
ਸਲਮਾਨ ਖਾਨ ਆਪਣੇ ਗ਼ੁੱਸੇ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹਿੰਦੇ ਹਨ ਪਰ ਉਸ ਤੋਂ ਕਿਤੇ ਜ਼ਿਆਦਾ ਉਨ੍ਹਾਂ ਦਾ ਦਿਲਦਾਰ ਅੰਦਾਜ਼ .....
ਮੁੰਬਈ : ਸਲਮਾਨ ਖਾਨ ਆਪਣੇ ਗ਼ੁੱਸੇ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹਿੰਦੇ ਹਨ ਪਰ ਉਸ ਤੋਂ ਕਿਤੇ ਜ਼ਿਆਦਾ ਉਨ੍ਹਾਂ ਦਾ ਦਿਲਦਾਰ ਅੰਦਾਜ਼ ਉਨ੍ਹਾਂ ਦੇ ਫੈਂਨਸ ਨੂੰ ਪਸੰਦ ਆਉਂਦਾ ਹੈ। ਸਲਮਾਨ ਖਾਨ ਕਈ ਚੈਰਟੀਬੇਲ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਇੰਨਾ ਹੀ ਨਹੀਂ ਉਹ ਆਪ 'Being Human' ਨਾਮ ਤੋਂ ਇੱਕ ਸੰਸਥਾ ਚਲਾਉਂਦੇ ਹਨ ਜੋ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਦਾ ਹੈ।
Salman Khan
ਸਲਮਾਨ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਆਪਣੇ ਨਾਲ ਜੁੜੇ ਲੋਕਾਂ ਦਾ ਵੀ ਪੂਰਾ ਧਿਆਨ ਰੱਖਦੇ ਹਨ। ਇਸਦੀ ਤਾਜ਼ਾ ਉਦਾਹਰਣ ਖਬਰਾਂ ਵਿੱਚ ਹੈ ਕਿ ਜਦੋਂ ਉਨ੍ਹਾਂ ਦੇ 'ਦਬੰਗ 3' ਦੇ ਕੋ - ਸਟਾਰ ਨੂੰ ਹਾਰਟ ਅਟੈਕ ਆਇਆ ਤਾਂ ਉਨ੍ਹਾਂ ਨੇ ਹਸਪਤਾਲ ਸਾਰਾ ਖਰਚਾ ਕੀਤਾ। ਜੁਲਾਈ 'ਚ ਅਦਾਕਾਰ ਦੱਦੀ ਪਾਂਡੇ ਨੂੰ ਹਾਰਟ ਅਟੈਕ ਆਇਆ ਸੀ ਅਤੇ ਉਸ ਸਮੇਂ ਸਲਮਾਨ ਨੇ ਆਪਣੇ ਕੋ - ਸਟਾਰ ਦੀ ਪੂਰੀ ਮਦਦ ਕਰਦੇ ਹੋਏ ਉਨ੍ਹਾਂ ਨੂੰ ਪ੍ਰਾਪਰ ਬੈੱਡ ਰੈਸਟ ਦੀ ਸਲਾਹ ਦਿੱਤੀ ਸੀ।
Aaj being human foundation ne 12 yrs complete kar liya hai app sab ki kripa or support services ke saath . Long n healthy life to all of u n may being human always be there.
— Salman Khan (@BeingSalmanKhan) July 4, 2019
Thank u all, god bless! pic.twitter.com/rBU1gAgjeM
ਹੁਣ ਖਬਰ ਹੈ ਕਿ ਸਲਮਾਨ ਨੇ ਦੱਦੀ ਪਾਂਡੇ ਦੇ ਹਸਪਤਾਲ ਦਾ ਪੂਰਾ ਬਿਲ ਆਪਣੇ ਆਪ ਭਰ ਦਿੱਤਾ ਹੈ। ਦੱਸ ਦਈਏ ਕਿ ਦਬੰਗ ਸੀਰੀਜ ਵਿੱਚ ਦੱਦੀ ਪਾਂਡੇ ਸਲਮਾਨ ਖਾਨ ਦੀ ਪੁਲਿਸ ਟੀਮ ਦੇ ਮੈਂਬਰ ਬਣੇ ਹਨ। ਸਲਮਾਨ ਨੇ ਆਪਣੀ ਰਿਅਲ ਟੀਮ ਨਾਲ ਲੋਕਾਂ ਨੂੰ ਹਸਪਤਾਲ ਭੇਜ ਕੇ ਦੱਦੀ ਪਾਂਡੇ ਦੀ ਮਦਦ ਕਰਨ ਅਤੇ ਉਨ੍ਹਾਂ ਦਾ ਪੂਰਾ ਧਿਆਨ ਰੱਖਣ ਨੂੰ ਕਿਹਾ ਸੀ, ਨਾਲ ਹੀ 'Being Human' ਫਾਊਡੇਸ਼ਨ ਦੇ ਵੱਲੋਂ ਉਨ੍ਹਾਂ ਦੇ ਇਲਾਜ਼ 'ਚ ਮਦਦ ਵੀ ਕੀਤੀ ਗਈ। ਸਲਮਾਨ ਦੀ ਇਸ ਦਿਲਦਾਰੀ ਦੀ ਲੋਕ ਖੂਬ ਤਾਰੀਫ ਕਰ ਰਹੇ ਹਨ।