ਪਤੀ ਹੋਇਆ ਪਰੇਸ਼ਾਨ, ਲੱਡੂ ਬਣਿਆ ਤਲਾਕ ਦਾ ਕਾਰਨ
Published : Aug 21, 2019, 10:21 am IST
Updated : Aug 22, 2019, 1:06 pm IST
SHARE ARTICLE
Woman Fed Husband Laddoos Day And Night
Woman Fed Husband Laddoos Day And Night

ਖਾਣੇ ਵਿਚ ਸਵੇਰੇ-ਸ਼ਾਮ ਪਤਨੀ ਦਿੰਦੀ ਸੀ ਸਿਰਫ਼ ਲੱਡੂ

ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਤਲਾਕ ਮੰਗਣ ਦਾ ਇਕ ਬਹੁਤ ਮਜ਼ੇਦਾਰ ਕੇਸ ਸਾਹਮਣੇ ਆਇਆ ਹੈ। ਮੇਰਠ ਵਿਚ ਇਕ ਪਤੀ ਨੇ ਅਪਣੀ ਪਤਨੀ ਤੋਂ ਇਸ ਲਈ ਤਲਾਕ ਮੰਗਿਆ ਹੈ ਕਿਉਂਕਿ ਉਹ ਹਰ ਸਮੇਂ ਉਸ ਨੂੰ ਲੱਡੂ ਖਵਾਉਂਦੀ ਰਹਿੰਦੀ ਸੀ। ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਕਿਸੇ ਤਾਂਤਰਿਕ ਦੇ ਕਹਿਣ ‘ਤੇ ਅਜਿਹਾ ਕਰ ਰਹੀ ਹੈ। ਪਤੀ ਨੇ ਦੱਸਿਆ ਕਿ ਉਹ ਕੁਝ ਸਮੇਂ ਪਹਿਲਾਂ ਬਿਮਾਰ ਹੋ ਗਿਆ ਸੀ, ਉਸ ਸਮੇਂ ਉਸ ਦੀ ਪਤਨੀ ਕਿਸੇ ਤਾਂਤਰਿਕ ਕੋਲ ਗਈ ਸੀ, ਜਿਸ ਨੇ ਉਸ ਨੂੰ ਪਤੀ ਨੂੰ ਲੱਡੂ ਖਵਾਉਣ ਦੀ ਸਲਾਹ ਦਿੱਤੀ ਸੀ।

LadduLaddu

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਤੀ-ਪਤਨੀ ਨੂੰ ਸਹਿਮਤੀ ਲਈ ਮਸ਼ਵਰਾ ਕੇਂਦਰ ਵਿਚ ਬੁਲਾਇਆ ਗਿਆ। ਇੱਥੇ ਅਧਿਕਾਰੀਆਂ ਨੂੰ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਸਵੇਰੇ ਚਾਰ ਅਤੇ ਸ਼ਾਮ ਨੂੰ ਵੀ ਚਾਰ ਲੱਡੂ ਖਾਣ ਲਈ ਦਿੰਦੀ ਹੈ। ਸਿਰਫ਼ ਇਹੀ ਨਹੀਂ ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਪਤਨੀ ਉਸ ਨੂੰ ਕੁਝ ਹੋਰ ਖਾਣ ਲਈ ਨਹੀਂ ਦਿੰਦੀ ਹੈ।

Divorce Divorce

ਜ਼ਿਕਰਯੋਗ ਹੈ ਕਿ ਉਹਨਾਂ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ। ਮਸ਼ਵਰਾ ਕੇਂਦਰ ਦੇ ਅਧਿਕਾਰੀ ਤਲਾਕ ਲੈਣ ਦੇ ਇਸ ਕਾਰਨ ਨੂੰ ਲੈ ਕੇ ਪਰੇਸ਼ਾਨ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਸ਼ਵਰੇ ਲਈ ਉਹ ਪਤੀ-ਪਤਨੀ ਨੂੰ ਬੁਲਾ ਸਕਦੇ ਹਨ ਪਰ ਉਹ ਔਰਤ ਦੇ ਅੰਧ-ਵਿਸ਼ਵਾਸ ਦਾ ਇਲਾਜ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਔਰਤ ਨੂੰ ਯਕੀਨ ਹੈ ਕਿ ਲੱਡੂ ਉਸ ਦੇ ਪਤੀ ਨੂੰ ਠੀਕ ਕਰ ਦੇਵੇਗਾ ਅਤੇ ਇਸ ਤੋਂ ਇਲਾਵਾ ਉਹ ਕੋਈ ਹੋਰ ਗੱਲ ਮੰਨਣ ਲਈ ਤਿਆਰ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Uttar Pradesh, Meerut

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement