ਸਕੂਲ ਪ੍ਰਿੰਸੀਪਲ ’ਤੇ 5ਵੀਂ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ ਦੋਸ਼, ਪਿਤਾ ਨੇ ਕਰਵਾਇਆ ਮੁਕੱਦਮਾ ਦਰਜ
Published : Aug 21, 2021, 3:12 pm IST
Updated : Aug 21, 2021, 3:12 pm IST
SHARE ARTICLE
School Principal accused of misbehaving with a 10 year old girl
School Principal accused of misbehaving with a 10 year old girl

ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਉਹ 15 ਸਾਲ ਪਹਿਲਾਂ ਛੇੜਛਾੜ ਦੇ ਮਾਮਲੇ ਵਿਚ ਜੇਲ੍ਹ ਵਿਚ ਵੀ ਰਹਿ ਚੁੱਕਾ ਹੈ।

 

ਸਹਾਰਨਪੁਰ: ਸਹਾਰਨਪੁਰ (Saharanpur) ਜ਼ਿਲ੍ਹੇ ਦੇ ਥਾਣਾ ਜਨਕਪੁਰੀ ਖੇਤਰ ਦੇ ਇਕ ਸਕੂਲ ਦੇ ਪ੍ਰਿੰਸੀਪਲ (School Principal accused) ਦੇ ਖਿਲਾਫ਼ ਉਸ ਦੇ ਆਪਣੇ ਸਕੂਲ ਦੀ 5 ਵੀਂ ਜਮਾਤ ਦੀ 10 ਸਾਲਾ ਵਿਦਿਆਰਥਣ ਨਾਲ ਛੇੜਛਾੜ (Misbehave with a girl) ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਲੜਕੀ ਨੇ ਸ਼ਨੀਵਾਰ ਨੂੰ ਇਸ ਛੇੜਛਾੜ ਦੀ ਘਟਨਾ ਦਾ ਸਾਰਾ ਮਾਮਲਾ ਆਪਣੇ ਪਰਿਵਾਰ ਨੂੰ ਦੱਸਿਆ। ਜਦੋਂ ਗੁੱਸੇ ਵਿਚ ਆਏ ਵਿਦਿਆਰਥਣ ਦੇ ਪਰਿਵਾਰਕ ਮੈਂਬਰ ਸਕੂਲ ਪਹੁੰਚੇ ਤਾਂ ਦੋਸ਼ੀ ਪ੍ਰਿੰਸੀਪਲ ਪਹਿਲਾਂ ਹੀ ਉਥੋਂ ਫਰਾਰ ਹੋ ਗਿਆ ਅਤੇ ਥਾਣੇ ਵਿਚ ਜਾ ਕੇ ਬੈਠ ਗਿਆ। ਵਿਦਿਆਰਥਣ ਦੇ ਪਿਤਾ ਨੇ ਦੋਸ਼ੀ ਪ੍ਰਿੰਸੀਪਲ ਸਈਅਦ ਅਬਰਾਰ ਦੇ ਖਿਲਾਫ਼ ਥਾਣਾ ਸਦਰ 'ਚ ਮਾਮਲਾ ਦਰਜ ਕਰਵਾਇਆ ਹੈ।

PHOTOPHOTO

ਥਾਣਾ ਜਨਕਪੁਰੀ ਖੇਤਰ ਦੇ ਵਿਚ ਅਲਪਾਈਨ ਸਕੂਲ ਦੇ ਪ੍ਰਿੰਸੀਪਲ ’ਤੇ ਉਸ ਦੇ ਹੀ ਸਕੂਲ ’ਚ 5 ਵੀਂ ਜਮਾਤ ਵਿਚ ਪੜ੍ਹ ਰਹੀ 10 ਸਾਲਾ (10 year old girl in 5th class) ਵਿਦਿਆਰਥਣ ਦੇ ਪਿਤਾ ਨੇ ਪੁਲਿਸ ਸਟੇਸ਼ਨ (Police Station) ਵਿਚ ਆਪਣੀ ਧੀ ਨਾਲ ਛੇੜਛਾੜ ਕਰਨ ਦਾ ਮਾਮਲਾ ਦਰਜ (Case registered) ਕਰਵਾਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ 19 ਅਗਸਤ ਨੂੰ ਉਨ੍ਹਾਂ ਦੀ ਬੇਟੀ ਪੜ੍ਹਾਈ ਲਈ ਆਪਣੇ ਭਰਾ ਦੇ ਨਾਲ ਸਕੂਲ ਗਈ ਸੀ, ਜਦੋਂ ਬੇਟੇ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਉਸ ਦੀ ਬੇਟੀ ਨਾਲ ਛੇੜਛਾੜ ਕੀਤੀ ਗਈ। ਜਦੋਂ ਬੇਟੀ ਘਰ ਪਹੁੰਚੀ ਤਾਂ ਉਸ ਨੇ ਕੁਝ ਨਹੀਂ ਦੱਸਿਆ ਅਤੇ ਉਸ ਨੂੰ ਬੁਖਾਰ ਹੋ ਗਿਆ।

ਹੋਰ ਪੜ੍ਹੋ: ਛੱਤੀਸਗੜ੍ਹ ਵਿਚ ਨਕਸਲੀ ਹਮਲੇ ਦੌਰਾਨ ITBP ਦੇ ASI ਗੁਰਮੁਖ ਸਿੰਘ ਸ਼ਹੀਦ

School Prinicipal in Police StationSchool Prinicipal in Police Station

ਸ਼ਨੀਵਾਰ ਨੂੰ ਜਦੋਂ ਉਸਦੀ ਮਾਂ ਸ਼ਕੀਲਾ ਨੇ ਲੜਕੀ ਨੂੰ ਸਕੂਲ ਜਾਣ ਲਈ ਕਿਹਾ ਤਾਂ ਉਹ ਘਬਰਾ ਗਈ ਅਤੇ ਕਹਿਣ ਲੱਗੀ, “ਅੰਮੀ, ਮੈਂ ਸਕੂਲ ਨਹੀਂ ਜਾਵਾਂਗੀ। ਮੇਰਾ ਇਕ ਸਰ ਬਦਸਲੂਕੀ ਕਰਦਾ ਹੈ।” ਲੜਕੀ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ। ਜਦੋਂ ਗੁੱਸੇ ਵਿਚ ਆਏ ਰਿਸ਼ਤੇਦਾਰ ਇਕੱਠੇ ਹੋਏ ਅਤੇ ਅਲਪਾਈਨ ਸਕੂਲ ਪਹੁੰਚੇ ਤਾਂ ਦੋਸ਼ੀ ਪ੍ਰਿੰਸੀਪਲ ਭੱਜ ਕੇ ਥਾਣੇ ਵਿਚ ਬੈਠ ਗਿਆ। ਇਸ ਤੋਂ ਬਾਅਦ ਇਲਾਕੇ ਦੇ ਲੋਕ ਵੀ ਥਾਣੇ ਪਹੁੰਚ ਗਏ। 

ਹੋਰ ਪੜ੍ਹੋ: ਨਿਹੰਗ 'ਤੇ ਲੱਗੇ ਘਰਵਾਲੀ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ, ਇਰਾਨ ਤੋਂ ਵਿਆਹ ਕੇ ਲਿਆਇਆ ਸੀ ਸਿੰਘਣੀ

ਪਰਿਵਾਰਕ ਮੈਂਬਰਾਂ ਨੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਲੜਕੀ ਦੇ ਪਿਤਾ ਅਬਦੁਲ ਜਲੀਲ ਅਤੇ ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਉਹ ਹਰ ਰੋਜ਼ ਬੱਚੀਆਂ ਨਾਲ ਛੇੜਛਾੜ ਕਰਦਾ ਹੈ। ਦੋਸ਼ ਹੈ ਕਿ ਉਸਨੇ ਅਜਿਹਾ ਪਹਿਲਾਂ ਵੀ ਤਿੰਨ ਜਾਂ ਚਾਰ ਵਾਰ ਕਰ ਚੁਕਿਆ ਹੈ। ਉਹ 15 ਸਾਲ ਪਹਿਲਾਂ ਛੇੜਛਾੜ ਦੇ ਮਾਮਲੇ ਵਿਚ ਜੇਲ੍ਹ ਵਿਚ ਵੀ ਰਹਿ ਚੁੱਕਾ ਹੈ।

PHOTOPHOTO

ਪੀੜਤ ਦੇ ਪਿਤਾ ਦਾ ਕਹਿਣਾ ਹੈ ਕਿ ਸਕੂਲ ਪੂਰੇ ਸੂਬੇ ਵਿਚ ਬੰਦ ਹਨ। ਪਰ ਇਲਾਕਾ ਸਕੂਲ ਹੋਣ ਕਾਰਨ ਦੋਸ਼ੀ ਬੱਚਿਆਂ ਦੇ ਪਰਿਵਾਰ ਨੂੰ ਪੜ੍ਹਾਈ ਵਿਚ ਨੁਕਸਾਨ ਨਾ ਹੋਣ ਦਾ ਬਹਾਨਾ ਲਗਾ ਕੇ ਸਕੂਲ ਵਿਚ ਟਿਊਸ਼ਨ ਪੜ੍ਹਾਉਣ ਲਈ ਬੱਚਿਆਂ ਨੂੰ ਬੁਲਾਉਂਦਾ ਹੈ ਅਤੇ ਛੋਟੀਆਂ ਕੁੜੀਆਂ ਨਾਲ ਬਦਸਲੂਕੀ ਕਰਦਾ ਹੈ। ਐਸਪੀ ਸਿਟੀ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਪਿਤਾ ਦੀ ਸ਼ਿਕਾਇਤ ਅਨੁਸਾਰ ਦੋਸ਼ੀ ਪ੍ਰਿੰਸੀਪਲ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।

SHARE ARTICLE

ਏਜੰਸੀ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement