
ਟ੍ਰੈਫਿਕ ਦੇ ਨਵੇਂ ਨਿਯਮ ਤਹਿਤ ਜੁਰਮਾਨੇ ਦੀ ਭਾਰੀ ਰਕਮ ਚਾਲਕ ਭਰ ਰਹੇ ਹੈ ਪਰ ਗੁਜਰਾਤ ਦੇ ਸੂਰਤ ਵਿੱਚ ਇੱਕ ਆਟੋ ਡਰਾਈਵਰ ਨੂੰ ਟ੍ਰੈਫਿਕ ਪੁਲਿਸ
ਨਵੀਂ ਦਿੱਲੀ : ਟ੍ਰੈਫਿਕ ਦੇ ਨਵੇਂ ਨਿਯਮ ਤਹਿਤ ਜੁਰਮਾਨੇ ਦੀ ਭਾਰੀ ਰਕਮ ਚਾਲਕ ਭਰ ਰਹੇ ਹੈ ਪਰ ਗੁਜਰਾਤ ਦੇ ਸੂਰਤ ਵਿੱਚ ਇੱਕ ਆਟੋ ਡਰਾਈਵਰ ਨੂੰ ਟ੍ਰੈਫਿਕ ਪੁਲਿਸ ਨੇ ਪੁਰਾਣੇ ਟ੍ਰੈਫਿਕ ਨਿਯਮ ਤਹਿਤ 76 ਹਜ਼ਾਰ ਰੁਪਏ ਦਾ ਈ - ਮੈਮੋ (ਈ-ਚਲਾਨ) ਦਿੱਤਾ ਹੈ। ਇਹ ਚਲਾਨ ਪਿਛਲੇ 5 ਸਾਲਾਂ 'ਚ ਟ੍ਰੈਫਿਕ ਦੇ ਨਿਯਮ ਤੋੜਨ ਦੇ ਲਈ ਪੁਰਾਣੇ ਨਿਯਮਾਂ ਮੁਤਾਬਕ ਕੀਤੇ ਗਏ ਹਨ। ਸ਼ੇਖ ਮੁਸ਼ੱਰਫ ਸ਼ੇਖ ਰਸ਼ੀਦ 2011 ਤੋਂ ਸੂਰਤ ਦੀਆਂ ਸੜਕਾਂ 'ਤੇ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ।
Auto Driver Challan
ਇਨ੍ਹਾਂ ਨੂੰ ਸੂਰਤ ਟ੍ਰੈਫਿਕ ਪੁਲਿਸ ਦੇ ਵੱਲੋਂ ਕੁਲ 256 ਈ - ਮੈਮੋ (ਈ-ਚਲਾਨ) ਦਿੱਤੇ ਗਏ ਜਿਸਦੇ ਜੁਰਮਾਨੇ ਦੀ ਰਕਮ 76 ਹਜ਼ਾਰ ਰੁਪਏ ਭਰਨ ਨੂੰ ਕਿਹਾ ਗਿਆ ਹੈ। ਇੰਨਾ ਵੱਡਾ ਈ - ਮੈਮੋ (ਈ-ਚਲਾਨ)ਮਿਲਣ ਤੋਂ ਬਾਅਦ ਰਾਹਤ ਮਿਲਣ ਦੀ ਉਂਮੀਦ ਲੈ ਕੇ ਸ਼ੇਖ ਮੁਸ਼ੱਰਫ ਸ਼ੇਖ ਰਸ਼ੀਦ ਆਪਣੀ ਘਰ ਵਾਲੀ - ਬੱਚਿਆਂ ਦੇ ਨਾਲ ਟ੍ਰੈਫਿਕ ਪੁਲਿਸ ਦੇ ਡੀਸੀਪੀ ਪ੍ਰਸ਼ਾਂਤ ਸੁੰਬੇ ਦੇ ਕੋਲ ਪਹੁੰਚੇ ਸਨ ਪਰ ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੀ। ਦਰਅਸਲ ਸੂਰਤ ਸ਼ਹਿਰ ਦੀ ਮੁੱਖ ਸੜਕਾਂ 'ਤੇ ਪੁਲਿਸ ਦੁਆਰਾ ਸੀਸੀਟੀਵੀ ਕੈਮਰਿਆ ਦਾ ਜਾਲ ਜਿਹਾ ਵਿਛਾਇਆ ਗਿਆ ਹੈ।
Auto Driver Challan
ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ 'ਤੇ ਤੁਸੀ ਸੜਕ 'ਤੇ ਖੜੇ ਟ੍ਰੈਫਿਕ ਜਵਾਨਾਂ ਦੀਆਂ ਨਜ਼ਰਾਂ ਤੋਂ ਤਾਂ ਇੱਕ ਵਾਰ ਬੱਚ ਜਾਓਗੇ ਪਰ ਸੜਕਾਂ 'ਤੇ ਲੱਗੇ ਇਨ੍ਹਾਂ ਸੀਸੀਟੀਵੀ ਤੋਂ ਬਚਣਾ ਨਾਮੁਮਕਿਨ ਹੈ।ਸੂਰਤ ਦੀਆਂ ਸੜਕਾਂ 'ਤੇ ਲੱਗੇ ਇਨ੍ਹਾਂ ਸੀਸੀਟੀਵੀ ਕੈਮਰਿਆਂ ਨੂੰ ਆਪਰੇਟ ਕਰਨ ਲਈ ਬਕਾਇਦਾ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ ਜੋ ਸ਼ਹਿਰ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਲੈ ਕੇ ਹਰ ਗਤੀਵਿਧੀ 'ਤੇ ਨਜ਼ਰ ਰੱਖਦਾ ਹੈ।ਸ਼ੇਖ ਮੁਸ਼ੱਰਫ ਸ਼ੇਖ ਰਸ਼ੀਦ ਵੀ ਇਨ੍ਹਾਂ ਕੈਮਰਿਆਂ ਵਿੱਚ ਆਟੋ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਕੈਦ ਹੋ ਗਏ।
Auto Driver Challan
2014 ਤੋਂ ਲੈ ਕੇ 2019 ਤੱਕ ਇਨ੍ਹਾਂ ਨੇ 256 ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਿਸਦਾ ਜੁਰਮਾਨਾ 76 ਹਜ਼ਾਰ ਰੁਪਏ ਆਇਆ ਹੈ। ਹੁਣ ਇਸ ਜੁਰਮਾਨੇ ਨੂੰ ਭਰਨ ਤੋਂ ਇਲਾਵਾ ਇਨ੍ਹਾਂ ਦੇ ਕੋਲ ਕੋਈ ਚਾਰਾ ਵੀ ਨਹੀ ਹੈ। ਸੂਰਤ ਸ਼ਹਿਰ ਟ੍ਰੈਫਿਕ ਡੀਸੀਪੀ ਪ੍ਰਸ਼ਾਂਤ ਸੁੰਬੇ ਦਾ ਕਹਿਣਾ ਹੈ ਕਿ ਸੂਰਤ ਸ਼ਹਿਰ 'ਚ 100 ਤੋਂ ਜਿਆਦਾ ਈ - ਮੈਮੋ ਪੈਂਡਿੰਗ ਵਾਲੇ ਵਾਹਨ ਚਾਲਕਾਂ ਨੂੰ ਚਿੰਨ੍ਹਤ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।