
ਕੋਰੋਨਾ ਕਾਲ ਵਿਚ ਆਨਲਾਈਨ ਧੋਖਾਧੜੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।
ਨਵੀਂ ਦਿੱਲੀ: ਕੋਰੋਨਾ ਕਾਲ ਵਿਚ ਆਨਲਾਈਨ ਧੋਖਾਧੜੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਲੋਕ ਨਵੇਂ ਨਵੇਂ ਤਰੀਕਿਆਂ ਨਾਲ ਆਨਲਾਈਨ ਠੱਗੀ ਕਰ ਰਹੇ ਹਨ। ਵਧਦੀ ਆਨਲਾਈਨ ਧੋਖਾਧੜੀ ਨੂੰ ਦੇਖਦੇ ਹੋਏ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਚੇਤਾਵਨੀ ਜਾਰੀ ਕੀਤੀ ਹੈ।
EPFO
ਈਪੀਐਫਓ ਨੇ ਟਵੀਟ ਜ਼ਰੀਏ ਜਾਣਕਾਰੀ ਦਿੱਤੀ ਹੈ ਕਿ ਫੋਨ ਜਾਂ ਸੋਸ਼ਲ ਮੀਡੀਆ ‘ਤੇ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚੋ। ਸਿਰਫ਼ ਇਕ ਛੋਟੀ ਜਿਹੀ ਗਲਤੀ ਨਾਲ ਤੁਹਾਡਾ ਬੈਂਕ ਖਾਤਾ ਖ਼ਾਲੀ ਹੋ ਸਕਦਾ ਹੈ। ਤੁਸੀਂ ਈਪੀਐਫ ਦੇ ਟੋਲ ਫ੍ਰੀ ਨੰਬਰ ‘ਤੇ ਸਿੱਧੀ ਸ਼ਿਕਾਇਤ ਕਰ ਸਕਦੇ ਹੋ। ਈਪੀਐਫ ਦਾ ਟੋਲ ਫ਼੍ਰੀ ਨੰਬਰ 1800118005 ਹੈ ਜੋ ਕਿ ਹਫ਼ਤੇ ਦੇ ਹਰ ਦਿਨ 24 ਘੰਟੇ ਤੱਕ ਖੁੱਲ੍ਹਿਆ ਰਹਿੰਦਾ ਹੈ।
Cyber crime
ਈਪੀਐਫ ਨੇ ਅਪਣੇ ਟਵੀਟ ਵਿਚ ਕਿਹਾ ਹੈ, ਸੋਸ਼ਲ ਮੀਡੀਆ ਜਾਂ ਫਿਰ ਫੋਨ ‘ਤੇ ਅਧਾਰ ਨੰਬਰ, ਯੂਐਨ ਨੰਬਰ, ਪੈਨ ਕਾਰਡ ਨੰਬਰ, ਬੈਂਕ ਅਕਾਊਂਟ ਨੰਬਰ ਨਾਲ ਸਬੰਧਤ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ। ਸੰਗਠਨ ਕਿਸੇ ਕੋਲੋਂ ਵੀ ਉਹਨਾਂ ਦੀ ਨਿੱਜੀ ਜਾਣਕਾਰੀ ਇਸ ਤਰ੍ਹਾਂ ਨਹੀਂ ਮੰਗਦਾ।
#EPFO never asks for personal details like #Aadhaar, #UAN, #PAN, Bank Account, etc over phone / social media, or to deposit any amount in bank. pic.twitter.com/3QhuhLvmXy
— EPFO (@socialepfo) August 14, 2020
ਭਾਰਤੀ ਸਟੇਟ ਬੈਂਕ ਨੇ ਵੀ ਕੀਤਾ ਸੀ ਅਲਰਟ
ਕੁਝ ਸਮਾਂ ਪਹਿਲਾਂ ਭਾਰਤੀ ਸਟੇਟ ਬੈਂਕ ਨੇ ਵੀ ਅਪਣੇ ਗਾਹਕਾਂ ਨੂੰ ਅਲਰਟ ਕੀਤਾ ਸੀ। ਬੈਂਕ ਨੇ ਕਿਹਾ ਸੀ ਕਿ ਕੋਈ ਵੀ ਕਰਮਚਾਰੀ ਫੋਨ, ਐਸਐਮਐਸ, ਈਮੇਲ ਆਦਿ ਦੇ ਜ਼ਰੀਏ ਲੋਕਾਂ ਕੋਲੋਂ ਉਹਨਾਂ ਦੇ ਬੈਂਕ ਖਾਤਾ, ਇੰਟਰਨੈੱਟ ਬੈਂਕਿੰਗ ਯੂਜ਼ਰ ਆਈਡੀ, ਪਾਸਵਰਡ, ਸੀਵੀਵੀ ਨੰਬਰ, ਓਟੀਪੀ ਆਦਿ ਨਹੀਂ ਮੰਗਦਾ ਹੈ। ਇਸ ਲਈ ਇਹਨਾਂ ਨੂੰ ਸਾਂਝਾ ਕਰਨ ਤੋਂ ਬਚੋ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ।
EPFO
ਇਹਨਾਂ ਤਰੀਕਿਆਂ ਨਾਲ ਹੋ ਰਹੀ ਹੈ ਠੱਗੀ
ਸਾਈਬਰ ਸਕਿਓਰਿਟੀ ਮਾਹਰਾਂ ਦਾ ਕਹਿਣਾ ਹੈ ਕਿ ਏਟੀਐਮ ਕਾਰਡ ਦੀ ਕਲੋਨਿੰਗ, ਯੂਪੀਆਈ, ਕਾਰਡ ਦੇ ਡਾਟਾ ਦੀ ਚੋਰੀ ਨਾਲ ਵੀ ਠੱਗੀ ਕੀਤੀ ਜਾ ਸਕਦੀ ਹੈ।