਂ ਨੂੰ ਲਾਭ ਪਹੁੰਚਾਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ