
ਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਕੱਲ੍ਹ ਦੀ ਘਟਨਾ ਤੋਂ ਨਾਰਾਜ਼ ਦਿਖਾਈ ਦਿੱਤੇ।
ਐਤਵਾਰ ਨੂੰ ਰਾਜ ਸਭਾ ਵਿੱਚ ਖੇਤੀਬਾੜੀ ਬਿੱਲ ‘ਤੇ ਵਿਚਾਰ ਵਟਾਂਦਰੇ ਦੌਰਾਨ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਕਾਫ਼ੀ ਹੰਗਾਮਾ ਕੀਤਾ। ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਕੱਲ੍ਹ ਦੀ ਘਟਨਾ ਤੋਂ ਨਾਰਾਜ਼ ਦਿਖਾਈ ਦਿੱਤੇ।
Rajya Sabha
ਉਹਨਾਂ ਨੇ ਹੰਗਾਮਾ ਕਰਨ ਵਾਲੇ ਅੱਠ ਸੰਸਦ ਮੈਂਬਰਾਂ ਨੂੰ ਬਾਕੀ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਹੈ। ਚੇਅਰਮੈਨ ਨੇ ਸੋਮਵਾਰ ਨੂੰ ਸਦਨ ਦੀ ਕਾਰਵਾਈ ਦੌਰਾਨ ਕਿਹਾ ਕਿ ਕੱਲ੍ਹ ਰਾਜ ਸਭਾ ਲਈ ਬਹੁਤ ਬੁਰਾ ਦਿਨ ਸੀ। ਕੁਝ ਮੈਂਬਰ ਸਦਨ ਦੇ ਵੇਲ ਵੱਲ ਆ ਗਏ।
Rajya Sabha
ਡਿਪਟੀ ਚੇਅਰਮੈਨ ਨਾਲ ਧੱਕਾ ਮੁਕੀ ਕੀਤੀ ਗਈ। ਕੁਝ ਸੰਸਦ ਮੈਂਬਰਾਂ ਨੇ ਕਾਗਜ਼ ਸੁੱਟ ਦਿੱਤੇ। ਮਾਈਕ ਟੁੱਟ ਗਿਆ। ਨਿਯਮ ਕਿਤਾਬ ਸੁੱਟ ਦਿੱਤੀ ਗਈ। ਚੇਅਰਮੈਨ ਨੇ ਕਿਹਾ ਕਿ ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਡਿਪਟੀ ਚੇਅਰਮੈਨ ਨੂੰ ਧਮਕੀ ਦਿੱਤੀ ਗਈ। ਉਨ੍ਹਾਂ 'ਤੇ ਅਪਮਾਨਜਨਕ ਟਿਪਣੀਆਂ ਕੀਤੀਆਂ ਗਈਆਂ।
Rajya Sabha
ਇਸ ਘਟਨਾ ਤੋਂ ਦੁਖੀ ਚੇਅਰਮੈਨ ਨੇ ਵਿਰੋਧੀ ਪਾਰਟੀਆਂ ਦੇ 8 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲ ਕੀਤੇ ਜਾਣ ਵਾਲੇ ਸੰਸਦ ਮੈਂਬਰਾਂ ਵਿੱਚ ਡੈਰੇਕ ਓ ਬ੍ਰਾਇਨ, ਸੰਜੇ ਸਿੰਘ, ਰਿਪਨ ਬੋਰਾ, ਸੱਯਦ ਨਜ਼ੀਰ ਹੁਸੈਨ, ਕੇ ਕੇ ਰਾਗੇਸ਼, ਏ ਕਰੀਮ, ਰਾਜੀਵ ਸੱਤਵ, ਡੋਲਾ ਸੇਨ ਸ਼ਾਮਲ ਹਨ।
Rajya Sabha
ਚੇਅਰਮੈਨ ਨੇ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਡਿਪਟੀ ਚੇਅਰਮੈਨ ਖ਼ਿਲਾਫ਼ ਲਿਆਂਦਾ ਗਿਆ ਵਿਸ਼ਵਾਸ-ਪ੍ਰਸਤਾਵ ਨਿਯਮਾਂ ਅਨੁਸਾਰ ਸਹੀ ਨਹੀਂ ਹੈ। ਸਪੀਕਰ ਦੀ ਕਾਰਵਾਈ ਤੋਂ ਬਾਅਦ ਵੀ ਸਦਨ ਵਿਚ ਹੰਗਾਮਾ ਜਾਰੀ ਰਿਹਾ।
ਦੱਸ ਦੇਈਏ ਕਿ ਐਤਵਾਰ ਨੂੰ ਖੇਤੀਬਾੜੀ ਬਿੱਲਾਂ ‘ਤੇ ਵਿਚਾਰ ਵਟਾਂਦਰੇ ਦੌਰਾਨ ਕਾਫੀ ਹੰਗਾਮਾ ਹੋਇਆ ਸੀ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਜਵਾਬ ਤੋਂ ਅਸੰਤੁਸ਼ਟ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਵੇਲ ਤੱਕ ਪਹੁੰਚ ਗਏ। ਹਾਲਾਂਕਿ, ਹੰਗਾਮਾ ਦੇ ਵਿਚਕਾਰ ਨਰਿੰਦਰ ਸਿੰਘ ਤੋਮਰ ਜਵਾਬ ਦਿੰਦੇ ਰਹੇ।