
ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਕਿਹਾ ਕਿ ਦੇਸ਼ ਨੂੰ ਬਦਲਾਅ ਦੀ ਜ਼ਰੂਰਤ ਹੈ ਅਤੇ ਇਹ ਤਬਦੀਲੀ ਆਵੇਗੀ..............
ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਕਿਹਾ ਕਿ ਦੇਸ਼ ਨੂੰ ਬਦਲਾਅ ਦੀ ਜ਼ਰੂਰਤ ਹੈ ਅਤੇ ਇਹ ਤਬਦੀਲੀ ਆਵੇਗੀ ਕਿਉਂਕਿ ਉਨ੍ਹਾਂ ਦਾ ਪਰਵਾਰ ਅਤੇ ਰਾਹੁਲ ਗਾਂਧੀ ਇਸ ਲਈ ਸਖ਼ਤ ਮਿਹਨਤ ਕਰ ਰਹੇ ਹਨ। ਵਡਰਾ ਨੇ ਕਿਹਾ ਕਿ ਭਾਰਤ ਵਾਸੀਆਂ ਨੇ ਬਹੁਤ ਕੁੱਝ ਝੱਲਿਆ ਹੈ। ਵਾਡਰਾ ਦੇਸ਼ ਭਰ ਦੀ ਧਾਰਮਕ ਯਾਤਰਾ 'ਤੇ ਹਨ। ਉਨ੍ਹਾਂ ਅੱਜ ਆਂਧਰਾ ਦੇ ਤਿਰੂਪਤੀ ਮੰਦਰ ਵਿਚ ਦਰਸ਼ਨ ਕੀਤੇ। ਵਾਡਰਾ ਨੇ ਕਿਹਾ, 'ਬਦਲਾਅ ਦੀ ਜ਼ਰੂਰਤ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਬਦਲਾਅ ਆਵੇਗਾ। ਮੇਰੇ ਖ਼ਿਆਲ ਵਿਚ ਮੇਰਾ ਪਰਵਾਰ ਬਹੁਤ ਸਖ਼ਤ ਮਿਹਨਤ ਕਰ ਰਿਹਾ ਹੈ, ਰਾਹੁਲ ਸਖ਼ਤ ਮਿਹਨਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਿਅੰਕਾ ਅਤੇ ਮੈਂ ਹਮੇਸ਼ਾ ਰਾਹੁਲ ਦੀ ਸਹਾਇਤਾ ਲਈ ਹਾਂ।' ਵਾਡਰਾ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਲੋਕ ਬਦਲਾਅ ਚਾਹੁੰਦੇ ਹਨ। ਮੈਂ ਵੇਖ ਸਕਦਾ ਹਾਂ ਕਿ ਲੋਕਾਂ ਨੇ ਬਹੁਤ ਸਹਿਣ ਕੀਤਾ ਹੈ। ਸਾਨੂੰ ਸਾਰਿਆਂ ਨੂੰ ਧਰਮ ਨਿਰਪੱਖ ਹੋਣ ਦੀ ਜ਼ਰੂਰਤ ਹੈ ਜੋ ਸਾਡੇ ਦੇਸ਼ ਲਈ ਬਹੁਤ ਅਹਿਮ ਹੈ। ਅਸੀ ਭਾਰਤ ਦੇ ਲੋਕਾਂ ਨਾਲ ਹਾਂ।' ਉਧਰ, ਭਾਜਪਾ ਦੇਬੁਲਾਰੇ ਸੰਬਿਤ ਪਾਤਰਾ ਨੇ ਕਿਹਾ, 'ਤਾਂ ਹੁਣ ਦੇਸ਼ ਨੂੰ ਸ਼ਾਸਨ ਬਾਰੇ ਰਾਬਰਟ ਵਾਡਰਾ ਦਾ ਉਪਦੇਸ਼ ਲੈਣਾ ਹੋਵੇਗਾ। ਗਾਂਧੀ ਪਰਵਾਰ ਵਿਚ ਬੈਚੇਨੀ ਦਾ ਆਲਮ ਹੈ ਕਿਉਂਕਿ ਗਾਂਧੀ ਪਰਵਾਰ ਸੱਤਾ ਵਿਚ ਰਹਿਣ ਦਾ ਆਦੀ ਹੈ।' (ਏਜੰਸੀ)