
ਪੀੜਤ ਮਹਿਲਾ ਦੇ ਪਤੀ ਨੇ ਬਿਆਨਿਆ ਦਰਦ
ਇੰਫਾਲ: ਮਣੀਪੁਰ ਵਿਚ ਜਿਨ੍ਹਾਂ ਦੋ ਔਰਤਾਂ ਨੂੰ ਨਗਨ ਹਾਲਤ ਵਿਚ ਘੁਮਾਇਆ ਗਿਆ, ਉਨ੍ਹਾਂ ਵਿਚੋਂ ਇਕ ਦਾ ਪਤੀ ਕਾਰਗਿਲ ਯੁੱਧ ਵਿਚ ਹਿੱਸਾ ਲੈ ਚੁੱਕਿਆ ਸਾਬਕਾ ਫ਼ੌਜੀ ਹੈ। ਉਸ ਨੇ ਅਫਸੋਸ ਪ੍ਰਗਟ ਕੀਤਾ ਕਿ ਉਸ ਨੇ ਦੇਸ਼ ਦੀ ਰੱਖਿਆ ਕੀਤੀ ਪਰ ਅਪਣੀ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ ਬਚਾ ਸਕਿਆ। ਉਸ ਨੇ ਭਾਰਤੀ ਫ਼ੌਜ ਵਿਚ ਅਸਾਮ ਰੈਜੀਮੈਂਟ ’ਚ ਸੂਬੇਦਾਰ ਵਜੋਂ ਸੇਵਾ ਨਿਭਾਈ ਹੈ।
ਇਹ ਵੀ ਪੜ੍ਹੋ: 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਤਹਿਤ ASI ਗ੍ਰਿਫ਼ਤਾਰ, FIR ’ਚੋਂ ਨਾਂਅ ਕੱਢਣ ਲਈ ਮੰਗੇ ਸਨ 2 ਲੱਖ ਰੁਪਏ
ਇਕ ਸਥਾਨਕ ਚੈਨਲ ਨਾਲ ਗੱਲਬਾਤ ਦੌਰਾਨ ਮਹਿਲਾ ਦੇ ਪਤੀ ਨੇ ਕਿਹਾ, “ਮੈਂ ਕਾਰਗਿਲ ਯੁੱਧ ਵਿਚ ਦੇਸ਼ ਲਈ ਲੜਿਆ ਅਤੇ ਸ਼੍ਰੀਲੰਕਾ ਵਿਚ ਇਕ ਭਾਰਤੀ ਸ਼ਾਂਤੀ ਰੱਖਿਅਕ ਬਲ ਵਜੋਂ ਵੀ ਤਾਇਨਾਤ ਰਿਹਾ। ਮੈਂ ਦੇਸ਼ ਦੀ ਰੱਖਿਆ ਕੀਤੀ ਪਰ ਨਿਰਾਸ਼ ਹਾਂ ਕਿ ਅਪਣੀ ਪਤਨੀ ਅਤੇ ਹੋਰ ਪਿੰਡ ਵਾਸੀਆਂ ਦੀ ਰੱਖਿਆ ਨਹੀਂ ਕਰ ਸਕਿਆ”। ਉਨ੍ਹਾਂ ਦਸਿਆ ਕਿ 4 ਮਈ ਦੀ ਸਵੇਰ ਨੂੰ ਭੀੜ ਨੇ ਇਲਾਕੇ ਦੇ ਕਈ ਘਰਾਂ ਨੂੰ ਅੱਗ ਲਗਾ ਦਿਤੀ, ਦੋ ਔਰਤਾਂ ਨੂੰ ਨਗਨ ਹਾਲਤ ਵਿਚ ਪਿੰਡ ਦੀਆਂ ਗਲੀਆਂ ਵਿਚ ਲੋਕਾਂ ਦੇ ਸਾਹਮਣੇ ਘੁੰਮਾਇਆ। ਉਨ੍ਹਾਂ ਕਿਹਾ, “ਪੁਲਿਸ ਮੌਜੂਦ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ। ਮੈਂ ਚਾਹੁੰਦਾ ਹਾਂ ਕਿ ਘਰਾਂ ਨੂੰ ਸਾੜਨ ਵਾਲੇ ਅਤੇ ਔਰਤਾਂ ਦਾ ਅਪਮਾਨ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।"
ਇਹ ਵੀ ਪੜ੍ਹੋ: 6ਵੀਂ ਜਮਾਤ ਦੇ ਵਿਦਿਆਰਥੀ ਨੇ ਚੁੱਕਿਆ ਖੌਫ਼ਨਾਕ ਕਦਮ, ਮਾਰੀ ਭਾਖੜਾ ਨਹਿਰ ‘ਚ ਛਾਲ
ਔਰਤਾਂ ਨੂੰ ਨਗਨ ਹਾਲਤ ਵਿਚ ਘੁਮਾਉਣ ਤੋਂ ਪਹਿਲਾਂ ਕੀਤੀ ਗਈ ਕਈ ਲੋਕਾਂ ਦੀ ਹਤਿਆ : ਐਫ਼.ਆਈ.ਆਰ.
ਮਣੀਪੁਰ ਵਿਚ ਦੋ ਔਰਤਾਂ ਨੂੰ ਨਗਨ ਹਾਲਤ ਵਿਚ ਘੁਮਾਉਣ ਦੇ ਮਾਮਲੇ ਸਬੰਧੀ ਦਰਜ ਐਫ.ਆਈ.ਆਰ. ਵਿਚ ਇਲਜ਼ਾਮ ਲਗਾਇਆ ਗਿਆ ਕਿ ਔਰਤਾਂ ਨੂੰ ਅਗਵਾ ਕਰਨ ਤੋਂ ਪਹਿਲਾਂ, ਹਥਿਆਰਬੰਦ ਵਿਅਕਤੀਆਂ ਦੇ ਇਕ ਸਮੂਹ ਨੇ ਕਾਂਗਪੋਕਪੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਦਾਖਲ ਹੋ ਕੇ, ਘਰਾਂ ਨੂੰ ਲੁੱਟਿਆ ਅਤੇ ਅੱਗ ਲਗਾ ਦਿਤੀ, ਲੋਕਾਂ ਦੀ ਹਤਿਆ ਅਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ।
ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਦੀ ਵੱਡੀ ਸਫਲਤਾ : ਅੰਤਰਰਾਸ਼ਟਰੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ, 30 ਮੁਲਜ਼ਮ ਕੀਤੇ ਕਾਬੂ
ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ 4 ਮਈ ਨੂੰ ਕੁੱਝ ਵਿਅਕਤੀਆਂ ਦੀ ਭੀੜ ਨੂੰ ਅਪਣੀ ਭੈਣ ਨਾਲ ਬਲਾਤਕਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਮਾਰ ਦਿਤਾ ਗਿਆ। ਇਸ ਤੋਂ ਬਾਅਦ ਦੋਵਾਂ ਔਰਤਾਂ ਨੂੰ ਨਗਨ ਹਾਲਤ ਵਿਚ ਘੁਮਾਇਆ ਗਿਆ ਅਤੇ ਦੂਜੇ ਲੋਕਾਂ ਦੇ ਸਾਹਮਣੇ ਜਿਨਸੀ ਸ਼ੋਸ਼ਣ ਕੀਤਾ।ਸੈਕੁਲ ਪੁਲਿਸ ਸਟੇਸ਼ਨ ਵਿਚ ਦਰਜ ਐਫ.ਆਈ.ਆਰ. ਵਿਚ ਦਾਅਵਾ ਕੀਤਾ ਗਿਆ, "ਕਰੀਬ 900-1000 ਲੋਕ ਜ਼ਬਰਦਸਤੀ ਸੈਕੁਲ ਪੁਲਿਸ ਸਟੇਸ਼ਨ ਤੋਂ 68 ਕਿਲੋਮੀਟਰ ਦੱਖਣ ਵਿਚ ਕਾਂਗਪੋਕਪੀ ਜ਼ਿਲ੍ਹੇ ਵਿਚ ਸਾਡੇ ਪਿੰਡ ਵਿਚ ਦਾਖਲ ਹੋਏ, ਜੋ ਆਧੁਨਿਕ ਹਥਿਆਰਾਂ ਜਿਵੇਂ ਕਿ ਏਕੇ ਰਾਈਫਲਾਂ, ਐਸ.ਐਲ.ਆਰ., ਇੰਸਾਸ ਅਤੇ .303 ਰਾਈਫਲਾਂ ਲੈ ਕੇ ਆਏ ਸਨ।"
ਇਹ ਵੀ ਪੜ੍ਹੋ: ਲੁਧਿਆਣਾ 'ਚ ਔਰਤ ਅੱਗ ਨਾਲ ਬੁਰੀ ਤਰ੍ਹਾਂ ਝੁਲਸੀ, ਮਾਪਿਆਂ ਨੇ ਸਹੁਰੇ ਪ੍ਰਵਾਰ 'ਤੇ ਲਗਾਏ ਗੰਭੀਰ ਦੋਸ਼
ਐਫ.ਆਈ.ਆਰ. ਵਿਚ ਦਾਅਵਾ ਕੀਤਾ ਗਿਆ ਹੈ, "ਹਿੰਸਕ ਭੀੜ ਨੇ ਸਾਡੀਆਂ ਚੱਲ ਜਾਇਦਾਦਾਂ ਨੂੰ ਲੁੱਟਣ ਤੋਂ ਬਾਅਦ ਸਾਡੇ ਘਰਾਂ ਵਿਚ ਭੰਨਤੋੜ ਕੀਤੀ ਅਤੇ ਉਨ੍ਹਾਂ ਨੂੰ ਅੱਗ ਲਗਾ ਦਿਤੀ।" ਇਸ ਵਿਚ ਕਿਹਾ ਗਿਆ ਕਿ ਉਨ੍ਹਾਂ ਨੇ ਨਕਦੀ, ਫਰਨੀਚਰ, ਇਲੈਕਟ੍ਰਾਨਿਕ ਸਮਾਨ, ਅਨਾਜ ਅਤੇ ਪਸ਼ੂ ਲੁੱਟ ਲਏ। ਐਫ.ਆਈ.ਆਰ. ਵਿਚ ਦਾਅਵਾ ਕੀਤਾ ਗਿਆ ਹੈ ਕਿ ਪੰਜ ਲੋਕਾਂ ਨੂੰ ਵੀ ਭੀੜ ਨੇ ਚੁੱਕ ਲਿਆ ਸੀ, ਜਿਨ੍ਹਾਂ ਨੂੰ ਪੁਲਿਸ ਵਾਲਿਆਂ ਨੇ ਨੇੜਲੇ ਜੰਗਲ ਵਿਚੋਂ ਬਚਾਇਆ ਸੀ। ਔਰਤਾਂ ਨੂੰ ਨਗਨ ਹਾਲਤ ਵਿਚ ਘੁਮਾਉਣ ਦੇ ਮਾਮਲੇ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ ਦੀ ਵੀਡੀਉ ਗ੍ਰਿਫਤਾਰੀ ਤੋਂ ਇਕ ਦਿਨ ਪਹਿਲਾਂ 19 ਜੁਲਾਈ ਨੂੰ ਸਾਹਮਣੇ ਆਈ ਸੀ। ਇਸ ਘਟਨਾ ਦੇ ਸਬੰਧ ਵਿਚ ਇਕ ਮਹੀਨਾ ਪਹਿਲਾਂ 21 ਜੂਨ ਨੂੰ ਸੈਕੁਲ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ।