ਕੋਰੋਨਾ: ਰੂਸ ਨੂੰ ਆਪਣੀ ਵੈਕਸੀਨ 'ਤੇ ਭਰੋਸਾ ਨਹੀਂ! ਲੋਕਾਂ ਨੂੰ ਨਹੀਂ ਦੇ ਰਿਹਾ ਟੀਕਾ
Published : Sep 21, 2020, 3:04 pm IST
Updated : Sep 21, 2020, 3:04 pm IST
SHARE ARTICLE
vaccine
vaccine

ਰੂਸ ਨੇ ਪੂਰੇ ਵਿਸ਼ਵ ਦੇ ਸਾਹਮਣੇ ਡੰਕੇ ਦੀ  ਚੋਟ ਤੇ ਕੋਰੋਨਾ ਵਾਇਰਸ ਦੀ ਪਹਿਲੀ  ਵੈਕਸੀਨ  ਬਣਾਉਣ ਦਾ ਦਾਅਵਾ ਕੀਤਾ ਸੀ

11 ਅਗਸਤ ਨੂੰ, ਰੂਸ ਨੇ ਪੂਰੇ ਵਿਸ਼ਵ ਦੇ ਸਾਹਮਣੇ ਡੰਕੇ ਦੀ  ਚੋਟ ਤੇ ਕੋਰੋਨਾ ਵਾਇਰਸ ਦੀ ਪਹਿਲੀ  ਵੈਕਸੀਨ  ਬਣਾਉਣ ਦਾ ਦਾਅਵਾ ਕੀਤਾ ਸੀ। ਕਈ ਦੇਸ਼ਾਂ ਨੇ  ਟਰਾਇਲ ਪੂਰਾ ਕੀਤੇ ਬਗੈਰ ਸ਼ੁਰੂਆਤੀ ਟੀਕੇ ਦੀ ਸੁਰੱਖਿਆ 'ਤੇ ਵੀ ਸਵਾਲ ਚੁੱਕੇ ਸਨ, ਪਰ ਰੂਸ ਨੇ ਸਾਰੀਆਂ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਸੀ। ਹਾਲਾਂਕਿ ਅਜਿਹਾ ਲਗਦਾ ਹੈ ਕਿ ਹੁਣ ਰੂਸ ਨੂੰ ਵੀ ਅਹਿਸਾਸ ਹੋ ਗਿਆ ਹੈ ਕਿ ਉਸਨੇ ਜਲਦੀਬਾਜੀ ਵਿੱਚ ਹੀ ਟੀਕਾ ਲਾਂਚ ਕਰ ਦਿੱਤਾ ਹੈ।

covid 19 vaccinecovid 19 vaccine

ਇਸ ਟੀਕੇ ਬਾਰੇ ਰੂਸ ਦੀ ਤਰਫੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਲੋਕਾਂ ਵਿੱਚ ਐਂਟੀਬਾਡੀ ਬਣਾਉਣ ਵਿੱਚ ਸਫਲ ਰਹੀ ਹੈ ਅਤੇ ਜਲਦੀ ਹੀ ਇਹ ਆਮ ਲੋਕਾਂ ਨੂੰ ਦਿੱਤੀ ਜਾਵੇਗੀ। ਪਰ ਇੰਨੇ ਦਿਨਾਂ ਬਾਅਦ ਵੀ ਇੱਥੇ ਟੀਕਾਕਰਣ ਦੀ ਪ੍ਰਕਿਰਿਆ ਬਹੁਤ ਹੌਲੀ ਹੈ ਅਤੇ ਇਸ ਦੀ ਖੁਰਾਕ ਕਾਫ਼ੀ ਮਾਤਰਾ ਵਿੱਚ ਤਿਆਰ ਨਹੀਂ ਕੀਤੀ ਜਾ ਰਹੀ।

Corona VaccineCorona Vaccine

ਇੱਥੇ ਸਿਹਤ ਅਧਿਕਾਰੀ ਅਤੇ ਸਿਹਤ ਮਾਹਰ ਕਹਿੰਦੇ ਹਨ ਕਿ ਕਲੀਨਿਕਲ ਟਰਾਇਲ ਤੋਂ ਇਲਾਵਾ ਇਹ ਟੀਕਾ ਵੱਡੀ ਆਬਾਦੀ ਨੂੰ ਨਹੀਂ ਦਿੱਤਾ ਗਿਆ ਹੈ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਹੌਲੀ ਟੀਕਾਕਰਨ ਦੀ ਮੁਹਿੰਮ ਟੀਕੇ ਦੇ ਸੀਮਤ ਉਤਪਾਦਨ ਕਾਰਨ ਹੈ ਜਾਂ ਵੱਡੀ ਅਬਾਦੀ ਨੂੰ ਦਿੱਤੇ ਜਾਣ ਤੋਂ ਪਹਿਲਾਂ ਅਣ-ਪ੍ਰਵਾਨਿਤ ਟੀਕਾ  ਬਾਰੇ ਇਕ ਵਾਰ ਫਿਰ ਵਿਚਾਰ ਕੀਤਾ ਜਾ ਰਿਹਾ ਹੈ। 

covid 19 vaccinecovid 19 vaccine

ਟੀਕੇ ਨੂੰ ਵਿੱਤ ਦੇਣ ਵਾਲੀ ਇੱਕ ਕੰਪਨੀ ਦਾ ਕਹਿਣਾ ਹੈ ਕਿ ਇਕ ਟੀਕਾ ਭੇਜਿਆ ਹੈ। ਦੋ ਲੱਖ ਦੀ ਅਬਾਦੀ ਵਾਲੇ ਇਸ ਖਿੱਤੇ ਲਈ ਇਹ ਟੀਕਾ 21 ਲੋਕਾਂ ਨੂੰ ਪਹੁੰਚਾਇਆ ਗਿਆ ਹੈ। ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਪਿਛਲੇ ਹਫਤੇ ਕਿਹਾ ਸੀ ਕਿ ਟੀਕਿਆਂ ਦੇ ਛੋਟੇ ਜਹਾਜ਼ ਕੁਝ ਪ੍ਰਾਂਤਾਂ ਨੂੰ ਭੇਜੇ ਗਏ ਹਨ।
ਮੁਰਾਸ਼ਕੋ ਨੇ ਨਾ ਤਾਂ ਖੁਰਾਕ ਦੀ ਸਹੀ ਜਾਣਕਾਰੀ ਦਿੱਤੀ ਅਤੇ ਨਾ ਹੀ ਉਸਨੇ ਇਹ ਦੱਸਿਆ ਕਿ ਇਹ ਆਮ ਲੋਕਾਂ ਨੂੰ ਕਿੰਨੇ ਚਿਰ ਤੱਕ ਉਪਲਬਧ ਹੋਵੇਗਾ।

Vaccine Vaccine

ਹਾਲਾਂਕਿ, ਉਸਨੇ ਕਿਹਾ ਕਿ ਪਹਿਲਾ ਨਮੂਨਾ ਟੀਕਾ ਸੇਂਟ ਪੀਟਰਸਬਰਗ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਭੇਜਿਆ ਜਾਵੇਗਾ। ਜਾਂਚ ਤੋਂ ਪਹਿਲਾਂ ਟੀਕੇ ਦੇ ਉਦਘਾਟਨ ਬਾਰੇ ਸਵਾਲ ਉਠਾਉਣ ਰਸ਼ੀਅਨ ਐਸੋਸੀਏਸ਼ਨ ਫਾਰ ਏਵਡੈਂਸ ਬੇਸਡ ਮੈਡੀਸਨ ਦੇ ਉਪ ਪ੍ਰਧਾਨ ਡਾ. ਵਸੀਲੀ ਵੇਲਾਸੋਵ ਨੇ ਕਿਹਾ ਬਦਕਿਸਮਤੀ ਨਾਲ, ਸਾਡੇ ਕੋਲ ਇਸ ਟੀਕੇ ਨਾਲ ਜੁੜੀ ਬਹੁਤ ਘੱਟ ਜਾਣਕਾਰੀ ਹੈ।

Coronavirus vaccineCoronavirus vaccine

ਫਾਰਮਾਸਿਊਟੀਕਲ ਟ੍ਰੇਡ ਗਰੁੱਪ ਦੀ ਡਾਇਰੈਕਟਰ ਸਵੇਤਲਾਣਾ ਜਾਵਿਡੋਵਾ ਨੇ ਕਿਹਾ ਕਿ ਇਸ ਟੀਕੇ ਦੀ ਸੀਮਤ ਵਰਤੋਂ ਚੰਗੀ ਖ਼ਬਰ ਹੈ। ਜਾਵੀਡੋਵਾ ਨੇ ਇਸ ਟੀਕੇ ਨੂੰ ਜਲਦੀ ਸ਼ੁਰੂ ਕਰਨ ਬਾਰੇ ਵੀ ਸਵਾਲ ਕੀਤਾ। ਜਾਵਿਡੋਵਾ ਨੇ ਕਿਹਾ, ‘ਕੀ ਇਹ ਸੀਮਤ ਉਤਪਾਦਨ ਕਰਕੇ ਹੈ ਜਾਂ ਇਹ ਸਰਕਾਰ ਦਾ ਫੈਸਲਾ ਹੈ? ਹਾਲਾਂਕਿ, ਮੇਰੇ ਅਨੁਸਾਰ, ਕਲੀਨਿਕਲ ਟਰਾਇਲ ਤਕ ਇਸ ਟੀਕੇ ਨੂੰ ਜਾਰੀ ਰੱਖਣਾ ਬਿਹਤਰ ਹੋਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement