
ਅਬਦੁਲ ਅਤੇ ਫ਼ਾਤਿਮਾ ਦਾ ਵਿਆਹ 2014 ਵਿਚ ਹੋਇਆ ਸੀ
ਨਵੀਂ ਦਿੱਲੀ: ਤਿੰਨ ਤਾਲਕ ਬਿੱਲ ਪਾਸ ਹੋਣ ਤੋਂ ਚਾਰ ਦਿਨ ਬਾਅਦ, ਕੁਸ਼ੀਨਗਰ ਪੁਲਿਸ ਨੇ ਇੱਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ਜਿਸਨੇ ਕਥਿਤ ਤੌਰ 'ਤੇ ਆਪਣੀ ਪਤਨੀ ਨੂੰ ਫੋਨ' ਤੇ ਤਲਾਕ ਦਿੱਤਾ ਸੀ। ਮਹਿਲਾ ਦੇ ਪਿਤਾ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਸ਼ਨੀਵਾਰ ਨੂੰ ਨੇਬੂਆ ਨੌਰੰਗੀਆ ਥਾਣੇ ਵਿਚ ਮਹਿਲਾ ਦੇ ਪਤੀ ਖਿਲਾਫ਼ ਮਾਮਲਾ ਦਰਜ ਕਰ ਲਿਆ।
ਰਿਪੋਰਟਾਂ ਦੇ ਅਨੁਸਾਰ, ਤਿੰਨ ਤਲਾਕ ਬਿੱਲ ਪਾਸ ਹੋਣ ਤੋਂ ਅਗਲੇ ਹੀ ਦਿਨ, ਅਬਦੁੱਲ ਰਹੀਮ ਨੇ ਆਪਣੀ 25 ਸਾਲਾ ਪਤਨੀ ਫ਼ਾਤਿਮਾ ਖਾਤੂਨ ਨੂੰ ਫ਼ੋਨ ਤੇ ਤਿੰਨ ਵਾਰ ਤਲਾਕ ਬੋਲ ਕੇ ਫ਼ੋਨ ਕੱਟ ਦਿੱਤਾ। ਅਬਦੁਲ ਸਾਊਦੀ ਅਰਬ ਵਿਚ ਕੰਮ ਕਰਦਾ ਹੈ। ਅਬਦੁਲ ਅਤੇ ਫ਼ਾਤਿਮਾ ਦਾ ਵਿਆਹ 2014 ਵਿਚ ਹੋਇਆ ਸੀ। ਵਿਆਹ ਤੋਂ ਚਾਰ ਮਹੀਨੇ ਬਾਅਦ ਅਬਦੁਲ ਸਾਊਦੀ ਅਰਬ ਵਿਚ ਨੌਕਰੀ ਲਈ ਚਲਾ ਗਿਆ ਹਾਲਾਂਕਿ ਉਹ ਛੁੱਟੀਆਂ ਵਿਚ ਘਰ ਆਉਂਦਾ ਸੀ।
Triple Talaq on phone
ਫ਼ਾਤਿਮਾ ਦੇ ਨਾਲ ਉਸ ਦਾ ਵਰਤਾਅ ਚੰਗਾ ਨਹੀਂ ਸੀ ਅਤੇ ਅਸ ਦੇ ਪਰਵਾਰ ਵਾਲੇ ਵੀ ਫ਼ਾਤਿਮਾ ਨੂੰ ਤੰਗ ਕਰਦੇ ਸਨ। ਫ਼ਾਤਿਮਾ ਦੇ ਪਿਤਾ ਅਹਿਮਦ ਅਲੀ ਨੇ ਕਿਹਾ ਕਿ ਬੁੱਧਵਾਰ ਨੂੰ ਉਸ ਦੀ ਬੇਟੀ ਘਰ ਦਾ ਕੰਮ ਕਰ ਰਹੀ ਸੀ। ਉਸ ਦੇ ਸਹੁਰੇ ਨੇ ਪਤੀ ਨਾਲ ਫ਼ੋਨ 'ਤੇ ਗੱਲ ਕਰਨ ਲਈ ਕਿਹਾ ਅਤੇ ਪਤੀ ਨੇ ਤਿੰਨ ਵਾਰ ਤਲਾਕ ਕਹਿ ਕੇ ਫ਼ੋਨ ਕੱਟ ਦਿੱਤਾ। ਅਹਿਮਦ ਅਲੀ ਜਦੋਂ ਫ਼ਾਤਿਮਾ ਨੂੰ ਮਿਲਣ ਪਹੁੰਚੇ ਤਾਂ ਉਸ ਦੇ ਸਹੁਰੇ ਪਰਵਾਰ ਵਾਲਿਆਂ ਨੇ ਪੰਚਾਇਤ ਬੁਲਾਈ ਹੋਈ ਸੀ।
ਉਹਨਾਂ ਦੱਸਿਆ ਕਿ ਇਕ ਕਾਗਜ਼ 'ਤੇ ਅਗੂੰਠਾ ਲਗਵਾਉਣ ਤੋਂ ਬਾਅਦ ਉਸ ਨੂੰ ਡੇਢ ਲੱਖ ਰੁਪਏ ਦਾ ਚੈੱਕ ਦੇ ਦਿੱਤਾ ਅਤੇ ਕਿਹਾ ਕਿ ਹੁਣ ਆਪਣੇ ਵਿਆਹ ਵਾਲੇ ਸੰਬੰਧ ਖ਼ਤਮ ਹੁੰਦੇ ਹਨ। ਕੁਸ਼ੀਨਗਰ ਦੇ ਪੁਲਿਸ ਸੁਪਰਡੈਂਟ ਆਰ ਐਨ ਮਿਸ਼ਰਾ ਨੇ ਦੱਸਿਆ ਕਿ ਮਹਿਲਾ ਦੇ ਪਿਤਾ ਦੇ ਸ਼ਿਕਾਇਤ ਕਰਨ 'ਤੇ ਮਾਮਲਾ ਦਰਜ਼ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।