‘ਰਾਫੇਲ ਮੰਤਰੀ’ ਸੀਤਾਰਮਣ ਅਸਤੀਫਾ ਦੇਣ : ਰਾਹੁਲ ਗਾਂਧੀ 
Published : Sep 20, 2018, 4:06 pm IST
Updated : Sep 20, 2018, 4:06 pm IST
SHARE ARTICLE
Rahul Gandhi and Nirmala Sitharaman
Rahul Gandhi and Nirmala Sitharaman

ਰਾਫੇਲ ਸੌਦੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਵੀਰਵਾਰ ਨੂੰ ਕੇਂਦਰ ਸਰਕਾਰ 'ਤੇ ਵੱਡਾ ਹਮਲਾ ਬੋਲਿਆ ਪਰ, ਇਸ ਵਾਰ ਰਾਹੁਲ ਦੇ ਨਿਸ਼ਾਨੇ 'ਤੇ ...

ਨਵੀਂ ਦਿੱਲੀ : ਰਾਫੇਲ ਸੌਦੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਵੀਰਵਾਰ ਨੂੰ ਕੇਂਦਰ ਸਰਕਾਰ 'ਤੇ ਵੱਡਾ ਹਮਲਾ ਬੋਲਿਆ ਪਰ, ਇਸ ਵਾਰ ਰਾਹੁਲ ਦੇ ਨਿਸ਼ਾਨੇ 'ਤੇ ਸਨ ਰਖਿਆ ਮੰਤਰੀ  ਨਿਰਮਲਾ ਸੀਤਾਰਮਣ। ਰਾਹੁਲ ਨੇ ਕਿਹਾ ਕਿ ਰਖਿਆ ਮੰਤਰੀ ਨੂੰ ਜ਼ਰੂਰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਰਾਹੁਲ ਨੇ ਇਹ ਹਮਲਾ ਹਿੰਦੁਸਤਾਨ ਏਅਰੋਨਾਟੀਕਸ ਲਿਮਲਿਡ ਦੇ ਸਾਬਕਾ ਚੀਫ ਟੀਐਸ ਰਾਜੂ ਦੀ ਉਸ ਟਿੱਪਣੀ ਤੋਂ ਬਾਅਦ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਇਹ ਦੱਸਿਆ ਕਿ ਰਾਫੇਲ ਲੜਾਕੂ ਜਹਾਜ਼ ਫ਼ਰਾਂਸ ਦੀ ਕੰਪਨੀ ਦੇ ਨਾਲ ਕਾਂਟਰੈਕਟ ਕਰ ਭਾਰਤ ਵਿਚ ਹੀ ਬਣਾਇਆ ਜਾ ਸਕਦਾ ਸੀ। 


1 ਸਤੰਬਰ ਨੂੰ ਸੇਵਾਮੁਕਤ ਹੋਏ ਰਾਜੂ ਨੇ ਕਿਹਾ ਕਿ ਜਦੋਂ ਐਚਏਐਲ ਚੌਥੀ ਪੀੜ੍ਹੀ ਦਾ 25 ਟਨ ਸੁਖੋਈ - 30 ਲੜਕੂ ਜਹਾਜ਼ ਹਵਾਈ ਫੌਜ ਲਈ ਤਿਆਰ ਕਰ ਸਕਦਾ ਹੈ ਤਾਂ ਫਿਰ ਅਸੀਂ ਕੀ ਗੱਲ ਕਰ ਰਹੇ ਹਾਂ ?  ਅਸੀਂ ਨਿਸ਼ਚਿਤ ਤੌਰ ਨਾਲ ਇਸ ਨੂੰ ਤਿਆਰ ਕਰ ਸਕਦੇ ਹਾਂ। 48 ਸਾਲ ਦੇ ਰਾਹੁਲ ਗਾਂਧੀ ਨੇ ਐਲਏਐਲ ਦੇ ਸਾਬਕਾ ਚੀਫ਼ ਦੇ ਇਸ ਬਿਆਨ ਦੀ ਨਿਊਜ਼ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਟਵੀਟ ਕਰ ਹਮਲਾ ਬੋਲਿਆ ਕਿ ਕਿ ਭ੍ਰਿਸ਼ਟਾਚਾਰ 'ਤੇ ਬਚਾਅ ਕਰ ਰਹੇ ਆਰਐਮ (ਰਾਫੇਲ ਮਿਨਿਸਟਰ) ਨੂੰ ਫਿਰ ਤੋਂ ਝੂਠ ਬੋਲਦੇ ਹੋਏ ਫੜ੍ਹਿਆ ਗਿਆ ਹੈ।

Nirmala SitharamanNirmala Sitharaman

ਸਾਬਕਾ ਐਚਏਐਲ ਚੀਫ਼ ਟੀਐਸ ਰਾਜੂ ਨੇ ਇਸ ਝੂਠ ਨੂੰ ਫੜ੍ਹਿਆ ਹੈ ਕਿ ਐਚਏਐਲ  ਦੇ ਕੋਲ ਰਾਫੇਲ ਬਣਾਉਣ ਦੀ ਸਮਰੱਥਾ ਨਹੀਂ ਹੈ। ਉਨ੍ਹਾਂ ਦਾ (ਸੀਤਾਰਮਣ) ਰਵੱਈਆ ਅਸਥਿਰ ਹੈ।  ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਦਰਅਸਲ, ਗਾਂਧੀ ਨੇ ਜੋ ਖਬਰ ਸ਼ੇਅਰ ਕੀਤੀ ਹੈ ਉਸ ਦੇ ਮੁਤਾਬਕ ਰਾਜੂ ਨੇ ਕਿਹਾ ਹੈ ਕਿ ਐਚਐਲਐਲ ਭਾਰਤ ਵਿਚ ਰਾਫੇਲ ਜਹਾਜ਼ਾਂ ਦਾ ਫਿਰ ਤੋਂ ਨਿਰਮਾਣ ਕਰ ਸਕਦੀ ਸੀ। ਕਾਂਗਰਸ ਦਾ ਇਲਜ਼ਾਮ ਹੈ ਕਿ ਮੋਦੀ  ਸਰਕਾਰ ਨੇ ਫ਼ਰਾਂਸ ਦੀ ਕੰਪਨੀ ਡਸਾਲਟ ਤੋਂ 36 ਰਾਫੇਲ ਲੜਾਕੂ ਜਹਾਜ਼ ਦੀ ਖਰੀਦ ਦਾ ਜੋ ਸੌਦਾ ਕੀਤਾ ਹੈ,

Rahul GandhiRahul Gandhi

ਉਸ ਦਾ ਮੁੱਲ ਪੁਰਾਣੇ ਵਿਚ ਯੂਪੀਏ ਸਰਕਾਰ ਵਿਚ ਕੀਤੇ ਗਏ ਸਮਝੌਤੇ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ ਜਿਸ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਹਜ਼ਾਰਾਂ ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ। ਪਾਰਟੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੌਦੇ ਨੂੰ ਬਦਲਵਾਇਆ ਜਿਸ ਦੇ ਨਾਲ ਐਚਏਐਲ ਨਾਲ ਕਾਂਟਰੈਕਟ ਲੈ ਕੇ ਇਕ ਨਿਜੀ ਸਮੂਹ ਦੀ ਕੰਪਨੀ ਨੂੰ ਦਿਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement