10 ਦੇਸ਼ ਹਨ ਸਾਫਟਵੇਅਰ ਬਣਾਉਣ ਵਾਲੀ ਕੰਪਨੀ ਦੇ ਗਾਹਕ, ਜਾਣੋ ਕਿਵੇਂ ਕੰਮ ਕਰਦਾ ਹੈ ਪੇਗਾਸਸ ਸਾਫਟਵੇਅਰ?
Published : Jul 21, 2021, 12:43 pm IST
Updated : Jul 21, 2021, 12:47 pm IST
SHARE ARTICLE
How Pegasus works to infiltrate your phone
How Pegasus works to infiltrate your phone

ਐਨਐਸਓ ਦੇ ਸਾਫਟਵੇਅਰ ਦੀ ਵਰਤੋਂ ਨਾਲ ਕਈ ਪੱਤਰਕਾਰਾਂ, ਸਮਾਜਿਕ ਕਾਰਕੁੰਨਾਂ, ਨੇਤਾਵਾਂ, ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਜਾਸੂਸੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ: ਦੁਨੀਆਂ ਭਰ ਵਿਚ ਪੇਗਾਸਸ ਸਪਾਈਵੇਅਰ ਇਕ ਵਾਰ ਫਿਰ ਚਰਚਾ ਵਿਚ ਹੈ। ਇਜ਼ਾਰਾਇਲ ਦੀ ਕੰਪਨੀ ਐਨਐਸਓ ਗਰੁੱਪ ਦੇ ਸਾਫਟਵੇਅਰ ਦੀ ਵਰਤੋਂ ਨਾਲ ਕਈ ਪੱਤਰਕਾਰਾਂ, ਸਮਾਜਿਕ ਕਾਰਕੁੰਨਾਂ, ਨੇਤਾਵਾਂ, ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੀ ਜਾਸੂਸੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।ਇਹ ਮਾਮਲਾ ਦੇਸ਼ ਵਿਚ ਕਾਫੀ ਗਰਮਾਇਆ ਹੋਇਆ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੇਗਾਸਸ ਸਪਾਇਵੇਅਰ ਜ਼ਰੀਏ ਦੁਨੀਆਂ ਭਰ ਦੇ ਕਰੀਬ 50 ਹਜ਼ਾਰ ਲੋਕਾਂ ਦੇ ਫੋਨ ਟੈਪ ਕੀਤੇ ਗਏ ਹਨ। ਇਸ ਸੂਚੀ ਵਿਚ ਭਾਰਤ ਦੇ 300 ਲੋਕਾਂ ਦੇ ਨਾਂਅ ਸ਼ਾਮਲ ਹਨ।

Pegasus casePegasus case

50 ਹਜ਼ਾਰ ਨੰਬਰਾਂ ਦੇ ਇਕ ਵੱਡੇ ਡੇਟਾਬੇਸ ਲੀਕ ਦੀ ਪੜਤਾਲ ਦ ਗਾਰਡੀਅਨ, ਵਾਸ਼ਿੰਗਟਨ ਪੋਸਟ, ਦ ਵਾਇਰ, ਫਰੰਟਲਾਈਨ, ਰੇਡੀਓ ਫਰਾਂਸ ਆਦਿ 16 ਮੀਡੀਆ ਅਦਾਰਿਆਂ ਦੇ ਪੱਤਰਕਾਰਾਂ ਨੇ ਕੀਤੀ ਹੈ। ਪੇਗਾਸਸ ਬਣਾਉਣ ਵਾਲੀ ਕੰਪਨੀ ਐਨਐਸਓ ਗਰੁੱਪ ਦਾ ਕਹਿਣਾ ਹੈ ਕਿ ਉਹ ਕਿਸੇ ਨਿੱਜੀ ਕੰਪਨੀ ਨੂੰ ਇਹ ਸਾਫਟਵੇਅਰ ਨਹੀਂ ਵੇਚਦੀ ਬਲਕਿ ਇਸ ਨੂੰ ਸਿਰਫ ਸਰਕਾਰਾਂ ਨੂੰ ਹੀ ਸਪਲਾਈ ਕੀਤਾ ਜਾਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਾਫਟਵੇਅਰ ਅਪਰਾਧੀਆਂ ਅਤੇ ਅਤਿਵਾਦੀਆਂ ਨੂੰ ਟਰੈਕ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ।

Pegasus spywarePegasus spyware

ਇਸ ਪੜਤਾਲ ਨੂੰ ‘ਪੇਗਾਸਸ ਪ੍ਰਾਜੈਕਟ’ ਨਾਮ ਦਿੱਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 50 ਹਜ਼ਾਰ ਨੰਬਰ ਐਨਐਸਓ ਕੰਪਨੀ ਦੇ ਕਲਾਇੰਸ (ਕਈ ਦੇਸ਼ਾਂ ਦੀਆਂ ਸਰਕਾਰਾਂ) ਨੇ ਪੇਗਾਸਸ ਸਿਸਟਮ ਨੂੰ ਉਪਲਬਧ ਕਰਵਾਏ ਹਨ। ਇਹ ਡੇਟਾਬੇਸ ਸਾਲ 2016 ਤੋਂ ਲੈ ਕੇ ਹੁਣ ਤੱਕ ਦਾ ਦੱਸਿਆ ਜਾ ਰਿਹਾ ਹੈ।
ਕੋਈ ਉਪਕਰਨ ਪੇਗਾਸਸ ਦਾ ਸ਼ਿਕਾਰ ਹੋਇਆ ਹੈ ਜਾਂ ਨਹੀਂ, ਇਸ ਦਾ ਪਤਾ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ।

HackerHacker

ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਐਮਨੇਸਟੀ ਇੰਟਰਨੈਸ਼ਨਲ ਦੀ ਟੈਕ ਲੈਬ ਨੇ 67 ਉਪਕਰਨਾਂ ਦੀ ਫੋਰੈਂਸਿਕ ਜਾਂਚ ਕੀਤੀ ਹੈ ਅਤੇ ਪਾਇਆ ਕਿ 37 ਫੋਨ ਪੇਗਾਸਸ ਦਾ ਸ਼ਿਕਾਰ ਹੋਏ ਹਨ, ਇਹਨਾਂ ਵਿਚੋਂ 10 ਭਾਰਤ ਦੇ ਸਨ। ਫਾਰਬਿਡਨ ਸਟੋਰੀਜ਼ ਦੇ ਸੰਸਥਾਪਕ ਲਾਰੇਂ ਰਿਚਰਡ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ, ‘ਦੁਨੀਆਂ ਭਰ ਦੇ ਸੈਂਕੜੇ ਪੱਤਰਕਾਰਾਂ ਤੇ ਮਨੁੱਖੀ ਅਧਿਕਾਰ ਸਮਰਥਕ ਇਸ ਨਿਗਰਾਨੀ ਦੇ ਸ਼ਿਕਾਰ ਹਨ, ਇਹ ਦਰਸਾਉਂਦਾ ਹੈ ਕਿ ਦੁਨੀਆਂ ਭਰ ਵਿਚ ਲੋਕਤੰਤਰ ’ਤੇ ਹਮਲਾ ਹੋ ਰਿਹਾ ਹੈ’। ਉਹਨਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿਚ ਹੈਰਾਨੀਜਨਕ ਰਿਪੋਰਟਾਂ ਅਤੇ ਕਈ ਤਰ੍ਹਾਂ ਦੇ ਲੋਕਾਂ ਦੇ ਨਾਂਅ ਸਾਹਮਣੇ ਆਉਣਗੇ।

NSO GroupNSO Group

ਇਹ 10 ਦੇਸ਼ ਹਨ ਐਨਐਸਓ ਦੇ ਗਾਹਕ

ਪੇਗਾਸਸ ਪ੍ਰਾਜੈਕਟ ਵਿਚ ਕਥਿਤ ਤੌਰ ’ਤੇ 11571 ਨੰਬਰ ਕਿਸ ਦੇ ਹਨ, ਇਸ ਦੀ ਜਾਂਚ ਕੀਤੀ ਗਈ ਹੈ। ਦਾਅਵੇ ਅਨੁਸਾਰ ਜਾਂਚ ਵਿਚ ਸਾਹਮਣੇ ਆਇਆ ਕਿ 10 ਦੇਸ਼ ਐਨਐਸਓ ਦੇ ਗਾਹਕ ਹਨ ਜੋ ਸਿਸਟਮ ਵਿਚ ਇਹ ਨੰਬਰ ਪਾ ਰਹੇ ਹਨ। ਇਹਨਾਂ ਦੇਸ਼ਾਂ ਦੇ ਨਾਂਅ ਹਨ- ਭਾਰਤ, ਅਜ਼ਰਬੈਜਾਨ, ਬਹਿਰੀਨ, ਕਜ਼ਾਕਿਸਤਾਨ, ਮੈਕਸੀਕੋ, ਮੋਰੱਕੋ, ਰਵਾਂਡਾ, ਸਾਊਦੀ ਅਰਬ, ਹੰਗਰੀ, ਯੂਏਈ। 

ਪੇਗਾਸਸ ਪ੍ਰਾਜੈਕਟ ਦੀਆਂ ਹੁਣ ਤੱਕ ਦੋ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਇਸ ਸੂਚੀ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਚੋਣ ਕਮਿਸ਼ਨ ਦੇ ਸਾਬਕਾ ਮੈਂਬਰ ਅਸ਼ੋਕ ਲਵਾਸਾ, ਵਾਇਰਲੌਜਿਸਟ ਗਗਨਦੀਪ ਕੰਗ, ਕੇਂਦਰ ਸਰਕਾਰ ਵਿਚ ਨਵੇਂ ਦੂਰ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਮੰਤਰੀ ਪ੍ਰਹਿਲਾਸ ਸਿੰਘ ਪਟੇਲ ਸਮੇਤ ਕਸ਼ਮੀਰ ਅਗਲਵਾਦੀ ਨੇਤਾ ਅਤੇ ਸਿੱਖ ਕਾਰਕੁੰਨਾਂ ਦੇ ਨੰਬਰ ਹਨ। ਇਸ ਤੋਂ ਇਲਾਵਾ ਭਾਰਤੀ ਪੱਤਰਾਕਾਰਾਂ ਦੇ ਨੰਬਰ ਵੀ ਕਥਿਤ ਐਨਐਸਓ ਦੀ ਲੀਕ ਲਿਸਟ ਵਿਚ ਸ਼ਾਮਲ ਹਨ।

HackingHacking

ਐਨਐਸਓ ਨੇ ਕੀ ਕਿਹਾ?

ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇਕ ਬਿਆਨ ਵਿਚ ਐਨਐਸਓ ਸਮੂਹ ਦੇ ਸਹਿ-ਸੰਸਥਾਪਕ ਸ਼ੈਲਵੀ ਉਲਿਓ ਨੇ ਪੇਗਾਸਸ ਦੀ ਵਰਤੋਂ ਜ਼ਰੀਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ ਕਰਵਾਉਣ ਦਾ ਦਾਅਵਾ ਕੀਤਾ ਹੈ। ਪਰ ਉਹਨਾਂ ਕਿਹਾ ਕਿ ਹਜ਼ਾਰਾਂ ਨੰਬਰਾਂ ਵਾਲੀ ਲੀਕ ਹੋਈ ਲਿਸਟ ਦਾ ਐਨਐਸਓ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਦਕਿ ਜਾਂਚ ਵਿਚ ਮਾਹਰਾਂ ਨੇ ਸਾਫ ਕਿਹਾ ਹੈ ਕਿ ਇਹ ਨੰਬਰ ਐਨਐਸਓ ਦੇ ਗਾਹਕ ਦੇਸ਼ਾਂ ਤੋਂ ਹਨ।

ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਐਨਐਸਓ ਨੇ ਜਾਂਚ ਵਿਚ ਕੀਤੇ ਦਾਅਵਿਆਂ ਨੂੰ ‘ਝੂਠਾ ਅਤੇ ਬੇਬੁਨਿਆਦ’ ਕਰਾਰ ਦਿੱਤਾ ਸੀ ਪਰ ਇਹ ਵੀ ਕਿਹਾ ਸੀ ਕਿ ਉਹ “ਪੇਗਾਸਸ ਨਾਲ ਜੁੜੇ ਸਾਰੇ ਭਰੋਸੇਯੋਗ ਦਾਅਵਿਆਂ ਦੀ ਪੜਤਾਲ ਕਰੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ”। ਐਨਐਸਓ ਦਾ ਦਾਅਵਾ ਹੈ ਕਿ ਉਸ ਨੇ ਪਿਛਲੇ 12 ਮਹੀਨਿਆਂ ਵਿਚ ਦੋ ਗਾਹਕਾਂ ਨੂੰ ਦਿੱਤਾ ਸਾਫਟਵੇਅਰ ਸਿਸਟਮ ਬੰਦ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੇ ਸਾਫਟਵੇਅਰ 40 ਦੇਸ਼ਾਂ ਦੀਆਂ ਫੌਜਾਂ, ਕਾਨੂੰਨ ਵਿਵਸਥਾ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਖੁਫੀਆ ਏਜੰਸੀਆਂ ਨੂੰ ਵੇਚਦੀ ਹੈ।

Ravishankar Parsad BJPRavishankar Parsad 

ਪੇਗਾਸਸ ਪ੍ਰਾਜੈਕਟ ਦੀ ਪਹਿਲੀ ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੰਸਦ ਵਿਚ ਭਾਰੀ ਹੰਗਾਮਾ ਹੋਇਆ। ਇਸ ਮੁੱਦੇ ’ਤੇ ਕੇਂਦਰ ਸਰਕਾਰ ਦੇ ਸਾਬਕਾ ਆਈਟੀ ਮੰਤਰੀ ਅਤੇ ਭਾਜਪਾ ਦੇ ਬੁਲਾਰੇ ਰਵਿਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਕੀਤੀ। ਉਹਨਾਂ ਨੇ ਵੀ ਰਿਪੋਰਟ ’ਤੇ ਸਵਾਲ ਚੁੱਕੇ। ਉਹਨਾਂ ਨੇ ਰਿਪੋਰਟ ਨੂੰ ਐਮਨੇਸਟੀ ਆਦਿ ਸੰਸਥਾਵਾਂ ਦਾ ਭਾਰਤ ਵਿਰੋਧੀ ਏਜੰਡਾ ਦੱਸਿਆ ਹੈ। ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਸ਼ਾਮ ਇਕ ਬਿਆਨ ਜਾਰੀ ਕਰਕੇ ਆਰੋਪਾਂ ਨੂੰ ‘ਸਾਜ਼ਿਸ਼’ ਅਤੇ ਕਿਹਾ ਕਿ "ਰੁਕਾਵਟੀ ਤਾਕਤਾਂ ਆਪਣੀਆਂ ਸਾਜਿਸ਼ਾਂ ਨਾਲ ਭਾਰਤ ਦੇ ਵਿਕਾਸ ਨੂੰ ਨਹੀਂ ਰੋਕ ਸਕਣਗੀਆਂ।"

ਕਾਂਗਰਸ ਨੇ ਮੰਗਿਆ ਅਮਿਤ ਸ਼ਾਹ ਦਾ ਅਸਤੀਫਾ

ਰਿਪੋਰਟ ਆਉਣ ਤੋਂ ਬਾਅਦ ਕਾਂਗਰਸ ਨੇ ਇਸ ਮਾਮਲੇ ’ਤੇ ਪ੍ਰੈੱਸ ਕਾਨਫਰੰਸ ਜ਼ਰੀਏ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ ਹੈ।  

Union home minister Amit ShahUnion home minister Amit Shah

ਪੇਗਾਸਸ ਕੀ ਹੈ?

ਪੇਗਾਸਸ ਸਪਾਈਵੇਅਰ ਇਕ ਕੰਪਿਊਟਰ ਪ੍ਰੋਗਰਾਮ ਹੈ ਜਿਸ ਜ਼ਰੀਏ ਕਿਸੇ ਦੇ ਫੋਨ ਨੂੰ ਹੈਕ ਕਰਕੇ ਉਸ ਦੇ ਕੈਮਰਾ, ਮਾਈਕ, ਸਮਗਰੀ ਸਮੇਤ ਹਰੇਕ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।  ਇਸ ਨਾਲ ਫੋਨ ’ਤੇ ਕੀਤੀ ਗਈ ਗੱਲਬਾਤ ਦਾ ਬਿਓਰਾ ਵੀ ਹਾਸਲ ਕੀਤਾ ਜਾ ਸਕਦਾ ਹੈ। ਰਿਪੋਰਟ ਅਨੁਸਾਰ ਪੇਗਾਸਸ ਨਾਲ ਜੁੜੀ ਜਾਣਕਾਰੀ ਪਹਿਲੀ ਵਾਰ ਸਾਲ 2016 ਵਿਚ ਸੰਯੁਕਤ ਅਰਬ ਅਮੀਰਾਤ ਦੇ ਮਨੁੱਖੀ ਅਧਿਕਾਰ ਕਾਰਕੁਨ ਅਹਿਮਦ ਮਨਸੂਰ ਦੀ ਬਦੌਲਤ ਮਿਲੀ ਸੀ।

How Pegasus worksHow Pegasus works

ਕਿਵੇਂ ਕੰਮ ਕਰਦਾ ਹੈ ਪੇਗਾਸਸ?

ਪੇਗਾਸਸ ਜ਼ਰੀਏ ਜਿਸ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਹੈ, ਉਸ ਦੇ ਫੋਨ ’ਤੇ ਐਸਐਮਐਸ, ਵਟਸਐਪ, ਆਈ ਮੈਜੇਸ(ਆਈਫੋਨ ’ਤੇ) ਜਾਂ ਕਿਸੇ ਹੋਰ ਮਾਧਿਅਮ ਜ਼ਰੀਏ ਲਿੰਕ ਭੇਜਿਆ ਜਾਂਦਾ ਹੈ। ਇਸ ਲਿੰਕ ਅਜਿਹੇ ਸੰਦੇਸ਼ ਨਾਲ ਭੇਜਿਆ ਜਾਂਦਾ ਹੈ ਕਿ ਵਿਅਕਤੀ ਉਸ ਉੱਤੇ ਕਲਿੱਕ ਕਰੇ। ਸਿਰਫ ਇਕ ਕਲਿੱਕ ਨਾਲ ਸਪਾਈਵੇਅਰ ਫੋਨ ਵਿਚ ਐਕਟਿਵ ਹੋ ਜਾਂਦਾ ਹੈ। ਇਕ ਵਾਰ ਐਕਟਿਵ ਹੋਣ ਤੋਂ ਬਾਅਦ ਇਹ ਫੋਨ ਦੇ ਐਸਐਮਐਸ, ਈਮੇਲ, ਵਟਸਐਪ ਚੈਟ, ਸੰਪਰਕ ਨੰਬਰ, ਜੀਪੀਐਸ ਡਾਟਾ, ਫੋਟੋ, ਵੀਡੀਓ, ਕੈਲੰਡਰ ਆਦਿ ਹਰ ਚੀਜ਼ ਦੇਖੀ ਜਾ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement