
ਦੇਸ਼ ਵਿਚ ਇਕ ਪਾਸੇ ਰਾਫੇਲ ਜਹਾਜ਼ ਦੇ ਸੌਦੇ ਨੂੰ ਲੈ ਕੇ ਰਾਜਨੀਤਕ ਲੜਾਈ ਛਿੜੀ ਹੋਈ ਹੈ ਉਥੇ ਹੀ ਦੂਜੇ ਪਾਸੇ ਹਵਾਈ ਫੌਜ 36 ਰਾਫੇਲ ਜਹਾਜ਼ਾਂ ਨੂੰ ਬੇੜੇ ਵਿਚ ਸ਼ਾਮਿਲ ਕਰਨ ਲ...
ਨਵੀਂ ਦਿੱਲੀ : ਦੇਸ਼ ਵਿਚ ਇਕ ਪਾਸੇ ਰਾਫੇਲ ਜਹਾਜ਼ ਦੇ ਸੌਦੇ ਨੂੰ ਲੈ ਕੇ ਰਾਜਨੀਤਕ ਲੜਾਈ ਛਿੜੀ ਹੋਈ ਹੈ ਉਥੇ ਹੀ ਦੂਜੇ ਪਾਸੇ ਹਵਾਈ ਫੌਜ 36 ਰਾਫੇਲ ਜਹਾਜ਼ਾਂ ਨੂੰ ਬੇੜੇ ਵਿਚ ਸ਼ਾਮਿਲ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਭਾਰਤੀ ਹਵਾਈ ਫੌਜ ਦੇ ਮੁਖ ਅਧਿਕਾਰੀ ਨੇ ਫ਼ਰਾਂਸ ਵਿਚ ਰਾਫੇਲ ਜਹਾਜ਼ ਦਾ ਪ੍ਰੀਖਣ ਕੀਤਾ। ਇਸ ਵਿਚ ਭਾਰਤੀ ਤਕਨੀਕ ਨੂੰ ਜੋੜ ਕੇ 14 ਅਪਗਰੇਡੇਸ਼ਨ ਕੀਤੇ ਗਏ ਹਨ। ਦੱਸ ਦਈਏ ਕਿ ਸਤੰਬਰ 2016 ਵਿਚ ਰਾਫੇਲ ਜਹਾਜ਼ਾਂ ਨੂੰ ਲੈ ਕੇ ਹੋਏ 59,000 ਕਰੋਡ਼ ਦੇ ਕਾਂਟਰੈਕਟ ਨੂੰ ਲੈ ਕੇ ਕਾਂਗਰਸ ਅਤੇ ਬੀਜੇਪੀ ਮੈਦਾਨ ਵਿਚ ਹਨ।
Air Marshal Raghunath Nambiar
ਵੀਰਵਾਰ ਨੂੰ ਭਾਰਤੀ ਹਵਾਈ ਫੌਜ ਦੇ ਡਿਪਟੀ ਏਅਰ ਮਾਰਸ਼ਲ ਰਘੂਨਾਥ ਨੰਬਿਆਰ ਨੇ ਟੈਸਟਬੇਡ ਦੇ ਤੌਰ 'ਤੇ ਵਰਤੋਂ ਹੋਣ ਵਾਲੇ 17 ਸਾਲ ਪੁਰਾਣੇ ਰਾਫੇਲ ਨੂੰ ਉਡਾਇਆ। ਇਸ ਵਿਚ 14 ਤਰ੍ਹਾਂ ਦੀ ਭਾਰਤੀ ਸਮੱਗਰੀ ਵੀ ਲਗਾਈ ਗਈ ਹੈ। ਅਧਿਕਾਰੀ ਨੇ ਫ਼ਰਾਂਸ ਵਿਚ ਲਗਭੱਗ 80 ਮਿੰਟ ਦੀ ਉਡਾਨ ਭਰੀ। ਤੇਜਸ ਵਰਗੇ ਲੜਾਕੂ ਜਹਾਜ਼ ਨੂੰ ਸੱਭ ਤੋਂ ਪਹਿਲਾਂ ਉਡਾਨਾਂ ਵਾਲੇ ਅਤੇ ਮਸ਼ਹੂਰ ਫਾਇਟਰ ਪਾਇਲਟ ਨੰਬਿਆਰ ਨੇ ਹਾਲ ਵਿਚ ਹੀ ਕਿਹਾ ਸੀ ਕਿ ਰਾਫੇਲ ਤੋਂ ਭਾਰਤ ਨੂੰ ਬੇਮਿਸਾਲ ਸਮਰੱਥਾ ਅਤੇ ਅਕਾਸ਼ ਵਿਚ ਗਜ਼ਬ ਦੀ ਤਾਕਤ ਮਿਲਣ ਵਾਲੀ ਹੈ।
Deputy Chief of Air Staff Air Marshal Raghunath Nambiar test-flew the first Rafale fighter jet manufactured for India by Dassault Aviation, yesterday in France. pic.twitter.com/2bRr6Rmmn9
— ANI (@ANI) September 21, 2018
ਹਵਾਈ ਫੌਜ ਦੀ ਇਕ ਟੀਮ ਜਿਸ ਵਿਚ ਪਾਇਲਟ ਅਤੇ ਟੈਕਨਿਕਲ ਅਫਸਰ ਸ਼ਾਮਿਲ ਹਨ, ਇਨੀਂ ਦਿਨੀਂ ਫ਼ਰਾਂਸ ਵਿਚ ਹੈ। ਟੀਮ 36 ਰਾਫੇਲ ਜਹਾਜ਼ਾਂ ਨੂੰ ਏਅਰਫੋਰਸ ਵਿਚ ਸ਼ਾਮਿਲ ਕਰਨ ਦੀ ਤਿਆਰੀ ਕਰ ਰਹੀ ਹੈ। ਨਵੰਬਰ 2019 ਤੋਂ ਅਪ੍ਰੈਲ 2022 'ਚ ਰਾਫੇਲ ਨੂੰ ਹਾਸੀਮਾਰਾ (ਪੱਛਮ ਬੰਗਾਲ) ਅਤੇ ਅੰਬਾਲਾ (ਹਰਿਆਣਾ) ਏਅਰਬੇਸ ਵਿਚ ਸ਼ਾਮਿਲ ਕਰਨ ਦੀ ਯੋਜਨਾ ਹੈ। 36 ਰਾਫੇਲ ਜਹਾਜ਼ਾਂ ਦਾ ਸੌਦਾ 7.8 ਅਰਬ ਯੂਰੋ ਵਿਚ ਹੋਇਆ ਹੈ ਜਿਸ ਵਿਚ ਪਰਮਾਣੁ ਹਥਿਆਰ ਅਤੇ 14 ਅਪਗ੍ਰੇਡ ਸ਼ਾਮਿਲ ਹਨ। 1.7 ਅਰਬ ਯੂਰੋ ਯਾਨੀ ਲਗਭੱਗ 12,780 ਕਰੋਡ਼ ਰੁਪਏ ਦੀ ਲਾਗਤ ਨਾਲ ਇਸ ਵਿਚ ਰਡਾਰ, ਇਜ਼ਰਾਇਲੀ ਹੈਲਮੈਟ ਵਾਲਾ ਡਿਸਪਲੇ, ਲੋ ਬੈਂਡ ਜੈਮਰ, ਠੰਡੇ ਇਲਾਕਿਆਂ ਵਿਚ ਸਟਾਰਟ ਹੋਣ ਲਈ ਇੰਜਨ ਦੀ ਸਮਰੱਥਾ ਵਰਗੇ ਅਪਗ੍ਰੇਡ ਵੀ ਕੀਤੇ ਜਾਣੇ ਹਨ।
Deputy Chief of Air Staff Air Marshal Raghunath Nambiar
ਭਾਰਤ ਕੋਲ ਹੁਣੇ 31 ਫਾਇਟਰ ਸਕਵਾਡਰਨ ਹਨ ਜਦ ਕਿ ਪਾਕਿਸਤਾਨ ਅਤੇ ਚੀਨ ਦੀ ਧਮਕੀ ਨੂੰ ਦੇਖਦੇ ਹੋਏ 42 ਸਕਵਾਡਰਨ ਦੀ ਜ਼ਰੂਰਤ ਹੈ ਪਰ ਕਾਂਗਰਸ ਦਾ ਇਲਜ਼ਾਮ ਹੈ ਕਿ ਰਾਫੇਲ ਡੀਲ ਅਪਾਰਦਰਸ਼ੀ ਹੈ ਅਤੇ ਇਸ ਵਿਚ ਜ਼ਰੂਰਤ ਤੋਂ ਜ਼ਿਆਦਾ ਖਰਚ ਕੀਤਾ ਗਿਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਦੇ ਉਦੇਸ਼ ਤੋਂ ਰੱਖਿਆ ਸੌਦੇ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਕਾਂਗਰਸ ਦਾ ਕਹਿਣਾ ਹੈ ਕਿ ਫ਼ਰਾਂਸ ਦੀ ਕੰਪਨੀ ਦਾ ਸਾਥੀ ਹਿੰਦੁਸਤਾਨ ਏਅਰੋਨਾਟੀਕਸ ਹੈ।