
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਝਾਰਖੰਡ- ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿਚ ਸਥਿਤ ਸਿਸਈ ਥਾਣਾ ਖੇਤਰ ਦੇ ਨਗਰ ਸਿਸਕਾਰੀ ਪਿੰਡ ਵਿਚ 4 ਲੋਕਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਲੋਕਾਂ ਵਿਚ ਦੋ ਔਰਤਾਂ ਅਤੇ ਦੋ ਆਦਮੀ ਸਨ। ਸਾਰਿਆਂ ਨੂੰ ਘਰਾਂ ਤੋਂ ਕੱਢ ਕੇ ਪਿੰਡ ਦੇ ਅਖਾੜੇ ਵਿਚ ਲਿਆ ਕੇ ਡੰਡਿਆਂ ਨਾਲ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੀ ਉਮਰ 60 ਦੇ ਕਰੀਬ ਦੱਸੀ ਜਾ ਰਹੀ ਹੈ।
Mob lynching
ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐਮਪੀ ਅੰਜਨੀ ਕੁਮਾਰ ਝਾਅ, ਬਸੀਆਂ ਐਸਡੀਪੀਓ ਦੀਪਕ ਕੁਮਾਰ ਅਤੇ ਹੋਰ ਪੁਲਿਸ ਘਟਨਾ ਸਥਾਨ ਤੇ ਤੁਰੰਤ ਪਹੁੰਚ ਗਈ। ਸੂਤਰਾਂ ਮੁਤਾਬਿਕ ਅੱਜ ਸਵੇਰੇ ਕਰੀਬ 3 ਵਜੇ ਭੋਰ ਵਿਚ 8 ਤੋਂ 10 ਅਣਪਛਾਤੇ ਲੋਕਾਂ ਨੇ ਅਗਨੀ ਦੇਵੀ ਦੇ ਘਰ ਪਹੁੰਚ ਕੇ ਦਰਵਾਜਾ ਖੜਕਾਇਆ ਅਤੇ ਉਹਨਾਂ ਨੂੰ ਬਾਹਰ ਆਉਣ ਲਈ ਕਿਹਾ,
Mob lynchingਬਾਹਰ ਆਉਂਦੇ ਹੀ ਲੋਕਾਂ ਨੇ ਉਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪਿੰਡ ਦੀ ਸੁੰਨੀ ਜਗ੍ਹਾਂ ਤੇ ਲੈ ਗਏ ਅਤੇ ਉਕਤ ਜਗ੍ਹਾਂ ਤੇ ਅਣਪਛਾਤਿਆਂ ਨੇ ਉਹਨਾਂ ਦੀ ਕੁੱਟ-ਕੁੱਟ ਕੇ ਹੱਤਿਆਂ ਕਰ ਦਿੱਤੀ। ਸੂਤਰਾਂ ਜੇ ਮੁਤਾਬਿਕ ਚਾਰੇ ਮ੍ਰਿਤਕ ਝਾੜ-ਫੂਕ ਦਾ ਕੰਮ ਕਰਦੇ ਸਨ ਅਤੇ ਚਾਰਾਂ ਦੀ ਤੰਤਰ-ਮੰਤਰ ਕਰਨ ਦੇ ਸ਼ੱਕ ਵਿਚ ਕੁੱਟ ਮਾਰ ਕੀਤੀ ਗਈ। ਫਿਲਹਾਲ ਇਸ ਘਟਨਾ ਵਿਚ ਕਿਹੜੇ ਲੋਕ ਸ਼ਾਮਲ ਹਨ ਇਹ ਸਪੱਸ਼ਟ ਨਹੀਂ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ