
ਛੱਤੀਸਗੜ੍ਹ ਦੇ ਜ਼ਿਲ੍ਹਾ ਨਾਰਾਇਣਗੜ੍ਹ ਵਿਚ ਬੀਤੇ ਦਿਨ ਹੋਏ ਨਕਸਲੀ ਹਮਲੇ ਵਿਚ ਆਈਟੀਬੀਪੀ ਦੇ ਦੋ ਜਵਾਨ ਸ਼ਹੀਦ ਹੋ ਗਏ।
ਚੰਡੀਗੜ੍ਹ: ਛੱਤੀਸਗੜ੍ਹ ਦੇ ਜ਼ਿਲ੍ਹਾ ਨਾਰਾਇਣਗੜ੍ਹ ਵਿਚ ਬੀਤੇ ਦਿਨ ਹੋਏ ਨਕਸਲੀ ਹਮਲੇ ਵਿਚ ਆਈਟੀਬੀਪੀ ਦੇ ਦੋ ਜਵਾਨ ਸ਼ਹੀਦ ਹੋ ਗਏ। ਇਹਨਾਂ ਵਿਚੋਂ ਇਕ ਜਵਾਨ ਰਾਇਕੋਟ ਦੇ ਪਿੰਡ ਝੋਰੜਾਂ ਦਾ ਵਸਨੀਕ ਸੀ। ਹਮਲੇ ਵਿਚ ਸ਼ਹੀਦ ਹੋਏ ਏਐਸਆਈ ਗੁਰਮੁਖ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।
Chhattisgarh Naxal attack
ਹੋਰ ਪੜ੍ਹੋ: ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ: ਅਵੰਤੀਪੋਰਾ ਵਿਚ ਤਿੰਨ ਅਤਿਵਾਦੀ ਢੇਰ
ਮਿਲੀ ਜਾਣਕਾਰੀ ਅਨੁਸਾਰ ਗੁਰਮੁਖ ਸਿੰਘ ਦੀ ਮ੍ਰਿਤਕ ਦੇਹ ਅੱਜ ਸ਼ਾਮ ਤੱਕ ਉਹਨਾਂ ਦੇ ਪਿੰਡ ਝੋਰੜਾਂ ਪਹੁੰਚਣ ਦੀ ਉਮੀਦ ਹੈ। ਇਸ ਹਮਲੇ ਦੌਰਾਨ ਇਕ ਹੋਰ ਏਐਸਆਈ ਸੁਧਾਕਰ ਸ਼ਿੰਦੇ ਵੀ ਸ਼ਹੀਦ ਹੋਏ ਹਨ। ਦੱਸ ਦਈਏ ਕਿ ਹਮਲੇ ਨੂੰ ਅੰਜਾਮ ਦੋਣ ਤੋਂ ਬਾਅਦ ਨਕਸਲੀ ਆਈਟੀਬੀਪੀ ਜਵਾਨਾਂ ਦੇ ਹਥਿਆਰ ਲੈ ਕੇ ਫਰਾਰ ਹੋ ਗਏ।
Assistant Sub Inspector (ASI) Gurmukh and Assistant Commandant Sudhakar Shinde
ਹੋਰ ਪੜ੍ਹੋ: ਜਸਟਿਸ ਨਿਰਮਲ ਯਾਦਵ ਰਿਸ਼ਵਤ ਕੇਸ: CBI ਨੇ CFSL ਦੇ ਮਾਹਰ ਨੂੰ ਗਵਾਹ ਬਣਾਉਣ ਲਈ ਅਰਜੀ ਦਿੱਤੀ
ਬਸਤਰ ਰੇਂਜ ਦੇ ਆਈਜੀ ਪੀ ਸੁੰਦਰਰਾਜ ਨੇ ਦੱਸਿਆ ਕਿ ਦੁਪਹਿਰ 12.10 ਵਜੇ ਕਡੇਮੇਟਾ ਵਿਚ ਆਈਟੀਬੀਪੀ ਕੈਂਪ ਨੇੜੇ ਨਕਸਲੀ ਹਮਲਾ ਹੋਇਆ ਸੀ।ਉਹਨਾਂ ਦੱਸਿਆ ਕਿ ਨਕਸਲੀ ਇਕ ਏਕੇ-47 ਰਾਈਫਲ, ਦੋ ਬੁਲਟ ਪਰੂਫ ਜੈਕੇਟ ਅਤੇ ਇਕ ਵਾਇਰਲੈੱਸ ਸੈੱਟ ਲੈ ਕੇ ਫਰਾਰ ਹੋ ਗਏ।