ਟ੍ਰੈਫਿਕ ਪੁਲਿਸ ਦਾ ਇੰਨਾ ਖੌਫ਼ ਕੀ ਕੁੱਤੇ ਵੀ ਪਹਿਨਣ ਲੱਗੇ ਹੈਲਮਟ
Published : Oct 21, 2019, 1:11 pm IST
Updated : Oct 21, 2019, 1:11 pm IST
SHARE ARTICLE
dog wearing helmet
dog wearing helmet

1 ਸਤੰਬਰ ਤੋਂ ਦੇਸ਼ 'ਚ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਅਤੇ ਭਾਰੀ ਜੁਰਮਾਨੇ ਦੀ ਵਜ੍ਹਾ ਨਾਲ ਰਾਜਧਾਨੀ ਦਿੱਲੀ ਵਿੱਚ ਇਨਸਾਨ ਤਾਂ ਛੱਡੋ ਕੁੱਤਿਆਂ..

ਨਵੀਂ ਦਿੱਲੀ : 1 ਸਤੰਬਰ ਤੋਂ ਦੇਸ਼ 'ਚ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਅਤੇ ਭਾਰੀ ਜੁਰਮਾਨੇ ਦੀ ਵਜ੍ਹਾ ਨਾਲ ਰਾਜਧਾਨੀ ਦਿੱਲੀ ਵਿੱਚ ਇਨਸਾਨ ਤਾਂ ਛੱਡੋ ਕੁੱਤਿਆਂ 'ਚ ਵੀ ਟ੍ਰੈਫਿਕ ਪੁਲਿਸ ਦਾ ਇਸ ਕਦਰ ਖੌਫ਼ ਸਮਾ ਗਿਆ ਹੈ ਕਿ ਉਹ ਵੀ ਹੁਣ ਹੈਲਮਟ ਪਾ ਕੇ ਬਾਇਕ 'ਤੇ ਬੈਠ ਰਹੇ ਹਨ। ਸੋਸ਼ਲ ਮੀਡੀਆ ਟਵਿਟਰ 'ਤੇ ਦਿੱਲੀ 'ਚ ਹੈਲਮਟ ਪਾ ਕੇ ਬਾਇਕ ਦੀ ਸਵਾਰੀ ਕਰਦੇ ਹੋਏ ਇੱਕ ਕੁੱਤੇ ਦਾ ਵੀਡੀਓ ਅਤੇ ਤਸਵੀਰ ਖੂਬ ਸ਼ੇਅਰ ਕੀਤੀ ਜਾ ਰਹੀ ਹੈ।

dog wearing helmetdog wearing helmet

ਕੁੱਝ ਲੋਕ ਇਸ ਤਸਵੀਰ ਨੂੰ ਜਿੱਥੇ ਲੋਕਾਂ ਨੂੰ ਹੈਲਮਟ ਪਾ ਕੇ ਬਾਇਕ ਚਲਾੳੇਣ ਦੀ ਸੀਖ ਦੇ ਤੌਰ 'ਤੇ ਦੇਖ ਰਹੇ ਹਨ ਤਾਂ ਕੁੱਝ ਲੋਕ ਕੁੱਤਿਆਂ ਦੀ ਜਾਗਰੂਕਤਾ ਦੇ ਫੈਨ ਹੋ ਗਏ ਹਨ। ਹਾਲਾਂਕਿ ਕੁੱਝ ਲੋਕ ਇਸਨੂੰ ਟ੍ਰੈਫਿਕ ਪੁਲਿਸ ਦਾ ਡਰ ਵੀ ਦੱਸ ਰਹੇ ਹਨ। ਦਿੱਲੀ ਦੀ ਕਿਸੇ ਸੜਕ 'ਤੇ ਲਈ ਗਈ ਇਸ ਤਸਵੀਰ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ 'ਤੇ ਆਪਣੀ -ਆਪਣੀ ਰਾਏ  ਦੇ ਰਹੇ ਹਨ। ਪ੍ਰੇਰਣਾ ਨਾਮ ਦੀ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਦਿੱਲੀ ਦੇ ਇਸ ਕੁੱਤੇ ਦੀ ਤਸਵੀਰ ਮੇਰੀ ਆਲ ਟਾਇਮ ਮਨਪਸੰਦ ਹੈ ਅਤੇ ਇਹ ਸੱਚ 'ਚ ਚੰਗਾ ਬੱਚਾ ਹੈ।

dog wearing helmetdog wearing helmet

ਦੱਸ ਦਈਏ ਕਿ ਦਿੱਲੀ 'ਚ ਨਵੇਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਸਤੰਬਰ 2018 ਦੇ ਮੁਕਾਬਲੇ ਇਸ ਸਾਲ ਸਤੰਬਰ ਵਿੱਚ ਦਰਜ ਕੀਤੇ ਗਏ ਚਲਾਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿੱਥੇ 2018 ਸਤੰਬਰ ਵਿੱਚ ਕੁਲ ਕੱਟੇ ਗਏ ਚਲਾਨ ਦੀ ਗਿਣਤੀ 5,24,819 ਸੀ, ਉਥੇ ਹੀ ਸਤੰਬਰ 2019 ਵਿੱਚ 1,73,921 ਚਲਾਨ ਕੱਟੇ ਗਏ । ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 3,50,898 ਘੱਟ ਚਲਾਨ ਕੱਟੇ ਗਏ ਹਨ।

dog wearing helmetdog wearing helmet

ਦਿਲਚਸਪ ਹੈ ਕਿ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਮੰਹਿਗਾ ਚਲਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੀ ਕੱਟਿਆ ਹੈ। ਇਸ ਚਲਾਨ ਨੂੰ ਬਕਾਇਦਾ ਅਦਾਲਤ 'ਚ ਜਮ੍ਹਾ ਵੀ ਕਰਵਾਇਆ ਗਿਆ । ਇਹ ਚਲਾਨ ਇੱਕ ਟਰੱਕ ਦਾ ਸੀ, ਚਲਾਨ ਦੀ ਜੁਰਮਾਨਾ ਰਾਸ਼ੀ ਸੀ 2,00,500 ਰੁਪਏ। ਇਹ ਚਲਾਨ ਦਿੱਲੀ ਟ੍ਰੈਫਿਕ ਪੁਲਿਸ ਨੇ ਮੁਕਰਬਾ ਚੌਕ 'ਤੇ ਕੱਟਿਆ ਸੀ। ਓਵਰਲੋਡਿੰਗ 'ਚ ਕੱਟੇ ਗਏ ਇਸ ਚਲਾਨ ਦੀ ਜੁਰਮਾਨਾ ਰਾਸ਼ੀ ਟਰੱਕ ਮਾਲਿਕ ਵਲੋਂ ਅਦਾਲਤ ਵਿੱਚ ਭਰ ਦਿੱਤੀ ਗਈ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement